ਜਲੰਧਰ: ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਵਿਦਿਆਰਥੀਆਂ ਨੂੰ ਨਸ਼ਿਆ ਪ੍ਰਤੀ ਜਾਗਰੂਕ ਕਰਨ
ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਵਿੱਚ ਸੀਨੀਅਰ ਸਟਾਫ ਮੈਂਬਰਾਂ ਦਾ ਕ੍ਰਿਕਟ ਮੈਚ
ਕਰਵਾਇਆ ਗਿਆ।ਇਹ ਮੈਚ ਦਫਤਰੀ ਸਟਾਫ ਅਤੇ ਫੈਕਲਟੀ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ ਮੈਚ
ਕਾਫੀ ਰੋਮਾਂਚਕ ਸੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵੀ ਇਸ ਵਿੱਚ ਭਾਗ ਲਿਆ। ਉਹ ਦੋਨੋ ਟੀਮਾਂ ਦੀ
ਤਰਫੋ ਖੇਡੇ। ਪਹਿਲਾ ਬੈਟਿੰਗ ਕਰਦਿਆਂ ਦਫਤਰ ਦੀ ਟੀਮਾਂ ਨੇ 10 ਉਵਰਾ ਵਿੱਚ  99ਸਕੋਰ ਬਣਾਇਆ। ਦੂਜੀ
ਟੀਮ ਨੇ ਪਿੱਛਾ ਕਰਦਿਆ 10 ਉਵਰਾ ਵਿੱਚ 62 ਸਕੋਰ ਬਣਾਏ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਸਪੋਰਟਸ
ਪੈ੍ਰਜੀਡੈਂਟ  ਡੀ.ਐਸ .ਰਾਣਾ ਨੇ ਜੇਤੂ ਟਰਾਫੀ ਦਫਤਰ ਦੀ ਟੀਮ ਦੇ ਕੈਪੇਟਨ ਸ੍ਰੀ ਰਾਜੀਵ ਕੁਮਾਰ ਨੂੰ
ਸੌਪੀ।ਮੈਨ ਆਫ ਮੈਚ  ਅੱਜੇ ਦੱਤਾ ਨੂੰ ਦਿੱਤਾ ਗਿਆ ਜਿਹਨਾਂ ਨੇ 36 ਸਕੋਰ ਬਣਾਏ ਤੇ ਇੱਕ ਵਿਕਟ
ਵੀ ਲਈ । ਇਸ ਮੋਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ
ਪ੍ਰੇਰਣਾ ਦਿੱਤੀ।ਸੀ.ਡੀ.ਟੀਪੀ. ਵਿਭਾਗ ਵਲੋਂ ਨਸ਼ਿਆ ਪ੍ਰਤੀ ਚੇਤੰਨ ਕਰਨ ਲਈ ਇੱਕ ਪੈਫਲੈਟ ਵੀ ਵਿਦਿਆਰਥੀਆਂ
ਵਿੱਚ ਵੰਡਿਆ ਗਿਆ। ਉਹਨਾਂ ਕਿਹਾ ਖੇਡਾ ਪ੍ਰਤੀ ਰੁਚੀ ਰੱਖਣ ਨਾਲ ਵਿਦਿਆਰਥੀ ਆਪਣੇ ਆਪ ਹੀ ਨਸ਼ਿਆਂ
ਤੋਂ ਦੂਰ ਹੋ ਜਾਂਦੇ ਹਨ। ਇਸ ਮੈਚ ਵਿੱਚ ਡਾ. ਸੰਜੇ ਬਾਂਸਲ,  ਜੇ.ਐਸ ਘੇੜਾ,  ਸੰਦੀਪ ਕੁਮਾਰ,
ਕੈਪਟਨ ਪੰਕਜ ਗੁਪਤਾ,  ਰਾਕੇਸ਼ ਸ਼ਰਮਾ,  ਰਾਜੀਵ ਸ਼ਰਮਾ,  ਅਜੇ ਦੱਤਾ,  ਵੀਰੰਦਰ ਕੁਮਾਰ,
ਜਸਵਿੰਦਰ ਸਿੰਘ ਤੇ  ਗੋਕਲ ਰਾਵਤ ਤੇ ਹੋਰ ਮੈਬਰਾਂ ਨੇ ਭਾਗ ਲਿਆ।