ਜਲੰਧਰ: ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਏ.ਪੀ.ਜੇ. ਤਕਨੀਕੀ
ਕਾਲਜ ਵਿੱਚ ਉਮਦਾ ਪਰਦਰਸ਼ਨ ਕਰਦਿਆਂ ਇੰਟਰ ਕਾਲਜ ਟੈਕਨੀਕਲ ਫੈਸਟੀਵਲ “ਸਪਾਰਕ
੨੦੨੦” ਵਿੱਚ ਤਿੰਨ ਇਨਾਮ ਜਿੱਤੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ
ਆਟੋਮੋਬਾਇਲ ਦੇ ਮੋਹਿਤ ਦਿੳਲ ਅਤੇ ਦਮਨਪ੍ਰੀਤ ਨੇ ‘ਬੈਸਟ ਆੳਟ ਆਫ
ਵੇਸਟ’ ਵਿੱਚ ਦੂਜਾ ਇਨਾਮ ਜਿੱਤਿਆ। ਸਿਵਲ ਵਿਭਾਗ ਦੇ ਪਰਮਵੀਰ ਨੇ ‘ਲੈਨ
ਗੇਮਿੰਗ’ ਵਿੱਚ ਤੀਜਾ ਇਨਾਮ ਜਿੱਤਿਆ ਅਤੇ ਕੰਪਿਊਟਰ ਵਿਭਾਗ ਦੇ ਜੀਵਨ ਨੇ
‘ਕੋਡ ਡੀ ਬਜਿੰਗ’ ਵਿੱਚ ਵੀ ਤੀਜਾ ਇਨਾਮ ਜਿੱਤਿਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ
ਸਟਾਫ ਨੂੰ ਵਧਾਈ ਇੱਤੀ ਤੇ ਜੇਤੂਆਂ ਨੂੰ ਇਨਾਮਾਂ ਵੰਡੇ। ਇਸ ਮੌਕੇ
ਸ੍ਰੀ ਰਾਜੀਵ ਭਾਟੀਆਂ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਹੀਰਾ ਮਹਾਜਨ ਅਤੇ ਹੋਰ
ਸਟਾਫ ਸ਼ਾਮਿਲ ਸੀ।