ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਬੱਸ ਵਿੱਚ ਮਹਿਲਾਵਾਂ ਦੀ ਅੱਧੀ ਟਿਕਟ ਲੱਗੇਗੀ।ਸਰਕਾਰ ਵਲੋਂ ਮਹਿਲਾਵਾਂ ਦਾ ਅੱਧਾ ਕਰਾਇਆ ਮੁਆਫ ਕਰ ਦਿੱਤਾ ਹੈ।ਮੁੱਖ ਮੰਤਰੀ
ਕਿਹਾ ਰੁਜ਼ਗਾਰ ਦੀ ਗੱਲ ਹੁੰਦੀ ਰਹੀ ਹੈ। ਵਿੱਤ ਮੰਤਰੀ ਨੇ ਸੇਵਾ ਕਾਲ ਦੀ ਉਮਰ 60 ਤੋਂ 58 ਕਰ ਦਿੱਤੀ ਹੈ। ਅਗਰ ਇਕ ਸੇਵਾ ਮੁਕਤ ਹੋਵੇਗਾ ਤਾਂ ਉਸਦੇ ਬਦਲੇ 3 ਨੌਜਵਾਨਾਂ ਨੂੰ ਨੌਕਰੀ ਦਵਾਗੇ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਡਾਕਟਰ ਕੰਮ ਕਰਨ ਚਾਹੇ ਉਹ ਡਾਇਰੈਕਟਰ ਪੱਧਰ ਦਾ ਅਧਿਕਾਰੀ ਹੋਵੇ।ਮੁੱਖ ਮੰਤਰੀ ਨੇ ਕਿਹਾ ਟਰਾਂਸਪੋਰਟ ਪਾਲਿਸੀ ਦੀ ਗੱਲ ਉਠੀ ਹੈ।142 ਪਰਮਿਟ ਮਾਮਲੇ ਵਿੱਚ ਅਸੀਂ ਨੋਟਿਸ ਜਾਰੀ ਕੀਤੇ ਹਨ ਜੋ ਗੈਰ ਕਾਨੂੰਨੀ ਹਨ ਉਹ ਕੈਂਸਲ ਹੋਣਗੇ। ਇਸ ਤਰ੍ਹਾਂ 212 ਨੂੰ ਵੀ ਨੋਟਿਸ ਜਾਰੀ ਕਰ ਦਿਤੇ ਹਨ ।