ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਸਟਾਫ ਅਤੇ ਵਿਦਿਆਰਥੀਆਂ ਨੂੰ ਭਾਰਤ ਸਰਕਾਰ
ਦੀਆਂ ਹਦਾਇਤਾਂ ਅਧੀਨ ਤੰਦਰੁਸਤ ਭਾਰਤ ਮੁਹਿੰਮ ਦੇ ਤਹਿਤ ਜਾਗਰੂਕ ਕਰਨ ਲਈ ਪ੍ਰਿੰਸੀਪਲ ਡਾ.
ਜਗਰੂਪ ਸਿੰਘ ਦੀ ਅਗਵਾਈ ਵਿੱਚ ਟੀਚਿਂਗ ਫੈਕਲਟੀ ਅਤੇ ਦਫਤਰੀ ਸਟਾਫ ਦੇ ਸੀਨੀਅਰ ਸਟਾਫ ਮੈਂਬਰਾਂ ਦਾ
ਸਦਭਾਵਨਾ ਕ੍ਰਿਕਟ ਮੈਚ ਕਰਵਾਇਆ ਗਿਆ।ਇਹ ਮੈਚ ਕਾਫੀ ਰੋਮਾਂਚਕ ਸੀ।ਟਾਸ ਜਿੱਤ ਕੇ ਟੀਚਿਂਗ ਫੈਕਲਟੀ
ਨੇ ਪਹਿਲਾਂ ਬੈਟਿੰਗ ਕਰਨ ਦਾ ਨਿਰਣਾ ਲਿਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵੀ ਦੋਨਾਂ ਟੀਮਾ ਵੱਲੋਂ ਇੱਕ
ਇੱਕ ਅੋਵਰ ਕਰਾ ਕੇ ਮੈਚ ਦਾ ਉਦਘਾਟਨ ਕਰਦੇ ਹੋਏ ਇਸ ਵਿੱਚ ਭਾਗ ਲਿਆ।ਪਹਿਲਾਂ ਬੈਟਿੰਗ ਕਰਦਿਆਂ
ਟੀਚਿਂਗ ਫੈਕਲਟੀ ਦੀ ਟੀਮ ਨੇ 10 ਉਵਰਾਂ ਵਿੱਚ 88 ਦੌੜਾਂ ਬਣਾਈਆਂ ਅਤੇ ਦੂਜੀ ਟੀਮ ਨੂੰ 89 ਦੌੜਾਂ
ਦਾ ਟੀਚਾ ਦਿੱਤਾ।ਪਹਿਲੀ ਪਾਰੀ ਉਪਰੰਤ ਹੋਈ ਟੀ ਬ੍ਰੇਕ ਦੇ ਵਿੱਚ ਟੀਚਿਂਗ ਫੈਕਲਟੀ ਵੱਲੋਂ ਰਿਫਰੈਸ਼ਮੈਂਟ
ਦਾ ਵੀ ਇੰਤਜ਼ਾਮ ਕੀਤਾ ਗਿਆ । ਇਸ ਪਿੱਛੋਂ ਦਫਤਰੀ ਸਟਾਫ ਦੀ ਟੀਮ ਨੇ 89 ਦੌੜਾਂ ਦੇ ਟਾਰਗੇਟ ਦਾ
ਪਿੱਛਾ ਕਰਦਿਆਂ ਕਰਾਰੀ ਟੱਕਰ ਦਿੱਤੀ ਪਰ ਕਪਤਾਨ ਸੰਦੀਪ ਸ਼ਰਮਾ ਅਤੇ ਸੀਨੀਅਰ ਟੀਚਿੰਗ ਫੈਕਲਟੀ ਜੇ.
