ਏ.ਪੀ.ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਦੇ sclpture dept ਦੁਆਰਾ ceramics and pottry (terracotta) ‘ਤੇ ਤਿੰਨ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਮੁੱਖ ਕਲਾਕਾਰ ਦੇ ਰੂਪ ‘ਚ ceramics ਅਰਥਾਤ ਮਿੱਟੀ ਅਤੇ ਬੋਨ ਚਾਇਨਾ ਦੇ ਸੁਮੇਲ ਤੋਂ ਕਲਾਕ੍ਰਿਤੀਆਂ ਦੇ ਨਿਰਮਾਣ ‘ਚ ਈਨਾ ਭਾਟੀਆ ਹਾਜਿਰ ਹੋਈ। ਪ੍ਰਿੰ ਡਾ.ਸੁਚਾਰਿਤਾ ਸ਼ਰਮਾ ਨੇ ਇਸ ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਸਾਡੇ ਕਾਲਜ ਦੇ ਕਾਫੀ ਪ੍ਰੋਫੈਸ਼ਨਲ ਪਾਠਕ੍ਰਮ ਜਿਵੇ bfa, bachelor of design , bachelor of multimedia ,ma (fine arts) B.A(fine arts) ਕਲਾ ਦੇ ਨਾਲ ਮੂਲ ਰੂਪ ‘ਚ ਜੁੜੇ ਹੋਏ ਹਨ। ਇਸ ਪ੍ਰਕਾਰ ਦੀ ਵਰਕਸ਼ਾਪ ਦੇ ਖੇਤਰ ਵਿਸ਼ੇਸ ਦੇ ਮਾਹਿਰ ਕਲਾਕਾਰ ਦੇ ਨਾਲ ਕੰਮ ਕਰਦੇ ਇਕ ਪਾਸੇ ਜਿਥੇ ਵਿਦਿਆਰਥੀ ਮੂਰਤੀਕਲਾ ਦੀਆ ਬਾਰੀਕੀਆਂ ਜਾਣ ਸਕਣਗੇ ਉਥੇ ਦੂਜੇ ਪਾਸੇ ਉਹ ਮੂਰਤੀਕਲਾ ਦੀਆ ਨਿਰਮਾਣ ‘ਚ ਮਿੱਟੀ ਦੇ ਨਾਲ ਹੋਣ ਵਾਲੇ ਨਵੇਂ ਪ੍ਰਯੋਗਾਂ ਦੀ ਜਾਣਕਾਰੀ ਵੀ ਲੈ ਸਕਣਗੇ। ਉਹਨਾਂ ਨੇ ਕਿਹਾ ਕਿ ਪੰਜਾਬ ‘ਚ ਇਹ ਪਹਿਲਾ ਇਸ ਤਰਾਂ ਦੇ ਕਾਲਜ ਹੈ ਜਿਸ ‘ਚ ceramics and pottry/terra -cotta ‘ਤੇ ਕਲਾਂਕ੍ਰਿਤੀਆਂ ਦੇ ਨਿਰਮਾਣ ਦੀ ਤਕਨੀਕ ਤੋਂ ਜਾਣੂ ਕਰਵਾਇਆ ਇਸ ਵਰਕਸ਼ਾਪ ‘ਚ ਵਿਭਿੰਨ ਵਿਭਾਗਾ ਦੇ ਅਧਿਆਪਕਾਂ ਨੇ ਵੀ ਮਿੱਟੀ ਦੀਆ ਵਿਭਿੰਨ ਕਲਾਂਕ੍ਰਿਤੀਆਂ ਨੂੰ ਬਣਾਉਣ ਦੀ ਕਲਾ ਸਿੱਖੀ ਪ੍ਰਿੰ ਡਾ.ਸੁਚਾਰਿਤਾ ਸ਼ਰਮਾ ਨੇ ਵਰਕਸ਼ਾਪ ਦੇ ਸਫਲ ਆਯੋਜਨ ਦੇ ਲਈ ਵਿਭਾਗ ਦੇ ਅਧਿਆਪਕਾਂ ਮੋਹਿੰਦਰ ਮਸਤਾਨਾ ਦੇ ਯਤਨਾਂ ਦੀ ਭਰਭੂਰ ਸ਼ਲਾਘਾ ਕਰਦੇ ਹੋਏ ਭਵਿੱਖ ‘ਚ ਵੀ ਇਸ ਪ੍ਰਕਾਰ ਦੀਆ ਵਰਕਸ਼ਾਪ ਕਰਵਾਉਂਦੇ ਰਹਿਣ ਪ੍ਰੇਰਿਤ ਕੀਤਾ।