ਜਲੰਧਰ: ਲਾਇਲਪੁਰ ਖਾਲਸਾ ਕਾਲਜ ਵਿਮਨ, ਜਲੰਧਰ ਵਿਚ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਦੁਆਰਾ “ਲਿਟਰੇਰੀ
ਰੀਪੇ੍ਰਜੈਨਟੇਸ਼ਨ ਐਂਡ ਫੋਮਜ਼ ਆਫ਼ ਵਾਈਟਿੰਗ ਆਨ 1984 ਐਂਟੀ –ਸਿੱਖ ਮਸੈਕਰਜ਼” ਵਿਸ਼ੇ ਤੇ ਵਰਕਸ਼ਾਪ
ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪ੍ਰਸਿੱਧ ਲੇਖਿਕਾ, ਕਵਿਤਰੀ ਅਤੇ ਸਿੱਖਿਆ
ਸ਼ਾਸਤਰੀ ਡਾ. ਇਸ਼ਮੀਤ ਕੌਰ ਚੋਧਰੀ (ਅਸਿਸਟੈਂਟ ਪ੍ਰੋਫੈਸਰ ਸੈਂਟਰ ਫਾਰ ਇੰਗਲਿਸ਼ ਸਟੱਡੀਜ਼, ਸੈਂਟ ਯੂਨੀਵਰਸਿਟੀ ਆਫ਼ੳਮਪ; ਗੁਜਰਾਤ,
ਗਾਂਧੀ ਨਗਰ)ਨੇ ਸ਼ਿਰਕਤ ਕੀਤੀ । ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਅਤੇ ਉਹਨਾਂ ਨਾਲ ਡਾ. ਰੁਪਿੰਦਰ ਕੌਰ, ਡਾ. ਨਵਦੀਪ
ਕੌਰ ਜੀ ਨੇ ਮੁੱਖ ਮਹਿਮਾਨਾਂ ਦਾ ਸੁਆਗਤ ਕੀਤਾ। ਵਿਦਿਆਰਥਣਾਂ ਨੁੰ ਸੰਬੋਧਨ ਕਰਦੇ ਹੋਏ ਉਹਨਾਂ
ਨੇ ਆਪਣੀ ਪੁਸਤਕ “ਭਲ਼ਅਛਖ ਦੇ ਬਾਰੇ ਜਾਣਕਾਰੀ ਦਿੱਤੀ ਅਤੇ 1984 ਵਿਚ ਪੰਜਾਬ ਅਤੇ ਦੇਸ਼
ਦੇ ਵਿਭਿੰਨ ਹਿੱਸਿਆਂ ਵਿਚ ਹੋਏ ਦੰਗਿਆਂ ਤੇ ਚਰਚਾ ਕੀਤੀ। ਇਸ ਸੰਦਰਭ ਵਿਚ ਵਿਦਿਆਰਥਣਾਂ ਨੇ ਵੀ ਇਸ ਵਿਸ਼ੇ
ਨਾਲ ਸੰਬੰੰਧਿਤ ਕਹਾਣੀਆ ਬਾਰੇ ਚਰਚਾ ਕੀਤੀ। ਡਾ. ਇਸ਼ਮੀਤ ਕੌਰ ਨੇ ਕਹਾਣੀਆਂ ਤੇ ਵਿਚਾਰ ਚਰਚਾ ਕਰਦਿਆਂ
ਕਿਹਾ ਕਿ ਕਥਾ ਜਾਂ ਬਿਰਤਾਂਤ ਸਾਡੇ ਅਵਚੇਤਨ ਦਾ ਹਿੱਸਾ ਬਣ ਜਾਂਦੇ ਹਨ ਅਤੇ ਕਹਾਣੀਆਂ ਅਤੇ ਸ਼ਬਦਾਂ ਦੀ
ਰਚਨਾ ਕਿਵੇਂ ਹੁੰਦੀ ਹੈ ਇਹ ਵੀ ਵਿਚਾਰਨਯੋਗ ਹੈ ਜਿਵੇ ਸੰਨ 1984 ਨੂੰ “ਦੰਗਿਆਂ” ਦੇ ਨਾਂ ਨਾਲ ਅਤੇ
ਸੰਨ 1947 ਨੂੰ “ਰੌਲੇ” ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਵਿਸ਼ੇ ਨਾਲ ਸੰਬੰੰਧਿਤ ਵਿਸਥਾਰਪੂਰਵਕ
ਗ੍ਰਹਿਣ ਕਰਨ ਸੰਬੰਧੀ ਅਭਿਆਸ ਵੀ ਕਰਵਾਇਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਮੁੱਖ
ਮਹਿਮਾਨ ਦਾ ਧੰਨਵਾਦ ਕਰਦਿਆ ਇਸ ਆਯੋਜਨ ਲਈ ਵਿਭਾਗ ਦੇ ਮੁਖੀ ਸਵੀਟੀ ਮਾਨ ਅਤੇ ਸਮੂਹ ਵਿਭਾਗ ਦੇ
ਅਧਿਆਪਕਾਂ ਨੂੰ ਵਧਾਈ ਦਿੱਤੀ।