ਜਲੰਧਰ : ਸਿਹਤ ਵਿਭਾਗ ਜਲੰਧਰ ਵਲੋਂ ਸਿੱਖਿਆ ਵਿਭਾਗ ,ਇਸਤਰੀ ਤੇ ਬਾਲ ਵਿਕਾਸ
ਵਿਭਾਗ ਦੇ ਨੁਮਾਇੰਦਿਆਂ ਅਤੇ ਆਈ.ਐਮ.ਏ ਜਲੰਧਰ ਦੇ ਸਹਿਯੋਗ ਨਾਲ ਦੇਵੀ ਸਹਾਏ ਐਸ.ਡੀ
ਸੀਨੀਅਰ ਸੈਕੰਡਰੀ ਸਕੂਲ ਬਸਤੀ ਨੌ ਜਲੰਧਰ ਵਿਖੇ ਰਸਮੀ ਤੌਰ ਤੇ ਕੌਮੀ ਡੀ-ਵਰਮਿੰਗ ਦਿਵਸ ਦਾ ਡਾ.ਗੁਰਿੰਦਰ
ਕੌਰ ਚਾਵਲਾ ਸਿਵਲ ਸਰਜਨ ਜਲੰਧਰ ਵਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ
ਡਾ.ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਨੇ ਕਿਹਾ ਕਿ ਜ਼ਿਲੇ੍ਹ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ
ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਐਲਬੈਂਡਾਜੋਲ ਦੀ ਗੋਲੀ ਦੀ ਖੁਰਾਕ
ਦਿੱਤੀ ਗਈ।ਜ਼ਿਲ੍ਹੇ ਦੇ ਹਰ ਸਕੂਲ ਅਤੇ ਆਂਗਨਵਾੜੀ ਸੈਂਟਰ ਵਿੱਚ ਐਲਬੈਂਡਾਜੋਲ ਦੀਆਂ ਗੋਲੀਆਂ ਉਪੱਲਬਧ
ਹੋਣਗੀਆਂ ਤਾਂ ਜੋ ਕੋਈ ਵੀ ਬੱਚਾ ਇਸ ਦਵਾਈ ਤੋਂ ਵਾਂਝਾ ਨਾ ਰਹੇ,ਜਿਹੜੇ ਬੱਚੇ 10 ਫਰਵਰੀ ਨੂੰ ਇਸ ਦਵਾਈ ਤੋਂ
ਵਾਂਝੇ ਰਹਿਣਗੇ ਉਨਾਂ ਨੂੰ 17 ਫਰਵਰੀ 2020 ਨੂੰ ਦਵਾਈ ਜਰੂਰ ਖਿਲਾਈ ਜਾਵੇਗੀ। ਉਨਾ ਕਿਹਾ ਕਿ ਬੱਚਿਆਂ ਵਿੱਚ
ਪੇਟ ਕੀੜਿਆਂ ਕਾਰਨ ਖੂਨ ਦੀ ਕਮੀ ਆ ਜਾਂਦੀ ਹੈ ਅਤੇ ਕਮਜੋਰੀ ਨਾਲ ਪੜ੍ਹਾਈ ਵਿੱਚ ਵੀ ਕਮਜੋਰ ਹੁੰਦੇ ਹਨ ।
ਪੇਟ ਦੇ ਕੀੜੇ ਕਈ ਪ੍ਰਕਾਰ ਦੇ ਹੁੰਦੇ ਹਨ। ਐਲਬੈਂਡਾਜੋਲ ਗੋਲੀਆਂ ਨਾਲ ਪੇਟ ਕੀੜੇ ਖਤਮ ਹੋ ਜਾਂਦੇ ਹਨ ਅਤੇ ਬੱਚੇ
ਦਾ ਸਰੀਰ ਤੰਦਰੁਸਤ ਹੁੰਦਾ ਹੈ। ਸਿਹਤਮੰਦ ਬੱਚੇ ਹੀ ਦੇਸ਼ ਦਾ ਭਵਿੱਖ ਹੁੰਦੇ ਹਨ।ਉਨਾ ਕਿਹਾ ਕਿ ਆਪਣੇ ਆਲੇ
ਦੁਆਲੇ ਦੀ ਸਾਫ ਸਫਾਈ ਰੱਖੀ ਜਾਵੇ। ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥਾਂ ਦੀ ਸਫਾਈ ਚੰਗੀ ਤਰਾਂ
ਕਰਨੀ ਚਾਹੀਦੀ ਹੈ।ਪਖਾਨਾ ਜਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾਂ ਸਾਫ ਕਰੋ।ਆਪਣੇ ਨੁੰਹ ਹਮੇਸ਼ਾ ਕੱਟ
