ਜਲੰਧਰ : ਲ਼ਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਐਨ. ਐਸ. ਐਸ. ਵਿਭਾਗ ਦੁਆਰਾ ਲਾਇਨਸ ਕਲੱਬ, ਜਲੰਧਰ ਦੀ
ਭਾਗੀਦਾਰੀ ਨਾਲ ਕਾਲਜ ਵਿਚ ਸ਼ੂਗਰ ਸੰਬੰੰਧੀ ਜਾਗਰੂਕਤਾ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ
ਸੈਮੀਨਾਰ ਵਿਚ ਮੁੱਖ ਬੁਲਾਰਿਆ ਦੇ ਰੂਪ ਵਿਚ ਪ੍ਰੋ. ਡਾ. ਚੰਦਰ ਸ਼ੇਖਰ ਸ਼ਰਮਾ (ਐਚ.ਓ.ਡੀ. ਮੈਡੀਕਲ ਡਿਪਾਰਟਮੈਂਟ) ਅਤੇ
ਪ੍ਰੋ. ਡਾ. ਵਿਪੁਲ ਤ੍ਰਿਖਾ (ਸੀਨੀਅਰ ਮੇੈਡੀਕਲ ਪ੍ਰੈਕਟੀਸ਼ਨਰ) ਉਪਸਥਿਤ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਆਏ
ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ “ਲਾਇਨਸ ਕਲੱਬ ਜਲੰਧਰ ਦੇ ਲਕਸ਼ ਕਾਰਜਾਂ ਨੁੂੰ ਵਿਦਿਆਰਥਣਾਂ
ਨਾਲ ਸਾਂਝਾ ਕੀਤਾ।
ਡਾ. ਚੰਦਰ ਸ਼ੇਖਰ ਸ਼ਰਮਾ ਨੇ ਸ਼ੂਗਰ ਸੰਬੰਧੀ ਜਾਣਕਾਰੀ ਦਿੰਦਿਆ ਵਿਦਿਆਰਥਣਾਂ ਨੂੰ ਇਸਦੇ ਕਾਰਨਾਂ, ਲੱਛਣਾ ਅਤੇ
ਸੁੱਰਖਿਆ ਸੰਬੰਧੀ ਜਾਗਰੂਕ ਕੀਤਾ। ਉਹਨਾਂ ਇਸ ਬਿਮਾਰੀ ਦਾ ਸਰੀਰ ਉੱਤੇ ਪ੍ਰਭਾਵ ਪੈਣ ਤੋਂ ਬਚਾਅ ਲਈ ਰੋਜ਼ਾਨਾ
ਜੀਵਨ ਸ਼ੈਲੀ ਜਿਵੇ ਖਾਣ-ਪੀਣ ਤੇ ਕਸਰਤ ਤੇ ਖਾਸ ਧਿਆਨ ਦੇਣ ਲਈ ਕਿਹਾ। ਇਸ ਬਿਮਾਰੀ ਦਾ ਸਾਹਮਣਾ ਕਰਨ ਲਈ ਦ੍ਰਿੜਤਾ
ਅਤੇ ਇੱਛਾ ਸ਼ਕਤੀ ਨੁੰ ਮਜਬੂਤ ਬਣਾਉਣ ਲਈ ਕਿਹਾ। ਇਸੇ ਇੱਛਾ ਸ਼ਕਤੀ ਦੀ ਦ੍ਰਿੜਤਾ ਸੰਬੰਧੀ ਪ੍ਰੇਰਿਤ ਕਰਦਿਆ
ਵਿਪੁਲ ਤ੍ਰਿਖਾ ਨੇ ਵਿਦਿਆਰਥਣਾਂ ਨਾਲ ਪ੍ਰੇਰਣਾਦਾਇਕ ਵਿਚਾਰ ਚਰਚਾ ਕੀਤੀ ਅਤੇ ਜੀਵਨ ਸ਼ੈਲੀ ਵਿਚ ਖੁਸ਼ ਰਹਿਣ ਅਤੇ
ਸ਼ਕਾਰਾਤਮਕ ਸੋਚ ਰੱਖਣ ਲਈ ਵਚਨਬੱਧ ਕੀਤਾ। ਉਹਨਾਂ ਵਿਦਿਆਰਥਣਾਂ ਨੂੰ ਆਪਣੇ ਲਕਸ਼ਾ ਤੇ ਧਿਆਨ ਕੇਂਦਰਿਤ ਕਰਨ
ਲਈ ਵੱਖ ਵੱਖ ਖੇਤਰਾਂ ਦੀਆਂ ਲਗਨ ਭਰਪੂਰ ਤੇ ਮਿਹਨਤੀ ਸ਼ਖਸ਼ੀਅਤਾ ਦੀਆਂ ਉਦਾਹਰਨਾਂ ਦਿੱਤੀਆਂ ਉਹਨਾਂ ਕਾਮਯਾਬੀ
ਦੀ ਥਾ ਕਾਬਲੀਅਤ ਹਾਸਿਲ ਕਰਨ ਤੇ ਜ਼ੋਰ ਦਿੱਤਾ।
ਇਸ ਅਵਸਰ ਤੇ ਲਾਇਨਸ ਕਲੱਬ ਜਲੰਧਰ ਤੇ ਪ੍ਰੈਜ਼ੀਢੈਂਟ ਸ਼੍ਰੀਮਾਨ ਕੁਲਵਿੰਦਰ ਫੁੱਲ ਜੀ ਨੇ ਵਿਦਿਆਰਅਣਾਂ ਨੁੰ ਆਪਣੇ
ਰਸਤੇ ਖੁਦ ਚੁਣਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਆਪਣੇ ਅਧਿਕਾਰਾਂ ਨੂੰ ਹਾਸਲ ਕਰਨ ਅਤੇ ਭਵਿੱਖ ਵਿਚ ਸਫ਼ੳਮਪ;ਲ ਹੋਣ ਲਈ
ਜਾਗਰੂਕ ਕੀਤਾ। ਇਸੇ ਮੌਕੇ ਕਲੱਬ ਵੱਲੋਂ ਮੁਫਤ ਸ਼ੂਗਰ ਚੈਕਅੱਪ ਕੈਂਪ ਵੀ ਲਗਾਇਆ ਗਿਆ। ਜਿਸ ਵਿਚ ਲਗਭਗ ਦੋ ਸੋ
ਵਿਦਿਆਰਥਣਾਂ ਅਤੇ ਅਧਿਆਪਕ ਸਾਹਿਬਾਨ ਦੀ ਸ਼ੂਗਰ ਚੈੱਕ ਕੀਤੀ ਗਈ। ਮੈਡਮ ਨੇ ਆਏ ਹੋਏ ਮਹਿਮਾਨਾਂ ਦਾ
ਧੰਨਵਾਦ ਕੀਤਾ। ਪ੍ਰਿੰਸੀਪਲ ਮੈਡਮ ਨੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਮੈਡਮ ਸਿਮਰਜੀਤ ਕੌਰ, ਮੈਡਮ ਮਨਜੀਤ ਕੌਰ,
ਮੈਡਮ ਮਨੀਤਾ ਦੀ ਇਸ ਸੈਮੀਨਾਰ ਦੇ ਆਯੋਜਨ ਲਈ ਭਰਪੂਰ ਸ਼ਲਾਘਾ ਕੀਤੀ।