ਜਲੰਧਰ : ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟਿਟਯੂਸ਼ਨਸ ਦੇ
ਮੈਨਜਮੈਂਟ ਵਿਭਾਗ ਦੇ ਵਿਦਿਆਰਥੀਆਂ ਦਾ ਆਈ.ਕੇ.ਜੀ. ਪੀ.ਟੀ.ਯੂ. ਨਵੰਬਰ
2019 ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ। ਬੀਬੀਏ- 1 ਸੈਮੇਸਟਰ ਦੀ
ਹੈਜ਼ਲ ਅਤੇ ਆਕਾਸ਼ ਨੇ 9.8 ਐਸਜੀਪੀਏ, ਸਾਕਸ਼ੀ ਅਤੇ ਹਰਸ਼ਪ੍ਰੀਤ ਨੇ 9.7,
ਇੰਦਰਜੀਤ ਅਤੇ ਰਹਮਨਪ੍ਰੀਤ ਨੇ 9.6 ਐਸਜੀਪੀਏ, ਵਿਸ਼ਾਖਾ 9.5, ਰਾਜਵੀਰ
9.1 ਅਤੇ ਕ੍ਰਿਸਟਿਨਾ ਅਤੇ ਸਿਮਰਨਜੋਤ ਨੇ 9.0 ਐਸਜੀਪੀਏ ਹਾਸਿਲ ਕੀਤੇ।
ਬੀਬੀਏ-3 ਸਮੈਸਟਰ ਦੇ ਵਿਦਿਆਰਥੀਆਂ ਸਿਮਰਨਜੋਤ, ਤਰਨਵੀਰ ਨੇ ¬ਕ੍ਰਮਵਾਰ 9.4
ਅਤੇ 9.1 ਐਸਜੀਪੀਏ ਪ੍ਰਾਪਤ ਕੀਤੇ। ਬੀਬੀਏ-5 ਸਮੈਸਟਰ ਵਿੱਚ ਕ੍ਰਿਸ਼ਨ ਨੇ
9.0 ਐਸਜੀਪੀਏ ਪ੍ਰਾਪਤ ਕੀਤੀ। ਇਸੇ ਤਰ੍ਹਾਂ ਬੀ.ਕਾਮ, ਬੀ-ਕਾੱਮ-1 ਸਮੈਸਟਰ
ਵਿੱਚ ਹਰਸ਼ਪ੍ਰੀਤ, ਅਲਪਨਾ ਅਤੇ ਇਕਵਿੰਦਰ ਨੇ ¬ਕ੍ਰਮਵਾਰ 9.7, 9.2 ਅਤੇ 9.7
ਐਸਜੀਪੀਏ ਪ੍ਰਾਪਤ ਕੀਤੇ। ਬੀਕਾੱਮ-3 ਸਮੈਸਟਰ ਦੀ ਸਾਕਸ਼ੀ ਨੇ 9.0
ਐਸਜੀਪੀਏ ਹਾਸਿਲ ਕੀਤੇ। ਐਮ.ਬੀ.ਏ.-1 ਸਮੈਸਟਰ ਤੋਂ ਮਨੀਸ਼ਾ ਰਾਣੀ
ਅਤੇ ਸ਼ਿਵਾਨੀ ਨੇ 9.0 ਐਸਜੀਪੀਏ ਪ੍ਰਾਪਤ ਕੀਤੇ।
ਡਾ. ਸ਼ੈਲੇਸ਼ ਤ੍ਰਿਪਾਠੀ (ਸਮੂਹ ਡਾਇਰੈਕਟਰ, ਇਨੋਸੈਂਟ ਹਾਰਟਸ) ਪ੍ਰੋ. ਦੀਪਕ
ਪਾੱਲ (ਪਿ੍ਰੰਸੀਪਲ, ਹੋਟਲ ਮੈਨੇਜਮੈਂਟ) ਅਤੇ ਡਾ. ਉਪਦੇਸ਼ ਖਿੰਡਾ (ਐਚਉਡੀ,
ਮੈਨੇਜਮੈਂਟ, ਵਿਭਾਗ) ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।