ਜਲੰਧਰ : ਆਈਵੀਵਰਲਡ ਸਕੂਲ, ਜਲੰਧਰ ਵਿੱਚ ਵਿਦਿਆਰਥੀਆਂ ਨੂੰ ਬੋਰਡ ਪਰੀਖਿਆਵਾਂ
ਲਈ ਸ਼ੁੱਭ ਕਾਮਨਾਵਾਂ ਦੇਣ ਲਈ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ
ਅਰਚਨਾ ਕੀਤੀ ਗਈ।ਇਸ ਮੌਕੇ ਉੱਪਰ ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ
ਅਧਿਅਕਸ਼ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ,
ਡਾਇਰੈਕਟਰ  ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਜੀ ਅਤੇ
ਸਕੂਲ ਦੇ ਪ੍ਰਿੰਸੀਪਲ  ਐੱਸ. ਚੋਹਾਨ ਨੇ ਸ਼ਿਰਕਤ ਕੀਤੀ।ਇਸ ਪੂਜਾ
ਅਰਚਨਾ ਵਿੱਚ ਮੈਨੇਜਮੈਂਟ ਦੇ ਮੈਂਬਰਾਂ ਤੋਂ ਇਲਾਵਾ ਦਸਵੀਂ ਅਤੇ ਬਾਰ੍ਹਵੀਂ ਜਮਾਤ
ਦੇ ਵਿਦਿਆਰਥੀ ਅਤੇ ਅਧਿਆਪਕ ਵੀ ਸ਼ਾਮਲ ਸਨ।ਸਭ ਨੇ ਪੂਰੀ ਸ਼ਰਧਾ ਭਾਵਨਾ
ਨਾਲ਼ ਇਹ ਪੂਜਾ ਅਰਚਨਾ ਕੀਤੀ।ਇਸ ਉਪਰੰਤ ਵਿਦਿਆਰਥੀਆਂ ਨੂੰ ਆਉਣ
ਵਾਲ਼ੀਆਂ ਪਰੀਖਿਆਵਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਪੂਜਾ ਅਰਚਨਾ
ਤੋਂ ਬਾਅਦ ਵਿੱਦਿਆ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲ਼ੇ ਗਿਆਰਵੀਂ
ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਦੇ ਚੈੱਕ  ਦਿੱਤੇ
ਗਏ। ਨਾਲ਼ ਹੀ ਵਿਦਿਆਰਥੀਆਂ ਨੂੰ ਪਰੀਖਿਆ ਵਿੱਚ ਵਧੀਆ ਅੰਕ ਹਾਸਲ
ਕਰਨ ਕੁਝ ਜ਼ਰੂਰੀ ਨੁਕਤੇ ਦੱਸੇ ਗਏ।ਇਸ ਤੋਂ ਮਗਰੋਂ ਬਾਰ੍ਹਵੀਂ ਜਮਾਤ ਦੇ
ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਖਾਣੇ ਦਾ ਆਯੋਜਨ ਕੀਤਾ
ਗਿਆ।ਸਕੂਲ ਦੇ ਪ੍ਰਿੰਸੀਪਲ ਐੱਸ. ਚੌਹਾਨ ਜੀ ਨੇ ਵਿਦਿਆਰਥੀਆਂ ਨੂੰ
ਆਉਣ ਵਾਲ਼ੀਆਂ ਸਲਾਨਾ ਪਰੀਖਿਆਵਾਂ ਲਈ ਸ਼ੁੱਭ ਕਾਮਨਾਵਾਂ ਦੇਣ ਉਪਰੰਤ
ਪਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਮਨ ਲਗਾ ਕੇ ਪੜ੍ਹਾਈ ਕਰਨ
ਦੀ ਪ੍ਰੇਰਨਾ ਦਿੱਤੀ।