ਜਲੰਧਰ: ਪ੍ਰੈਸ ਨੋਟਗੁਰਪਿੰਦਰ ਸਿੰਘ ਸਮਰਾ ਦੁਆਰਾ ਕੀਤਾ ਗਿਆ। ਵਿਭਾਗ ਦੇ ਮੁੱਖੀ ਡਾ. ਅਰੁਣ ਦੇਵ ਸ਼ਰਮਾ ਅਤੇ
ਅਸਿਸਟੈਂਟ ਪ੍ਰੋਫੈਸਰ ਡਾ. ਇੰਦਰਜੀਤ ਕੌਰ ਦੁਆਰਾ ਅਧਿਐਨ ਅਤੇ ਖੋਜ ਲਈ ਇਸ ਲੈਬ ਦੀ ਰੂਪ
ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਸਮਰਾ ਨੇ ਬਾਇਓਟੈਕ ਵਿਭਾਗ ਦੇ
ਵਿਦਿਆਰਥੀਆਂ ਨੂੰ ਉੱਦਮੀ ਬਣਨ ਲਈ ਪ੍ਰੇਰਿਤ ਕੀਤਾ ਅਤੇ ਮਸ਼ਰੂਮ ਦੇ ਪੋਸ਼ਣ ਸੰਬੰਧੀ
ਪ੍ਰੋਫਾਈਲ, ਸਿਹਤ ਲਾਭਾਂ, ਲਾਗਤ ਪ੍ਰਭਾਵਸ਼ਾਲੀ ਢੰਗ ਨਾਲ ਮਸ਼ਰੂਮ ਕਾਸ਼ਤ ਇਕਾਈ ਸਥਾਪਤ
ਕਰਨ ਬਾਰੇ ਜਾਣਕਾਰੀ ਦਿੱਤੀ। ਕੋਰਸ/ਸੈਟਅਪ ਯੂਨਿਟ ਦੇ ਕੋਆਰਡੀਨੇਟਰ, ਡਾ. ਅਰੁਣ ਦੇਵ ਸ਼ਰਮਾ ਅਤੇ
ਡਾ. ਇੰਦਰਜੀਤ ਕੌਰ ਨੇ ਮਸ਼ਰੂਮ ਉਗਾਉਣ ਦੇ ਮਾਪਦੰਡਾਂ ਤੋਂ ਸ਼ੁਰੂ ਕਰਦਿਆਂ, ਖਾਦ
ਬਨਾਉਣ, ਬੀਜ਼ ਪਾਉਣ ਦੀ ਵਿਧੀ ਅਤੇ ਮਸ਼ਰੂਮ ਕਟਾਈ ਦੀ ਵਿਧੀ ਬਾਰੇ ਚਾਨਣਾ ਪਾਇਆ।
ਜ਼ਿਕਰਯੋਗ ਹੈ ਕਿ ਕਾਲਜ ਨੂੰ ਯੂ.ਜੀ.ਸੀ ਵੱਲੋਂ ਸਰਟੀਫਿਕੇਟ ਕੋਰਸ ਇਨ ਮਸ਼ਰੂਮ ਕਲਟੀਵੇਸ਼ਨ ਚਲਾਉਣ
ਲਈ ਪ੍ਰਵਾਨਗੀ ਮਿਲੀ ਹੈ ਤਾਂ ਜੋ ਵਿਦਿਆਰਥੀ ਭਵਿੱਖ ਵਿੱਚ ੳੁੱਦਮੀ ਬਣ ਸਕਣ। ਇਸ ਕੋਰਸ ਦੇ ਤਹਿਤ
ਵੱਖ-ਵੱਖ ਪਿੰਡਾਂ ਦੇ ਕਿਸਾਨ ਘੱਟ ਖਰਚੇ, ਵਾਤਾਵਰਣ ਅਨੁਕੂਲ ਢੰਗਾਂ ਦੀ ਵਰਤੋਂ ਕਰਕੇ ਮਸ਼ਰੂਮ
ਦੀ ਕਾਸ਼ਤ ਬਾਰੇ ਸਿੱਖਿਆ ਲੈ ਸਕਦੇ ਹਨ ਅਤੇ ਮੁਹਾਰਤ ਤੋਂ ਲਾਭ ਉਠਾ ਸਕਦੇ ਹਨ। ਇਸ ਸਮੇਂ
ਸਰਟੀਫਿਕੇਟ ਕੋਰਸ ਇਨ ਮਸ਼ਰੂਮ ਕਲਟੀਵੇਸ਼ਨ ਵਿੱਚ 55 ਵਿਦਿਆਰਥੀ ਦਾਖਲ ਹਨ। ਪ੍ਰਿੰਸੀਪਲ ਡਾ. ਸਮਰਾ
ਨੇ ਇਸ ਪ੍ਰਾਪਤੀ ਲਈ ਸਮੂਹ ਵਿਭਾਗ ਨੂੰ ਵਧਾਈ ਦਿੰਦਿਆਂ, ਇਸ ਯੂਨਿਟ ਦੀ ਸਥਾਪਨਾ ਅਤੇ
ਇਸ ਨੂੰ ਸਫਲ ਬਣਾਉਣ ਲਈ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਭਵਿੱਖ
ਦੇ ਯਤਨਾਂ ਲਈ ਉਨ੍ਹਾਂ ਨੂੰ ਹਰ ਸਫਲਤਾਂ ਦੀ ਕਾਮਨਾ ਕਰਦੇ ਹਨ।ਇਸ ਮੌਕੇ ’ਤੇ ਡਾ. ਗੁਰਪ੍ਰੀਤ
ਸਿੰਘ, ਡਾ. ਹਰਸ਼ਰਨ ਸਿੰਘ, ਪ੍ਰੋ. ਗੋਵਿੰਦ ਰਾਮ, ਪ੍ਰੋ. ਨਵਜੋਤ ਕੌਰ, ਵਿਭਾਗ ਦੇ ਵਿਦਿਆਰਥੀ
ਅਤੇ ਲੈਬ ਸਟਾਫ ਮੈਂਬਰ ਵੀ ਮੌਜ਼ੂਦ ਸਨ।