ਜਲੰਧਰ : ਲ਼ਾਇਲਪੁਰ ਖ਼ਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਚ ਵਿਚ ਅੇੈਨ.ਐਸ.ਐਸ. ਵਿਭਾਗ ਦੁਆਰਾ
“ਅੰਤਰਰਾਸ਼ਟਰੀ ਮਹਿਲਾ ਦਿਵਸ” ਨੁੰ ਸਮਰਪਿਤ ਚਲ ਰਹੀਆਂ ਲੜੀਵਾਰ ਗਤੀਵਿਧੀਆਂ ਦੇ ਅੰਤਰਗਤ
ਅੱਜ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿਚ ਐਨ. ਐਸ. ਐਸ. ਵਲੰਟੀਅਰ
ਨੇ ਬੜੇ ਉਸਸ਼ਾਹ ਨਾਲ ਭਾਗ ਲਿਆ। ਇਹ ਰੈਲੀ ਔਰਤ ਦਾ ਸਮਾਜ, ਪਰਿਵਾਰ ਅਤੇ ਅਨੇਕਾਂ
ਖੇਤਰਾਂ ਵਿਚ ਯੋਗਦਾਨ ਸੰਬੰਧੀ ਨਾਅਰੇ ਲਾਉਦਿਆਂ ਕਾਲਜ ਦੇ ਆਸ-ਪਾਸ ਕੱਢੀ ਗਈ। ਕਾਲਜ
ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਵਿਦਿਆਰਥਣਾਂ ਦੀ ਇਸ ਜਾਗਰੂਕਤਾ ਭਰੀ ਸੋਚ ਨੂੰ ਸਲਾਹਿਆ।
ਉਹਨਾਂ ਕਿਹਾ ਕਿ ਸਾਡੀ ਇਹ ਸੰਸਥਾ ਵਿਚ ਵਿਦਿਆਰਥਣਾਂ ਦੀ ਅਜਿਹੀ ਸੋਚ ਨੁੰ ਵਿਸ਼ਾਲ
ਬਣਾਇਆ ਜਾਦਾ ਹੈ ਉਹਨਾਂ ਨੂੰ ਆਪਣੇ ਹੱਕਾਂ ਅਧਿਕਾਰਾਂ ਅਤੇ ਉੱਜਵਲ ਭਵਿੱਲ਼ ਲਈ
ਸੁਚੇਤ ਕਰਕੇ ਆਤਮ ਨਿਰਭਰ ਹੋਣ ਲਈ ਪ੍ਰੇਰਿਆ ਜਾਂਦਾ ਹੈ। ਇਸ ਮੌਕੇ ਡਾ. ਰੁਪਿੰਦਰ ਕੋਰ
(ਮੁਖੀ ਸੰਗੀਤ ਵਿਭਾਗ) ਵੀ ਵਿਸ਼ੇਸ ਤੌਰ ਤੇ ਮੌਜ਼ੂਦ ਰਹੇ ਅਤੇ ਇਸ ਆਯੋਜਨ ਦੀ ਸ਼ਲਾਘਾ
ਕੀਤੀ ਮੈਡਮ ਪ੍ਰਿੰਸੀਪਲ ਅਤੇ ਐਨ.ਅੇੈਸ.ਐਸ ਪ੍ਰੋਗਰਾਮ ਅਫਸਰ ਮੈਡਮ ਮਨਜੀਤ ਕੋਰ,
ਮੈਡਮ ਮਨੀਤਾ ਅਤੇ ਮੈਡਮ ਸਿਮਰਜੀਤ ਕੌਰ ਵੱਲੋਂ ਕਰਵਾਈ ਗਈ ਇਸ ਗਤੀਵਿਧੀ ਦੀ ਸਲਾਘਾ
ਕੀਤੀ।