ਐਸ. ਘੇੜਾ ਨੇ ਆਪਣੀਆਂ ਮੈਨੇਜੀਰਿਅਲ ਵਿਸ਼ੇਸ਼ਤਾਂਵਾਂ ਅਤੇ ਤਜੁਰਬੇ ਸਦਕਾ ਬਾਕੀ ਟੀਮ ਮੈਂਬਰਾਂ
ਪੰਕਜ ਗੁਪਤਾ, ਹੀਰਾ ਮਹਾਜਨ, ਪ੍ਰਿੰਸ ਮਦਾਨ, ਗੋਕੁਲ ਦੇ ਨਾਲ ਮਿਲ ਕੇ ਉਮਦਾ
ਗੇਂਦਬਾਜ਼ੀ ਅਤੇ ਫੀਲਡਿਂਗ ਸੈਟਅਪ ਦਾ ਪ੍ਰਦਰਸ਼ਨ ਕੀਤਾ ਜਿਸ ਕਰਕੇ ਦੂਜੀ ਟੀਮ 10 ਅੋਵਰਾਂ ਵਿੱਚ ਸਿਰਫ 76
ਦੌੜਾਂ ਹੀ ਬਣਾ ਸਕੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਸਪੋਰਟਸ ਪੈ੍ਰਜੀਡੈਂਟ ਸ੍ਰੀ ਡੀ.ਐਸ .ਰਾਣਾ ਨੇ
ਜੇਤੂ ਟਰਾਫੀ ਟੀਚਿਂਗ ਫੈਕਲਟੀ ਦੀ ਟੀਮ ਦੇ ਕੈਪੇਟਨ ਸੰਦੀਪ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੂੰ
ਸੌਂਪੀ ।ਮੈਨ ਆਫ ਮੈਚ ਪ੍ਰਿੰਸ ਮਦਾਨ ਨੂੰ ਦਿੱਤਾ ਗਿਆ ਜਿਹਨਾਂ ਨੇ 39 ਦੌੜਾਂ ਬਣਾਈਆਂ
ਅਤੇ 2 ਵਿਕਟਾਂ ਵੀ ਲਈਆਂ। ਇਸ ਮੋਕੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਨਸ਼ਿਆ
ਤੋਂ ਦੂਰ ਰਹਿਣ ਅਤੇ ਖੇਡਾਂ ਖੇਡ ਕੇ ਫਿਟ ਰਹਿਣ ਲਈ ਪ੍ਰੇਰਣਾ ਦਿੱਤੀ।ਸੀ.ਡੀ.ਟੀਪੀ. ਵਿਭਾਗ ਦੇ ਇੰਟਰਨਲ
ਕੋਰਡਿਨੇਟਰ ਕਸ਼ਮੀਰ ਕੁਮਾਰ ਵਲੋਂ ਤੰਦਰੁਸਤ ਭਾਰਤ ਮੁਹਿੰਮ ਦੀ ਜਾਗਰੁਕਤਾ ਲਈ ਇੱਕ ਇਸ਼ਤਿਹਾਰ
ਵੀ ਵਿਦਿਆਰਥੀਆਂ ਵਿੱਚ ਵੰਡਿਆ ਗਿਆ। ਉਹਨਾਂ ਕਿਹਾ ਖੇਡਾਂ ਪ੍ਰਤੀ ਰੁਚੀ ਰੱਖਣ ਨਾਲ ਵਿਦਿਆਰਥੀ
ਆਪਣੇ ਆਪ ਹੀ ਨਸ਼ਿਆਂ ਤੋਂ ਦੂਰ ਹੋ ਜਾਂਦੇ ਹਨ ਅਤੇ ਫਿਟ ਵੀ ਰਹਿ ਸਕਦੇ ਹਨ।ਅੰਤ ਵਿੱਚ ਪ੍ਰਿੰਸੀਪਲ ਡਾ.
ਜਗਰੂਪ ਸਿੰਘ ਨੇ ਵਧੀਆ ਕਮੈਂਟਰੀ ਲਈ ਪ੍ਰੀਤ ਕੰਵਲ ਅਤੇ ਮਿਸ ਕਿਰਨ ਦੀ ਸ਼ਲਾਘਾ ਕੀਤੀ ਅਤੇ ਵਧੀਆ
ਅੰਪਾਇਰਿੰਗ ਲਈ ਗਗਨਦੀਪ ਅਤੇ ਸਾਹਿਲ ਸੈਨੀ ਦਾ ਧੰਨਵਾਦ ਵੀ ਕੀਤਾ। ਇਸ ਮੈਚ ਵਿੱਚ ਡਾ. ਸੰਜੇ
ਬਾਂਸਲ, ਰਾਜੀਵ ਭਾਟੀਆ, ਰਾਕੇਸ਼ ਸ਼ਰਮਾ, ਵਿਕਰਮਜੀਤ ਸਿੰਘ, ਇੰਦਰਜੀਤ ਸਿੰਘ,
ਰਾਜੀਵ ਸ਼ਰਮਾ, ਅਜੇ ਦੱਤਾ, ਵਰਿੰਦਰ ਕੁਮਾਰ, ਜਸਵਿੰਦਰ ਸਿੰਘ, ਸੁਸ਼ੀਲ ਕੁਮਾਰ,
ਪ੍ਰਤਾਪ ਚੰਦ, ਸ਼ਸ਼ੀ ਭੂਸ਼ਨ, ਰਾਜੇਸ਼, ਵਰੁਨ ਅਤੇ ਹੋਰ ਮੈਬਰਾਂ ਨੇ ਵੀ ਭਾਗ ਲਿਆ।