ਜਲੰਧਰ: ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਐਨ. ਐਸ. ਐਸ. ਵਿਭਾਗ ਅਤੇ ਰੈੱਡ ਰਿਬਨ
ਕਲੱਬ ਦੇ ਸਹਿਯੋਗ ਨਾਲ “ਵਲਡ ਕੈਂਸਰ ਡੇ” ਸੰਬੰਧਿਤ “ਏ ਟਾਕ ਓਨ ਕੈਂਸਰ ਅਵੈਰਨੈੱਸ” ਵਿਸ਼ੇ
ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਬੁਲਾਰੇ ਦੇ ਰੂਪ ਵਿਚ ਡਾ. ਸ਼ਿਖਾ
ਚਾਵਲਾ (ਐਚ.ਓ.ਡੀ. ਡਿਪਾਰਟਮੈਂਟ ਆਫ਼ੳਮਪ; ਰੇਡੀਏਸ਼ਨ ਆਨਕੋਲੋਜੀ, ਪਟੇਲ ਹਸਪਤਾਲ, ਜਲੰਧਰ) ਨੇ
ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਡਾ. ਸ਼ਿਖਾ ਚਾਵਲਾ ਦਾ
ਸਵਾਗਤ ਕਰਦਿਆਂ ਵਿਦਿਆਰਥਣਾਂ ਨੂੰ ਉਹਨਾਂ ਦੀ ਸ਼ਖਸ਼ੀਅਤ ਤੋਂ ਜਾਣੂ ਕਰਵਾਇਆ।
ਆਪਣੇ ਲੈਕਚਰ ਵਿਚ ਡਾ. ਸ਼ਿਖਾ ਚਾਵਲਾ ਨੇ ਕੈਂਸਰ ਦੀ ਪਰਿਭਾਸ਼ਾ ਤੋਂ ਜਾਣੂ ਕਰਵਾਇਆ ਤੇ
ਕਿਹਾ ਕਿ ਭਾਰਤ ਵਿਚ ਅੱਜ ਇਹ ਵੱਡੀ ਸਮੱਸਿਆ ਬਣ ਚੁੱਕੀ ਹੈ, ਜਿਸਦੇ ਪ੍ਰਤੀ ਜਾਗਰੂਕ ਹੋਣਾ
ਬੇਹੱਦ ਜਰੂਰੀ ਹੈ । ਉਹਨਾਂ ਕੈਂਸਰ ਦੇ ਕਾਰਨਾਂ ਜਿਵੇ ਕਿ ਤੰਬਾਕੂ ਦਾ ਸੇਵਨ, ਅਨਿਯਮਤ
ਜੀਵਨ ਸ਼ੈਲੀ, ਪੈਸਟੀਸਾਈਡਜ਼ ਦਾ ਉਪਯੋਗ , ਆਪਣਾ ਰੈਗੂਲਰ ਚੈੱਕਅੱਪ ਨਾ ਕਰਵਾਉਣਾ
ਆਦਿ ਬਾਰੇ ਵਿਚ ਵੀ ਦੱਸਿਆ। ਉਹਨਾਂ ਕੈਂਸਰ ਦੇ ਸੱਤ ਸੰਕੇਤਾ ਅਤੇ ਸਭ ਤੋਂ ਆਮ
ਹੋਣ ਵਾਲੇ ਕੈਂਸਰ ਦੇ ਰੂਪਾਂ ਤੇ ਵੀ ਚਾਨਣਾ ਪਾਇਆ। ਇਸ ਤੋਂ ਇਲਾਵਾ ਸਰਵਾਈਕਲ
ਕੈਂਸਰ ਦੀ ਵੈਕਸਿਨ ਬਾਰੇ ਦੱਸਦਿਆਂ ਕਿਹਾ ਕਿ ਇਸਦੀ ਜਾਣਕਾਰੀ ਜਿਆਦਾ ਤੋਂ ਜਿਆਦਾ
ਲੋਕਾਂ ਤੱਕ ਪੁੰਹਚਾਣੀ ਚਾਹੀਦੀ ਹੈ। ਡਾ. ਸ਼ਿਖਾ ਚਾਵਲਾ ਨੇ ਪੌਸ਼ਟਿਕ ਭੋਜਨ ਦੇ ਨਾਲ-ਨਾਲ
ਨਿਯਮਤ ਚੈੱਕਅਪ, ਜਾਗਰੂਕਤਾ ਦਾ ਪ੍ਰਸਾਰ, ਕੈਂਸਰ ਦੇ ਮਰੀਜ਼ ਦੇ ਸਪੋਟ ਅਤੇ ਆਪਣੀ ਜੀਵਨ
ਸ਼ੈਲੀ ਨੂੰ ਬੇਹਤਰ ਕਰਨ ਲਈ ਪ੍ਰੇਰਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ
ਕਿਹਾ ਕਿ ਉਹ ਆਪਣੇ ਆਸ–ਪਾਸ ਜਾਂ ਪਰਿਵਾਰ ਦੇ ਲੌਕਾਂ ਤੱਕ ਕੈਂਸਰ ਦੇ ਲੱਛਣਾ ਅਤੇ
ਰੋਕਥਾਮ ਦੀ ਜਿੰਨੀ ਜਾਣਕਾਰੀ ਪਹੁੰਚਾਉਣਗੇ, ਸਾਡੇ ਸਮਾਜ ਵਿਚ ਉੱਨੀ ਹੀ ਜਾਗਰੂਕਤਾ
ਫੈਲੇਗੀ। ਇਸ ਅਵਸਰ’ਤੇ ਵਿਦਿਆਰਥਣਾਂ , ਅਧਿਆਪਕਾਂ ਨੇ ਡਾ. ਸ਼ਿਖਾ ਤੋਂ ਸਵਾਲ ਵੀ ਪੁੱਛੇ
। ਪ੍ਰਿੰਸੀਪਲ ਡਾ. ਨਵਜੋਤ ਨੇ ਡਾ. ਸ਼ਿਖਾ ਚਾਵਲਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ
ਸਨਮਾਨਿਤ ਚਿੰਨ ਭੇਂਟ ਕੀਤਾ। ਇਸਦੇ ਨਾਲ ਹੀ ਡਾ. ਨਵਜੋਤ ਨੇ ਐਨ.ਐਸ.ਐਸ. ਵਿਭਾਗ ਦੇ
ਪ੍ਰੋਗਰਾਮ ਅਫਸਰ ਮੈਡਮ ਸਿਮਰਨਜੀਤ ਕੌਰ, ਮੈਡਮ ਮਨਜੀਤ ਕੌਰ ਅਤੇ ਮੈਡਮ ਮਨੀਤਾ ਦੀ ਇਸ
ਸੈਮੀਨਾਰ ਦੇ ਆਯੋਜਨ ਲਈ ਭਰਪੂਰ ਸ਼ਲਾਘਾ ਕੀਤੀ।