ਕੇ ਰੱਖੋ।ਘਰ ਦਾ ਬਣਿਆ ਖਾਣਾ ਦੀ ਆਦਤ ਪਾਓ ਬਾਹਰਲੀਆਂ ਚੱਟ ਪੱਟੀਆ ਵਸਤਾਂ ਖਾਣ ਤੋਂ ਗੁਰੇਜ ਕਰਨਾ
ਚਾਹੀਦਾ ਹੈ । ਸਾਰਿਆਂ ਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਇਸ ਮੌਕੇ ਡਾ. ਸੀਮਾ ਜ਼ਿਲ੍ਹਾ ਟੀਕਾਕਰਨ
ਅਫਸਰ, ਡਾ. ਸੁਰਿੰਦਰ ਸਿੰਘ ਨਾਂਗਲ ਜ਼ਿਲ੍ਹਾ ਸਿਹਤ ਅਫਸਰ –ਕਮ-ਵਾਈਸ ਪ੍ਰਧਾਨ ਆਈ.ਐਮ.ਏ ਜਲੰਧਰ, ਉੱਪ
ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਜਲੰਧਰ ਅਤੇ ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ
ਅਫਸਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਸਕੂਲ ਮੁੱਖੀ  ਸਵਤੰਤਰ ਪਠਾਨੀਆਂ ਪ੍ਰਿੰਸੀਪਲ ਵਲੋਂ ਡਾ.
ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ, ਡਾ. ਸੁਰਿੰਦਰ ਸਿੰਘ ਨਾਂਗਲ ਜ਼ਿਲ੍ਹਾ ਸਿਹਤ ਅਫਸਰ –ਕਮ-ਵਾਈਸ ਪ੍ਰਧਾਨ
ਆਈ.ਐਮ.ਏ ਜਲੰਧਰ ਅਤੇ ਅਨਿਲ ਅਵਸਥੀ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਜਲੰਧਰ ਨੂੰ ਮੋਮੈਂਟੋ ਦੇ ਕੇ
ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਸੁਰਿੰਦਰ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਸਤਿੰਦਰ
ਪਵਾਰ ਜ਼ਿਲ੍ਹਾ ਡੈਂਟਲ ਸਿਹਤ ਅਫਸਰ, ਡਾ. ਸਾਹਿਬ ਸਿੰਘ ਏ.ਐਮ.ਓ ਆਰ.ਬੀ.ਐਸ.ਕੇ, ਪਰਮਵੀਰ ਝੱਮਟ ਜ਼ਿਲ੍ਹਾ
ਆਰ.ਬੀ.ਐਸ.ਕੇ ਕੋਆਰਡੀਨੇਟਰ, ਸਮੂਹ ਅਧਿਆਪਕ ਅਤੇ ਸਕੂਲੀ ਬੱਚੇ ਹਾਜਰ ਸਨ।
ਇਸ ਮੌਕੇ ਸਵਤੰਤਰ ਪਠਾਨੀਆਂ ਪ੍ਰਿੰਸੀਪਲ ਦੇਵੀ ਸਹਾਏ ਐਸ.ਡੀ
ਸੀਨੀਅਰ ਸੈਕੰਡਰੀ ਸਕੂਲ ਬਸਤੀ ਨੌ ਜਲੰਧਰ ਵਲੋਂ ਸਿਹਤ ਵਿਭਾਗ ਵਲੋਂ ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ
ਦੀਆਂ ਗੋਲੀਆਂ ਦੇਣ ਸਬੰਧੀ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਰਕਾਰ ਵਲੋਂ ਵਧੀਆਂ ਕੰਮ ਹੈ ਬੱਚਿਆਂ ਦੀ
ਸਿਹਤ ਦੀ ਤੰਦਰੁਸਤੀ ਦੀ ਨਿਸ਼ਾਨੀ ਹੈ ਅਤੇ ਬੱਚਿਆਂ ਦੀ ਸਿਹਤ ਵਿੱਚ ਹੋਰ ਪ੍ਰਗਤੀ ਆਵੇਗੀ।