ਜਲੰਧਰ : ਮਈ,2019 ਵਿੱਚ ਪੰਜਾਬ ਸਟੇਟ ਤਕਨੀਕੀ ਸਿੱਖਿਆ ਬੋਰਡ ਵਲੋਂ ਲਈ ਪ੍ਰੀਖਿਆ ਵਿੱਚ
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਵਿਦਿਆਰਥੀਆਂ ਨੇ ਮਲਾਂ ਮਾਰਦਿਆਂ
ਸਮੁੱਚੇ ਪੰਜਾਬ ਵਿੱਚੋਂ ਵੱਖ ਵੱਖ ਕੋਰਸਾਂ ਵਿੱਚ 69 ਮੈਰਿਟ ਸਥਾਨਾਂ ਤੇ ਕਬਜਾ
ਕਰਦਿਆਂ ਆਪਣਾ ਪਰਚਮ ਲਹਿਰਾਇਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ
ਕਿ ਵਿਦਿਆਰਥੀਆਂ ਨੇ ਇਸ ਵਿੱਚੋਂ 4 ਪਹਿਲੇ ਸਥਾਨ, 4 ਦੂਜੇ ਸਥਾਨ ਅਤੇ 3 ਤੀਜੇ
ਸਥਾਨ ਪ੍ਰਾਪਤ ਕੀਤੇ।ਬਾਕੀ 58 ਵਿਦਿਆਰਥੀਆਂ ਨੇ ਵੱਖ ਵੱਖ ਕੋਰਸਾਂ ਦੇ ਪਹਿਲੇ 20
ਸਥਾਨਾਂ ਵਿੱਚ ਮੈਰਿਟ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ
ਨੇ ਦੱਸਿਆ ਕਿ ਸਿਵਲ ਵਿਭਾਗ ਦੇ ਸ਼ਿਵਮ ( ਛੇਵਾਂ ਸਮੈਸਟਰ), ਕੰਪਿਊਟਰ ਵਿਭਾਗ ਦਾ
ਸਾਜਨ ( ਛੇਵਾਂ ਸਮੈਸਟਰ), ਅਤੇ ਐਟੋਮਬਾਇਲ ਵਿਭਾਗ ਦੇ ਰਮਨਦੀਪ ਤੇ ਮੋਹਿਤ
(ਛੇਵਾਂ ਤੇ ਚੋਥਾ ਸਮੈਸਟਰ) ਪੰਜਾਬ ਭਰ ਵਿੱਚੋਂ ਪਹਿਲੇ ਸਥਾਨਾਂ ਤੇ ਰਹੇ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹਨਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਤੇ
ਇਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਹਨਾਂ ਇਸ ਮੋਕੇ ਬੋਲਦਿਆਂ ਕਿਹਾ
ਕਿ ਇਸ ਦਾ ਸਿਹਰਾ ਵਿਦਿਆਰਥੀਆਂ ਦੀ ਅਣਥੱਕ ਮੇਹਨਤ ਅਤੇ ਮਿਹਨਤੀ ਤੇ ਅਨੁਭਵੀ
ਸਟਾਫ ਨੂੰ ਜਾਂਦਾ ਹੈ। ਚੇਤੇ ਰਹੇ ਨੰਵਬਰ,2018 ਵਿੱਚ ਵੀ ਮੇਹਰ ਚੰਦ ਕਾਲਜ ਦੇ 88
ਵਿਦਿਆਰਥੀਆਂ ਨੇ ਵੱਖ ਵੱਖ ਕੋਰਸਾਂ ਦੀਆਂ ਪਹਿਲੀਆਂ 20 ਪੁਜੀਸ਼ਨਾਂ ਤੇ ਕਬਜਾ
ਕੀਤਾ ਸੀ।ਇਸ ਤਰਾਂ 2018-19 ਵਿੱਚ ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ
ਕੁਲ 157 ਮੈਰਿਟ ਸਥਾਨ ਹਾਸਿਲ ਕੀਤੇ।ਇਸ ਮੋਕੇ  ਡੀ.ਐਸ.ਰਾਣਾ, ਸੰਜੇ
ਬਾਂਸਲ, ਰਾਜੀਵ ਭਾਟਿਆ,ਜੇ.ਐਸ.ਘੇੜਾ,  ਰਿਚਾ ਅਰੋੜਾ,
ਮੰਜੂ, ਕਸ਼ਮੀਰ ਕੁਮਾਰ,  ਪ੍ਰਿੰਸ ਮਦਾਨ,ਹੀਰਾ ਮਹਾਜਨ ਤੇ
ਗੋਰਵ ਸ਼ਰਮਾ ਹਾਜ਼ਿਰ ਸਨ