ਜਲੰਧਰ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਵਿਭਾਗ ਵਲੋਂ ਸਰਕਾਰੀ
ਹਸਪਤਾਲਾਂ ਵਿੱਚ 1 ਤੋਂ 15 ਫਰਵਰੀ ਤੱਕ ਡੈਂਟਲ ਪੰਦਰਵਾੜੇ ਦਾ ਆਯੋਜਨ ਕੀਤਾ
ਜਾਵੇਗਾ।
ਡੈਂਟਲ ਮੈਡੀਕਲ ਅਫ਼ਸਰ ਨਾਲ ਮੀਟੰਗ ਦੀ ਪ੍ਰਧਾਨਗੀ ਕਰਦਿਆਂ ਸਿਵਲ ਸਰਜਨ
ਡਾ. ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ 1 ਫਰਵਰੀ ਤੋਂ 33ਵਾਂ ਡੈਂਟਲ ਪੰਦਰਵਾੜਾ
ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਸਿਵਲ ਹਸਪਤਾਲ ਜਲੰਧਰ, ਸਬ ਡਵੀਜਨਲ ਹਸਪਤਾਲ
ਨਕੋਦਰ ਅਤੇ ਫਿਲੌਰ, ਕਰਤਾਰਪੁਰ, ਬੜਾ ਪਿੰਡ, ਆਦਮਪੁਰ ਅਤੇ ਸ਼ਾਹਕੋਟ ਸੀ.ਐਚ.ਸੀ
ਵਿਖੇ ਦੰਦਾਂ ਦੇ ਮਰੀਜਾਂ ਲਈ ਮੁਫ਼ਤ ਕੈਂਪ ਲਗਾਏ ਜਾਣਗੇ।
ਇਸ ਪੰਦਰਵਾੜੇ ਦੌਰਾਨ ਡਾਕਟਰਾਂ ਵਲੋਂ ਦੰਦਾ ਦੀਆਂ ਬਿਮਾਰੀਆਂ ਤੋਂ ਪੀੜਤ
ਮਰੀਜਾਂ ਦਾ ਚੈਕ-ਅੱਪ ਕੀਤਾ ਜਾਵੇਗਾ ਅਤੇ ਗਰੀਬ ਅਤੇ ਲੋੜਵੰਦ ਮਰੀਜਾਂ ਨੂੰ 165 ਨਵੇਂ
ਡੈਂਚਰ ਲਾਏ ਜਾਣਗੇ।
ੳੋੁਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ
ਪੰਦਰਵਾੜੇ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਲੋਕ ਇਸ ਪੰਦਰਵਾੜੇ ਦਾ ਵੱਧ
ਤੋਂ ਵੱਧ ਲਾਭ ਲੈ ਸਕਣ।
ਜਿਲ੍ਹਾ ਸਿਹਤ ਅਫ਼ਸਰ ਡਾ ਸਤਿੰਦਰ ਕੌਰ ਪੁਆਰ ਨੇ ਲੋਕਾਂ ਨੂੰ ਅਪੀਲ ਕੀਤੀ
ਕਿ ਉਹ ਹਰ 6 ਮਹੀਨੇ ਬਾਅਦ ਦੰਦਾ ਦੇ ਡਾਕਟਰ ਤੋਂ ਚੈਕ-ਅੱਪ ਕਰਵਾਉਣਾ ਚਾਹੀਦਾ
ਹੈ