ਜਲੰਧਰ : ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਇੰਟ੍ਰਨਲ ਕੋਆਰਡੀਨੇਟ੍ਰ ਪ੍ਰੋ.
ਕਸ਼ਮੀਰ ਕੁਮਾਰ ਦੇ ਅਥਾਹ ਯਤਨਾਂ ਸਦਕਾ ਅੱਜ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ
ਸੀ.ਡੀ.ਟੀ.ਪੀ. ਵਿਭਾਗ ਵਲੋਂ ਇਲੈਕਟ੍ਰੀਕਲ, ਫਾਰਮੈਸੀ ਅਤੇ ਰੂਰਲ ਵਿਭਾਗ ਦੇ ਸਹਿਯੋਗ ਨਾਲ
ਅੱਜ “ਫੁੱਲਾਂ ਦੀ ਹੋਲੀ” ਮਨਾਉਣ ਦਾ ਸੁਨੇਹਾ ਦਿੱਤਾ ਗਿਆ।ਇਸ ਦੌਰਾਨ ਕਾਲਜ ਦੇ
ਕੈਂਪਸ ਨੂੰ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ ਅਤੇ ਇਸ ਦੇ ਸਬੰਧ ਵਿੱਚ ਇਕ
ਸਮਾਰੋਂਹ ਕੀਤਾ ਗਿਆ।ਜਿਸ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਸਾਰੇ
ਵਿੱਦਿਆਰਥੀਆਂ ਅਤੇ ਸਟਾਫ ਨੂੰ ਗੈਰ-ਕੁਦਰਤੀ ਰੰਗ ਵਿਸਾਰ ਕੇ ਫੁੱਲਾਂ ਨਾਲ ਹੋਲੀ ਖੇਡਣ
ਦੀ ਨਸੀਹਤ ਦਿੱਤੀ ਤਾਂ ਕਿ ਅਸੀ ਆਪਣੀ ਸਿਹਤ ਅਤੇ ਵਾਤਾਵਰਣ ਨੂੰ ਬਚਾ ਸਕੀਏ।ਇਸ
ਸਮਾਰੋਹ ਵਿੱਚ ਇੰਟ੍ਰਨਲ ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਵਿੱਦਿਆਰਥੀਆਂ
ਨੂੰ ਨੋਵਲ ਕੋਰੋਨਾ ਵਾਇਰਸ ਅਤੇ ਪਾਣੀ ਦੀ ਬੱਚਤ ਸੰਬਧੀ ਜਾਗਰੂਕ ਕੀਤਾ।ਇਸ ਮੁਬਾਰਕ
ਮੌਕੇ ਤੇ ਰੰਗ–ਬਿਰੰਗੇ ਫੁੱਲਾ ਦੀਆ ਪੱਤੀਆ ਨਾਲ ਹੋਲੀ ਖੇਡਦਿਆਂ ਸਭਨਾਂ ਨੇ ਵਧਾਈ
ਦੇ ਕੇ ਖੁਸ਼ੀ ਮਨਾਈ।ਸਮੂਹ ਪ੍ਰਸਾਰ ਕੇਂਦਰਾ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ
ਸੀ.ਡੀ.ਟੀ.ਪੀ. ਵਿਭਾਗ ਵਲੋਂ “ਫੁੱਲਾਂ ਦੀ ਹੋਲੀ” ਸਬੰਧੀ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ
ਗਿਆ।ਸੀ.ਡੀ.ਟੀ.ਪੀ. ਵਿਭਾਗ ਦੀ ਤਰਫੋਂ ਨੇਹਾ, ਅਖਿਲ ਭਾਟੀਆ ਹਾਜਰ ਸਨ।ਇਲੈਕਟ੍ਰੀਕਲ
ਵਿਭਾਗ ਦੇ ਮੁੱਖੀ ਦਿੱਲਦਾਰ ਸਿੰਘ ਰਾਣਾ ਜੀ ਵਲੋ ਸੀ.ਡੀ.ਟੀ.ਪੀ. ਵਿਭਾਗ ਦੇ ਕੰਮਾਂ ਦੀ
ਸ਼ਲਾਘਾ ਕਰਦੇ ਹੋਏ ਸਿਹਤ ਅਤੇ ਵਾਤਾਵਰਣ ਦੀ ਸੰਭਾਲ ਨੂੰ ਅਜੋਕੇ ਸਮੇਂ ਦੀ ਭਖਦੀ
ਲੋੜ ਦੱਸਿਆ।ਇਸ ਮੁਬਾਰਕ ਮੌਕੇ ਤੇ ਸੰਜੇ ਬਾਂਸਲ, ਜੇ.ਐਸ.ਘੇੜਾ, ਕਪਿਲ
ਉਹਰੀ,ਪ੍ਰਿੰਸ ਮਦਾਨ, ਹੀਰਾ ਮਹਾਜਨ, ਗੌਰਵ ਸ਼ਰਮਾ, ਰਾਕੇਸ਼
ਸ਼ਰਮਾ,ਮੈਡਮ ਮੰਜੂ ਮੰਨਚੰਦਾ, ਮੈਡਮ ਰਿੱਚਾ ਅਰੌੜਾ,ਬਿਕ੍ਰਮਜੀਤ ਸਿੰਘ,ਅਰਵਿੰਦ
ਦੱਤਾ,ਗੀਤਾ,ਸਿਮ੍ਰਤਪਾਲ ਕੋਰ,ਗਗਨਦੀਪ, ਮੁਕੇਸ਼, ਭਾਨੂੰ ਪ੍ਰਤਾਪ, ਮਨੋਜ ਕੁਮਾਰ,
ਸੁਰੇਸ਼ ਕੁਮਾਰ ਅਤੇ ਹੋਰ ਸਟਾਫ਼ ਮੈਬਰ ਮੌਜੂਦ ਸਨ।ਇਹ ਨਿਵੇਕਲ੍ਹਾ ਸਮਾਗਮ
ਸਾਰਿਆਂ ਦੇ ਦਿੱਲਾਂ ਤੇ ਅਮਿੱਟ ਛਾਪ ਛੱਡ ਗਿਆ।