ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀਆਂ
ਹਸਤੀਆਂ ਦਾ ਮਾਣ-ਸਨਮਾਨ ਹਮੇਸ਼ਾਂ ਕਰਦਾ ਹੈ। ਇਸੇ ਲੜੀ ਤਹਿਤ ਕਾਲਜ ਵਿੱਚ ਵਿਸ਼ੇਸ਼ ਸਮਾਗਮ ਦਾ
ਆਯੋਜਨ ਕੀਤਾ ਗਿਆ ਜਿਸ ਵਿੱਚ ਸ੍ਰੀ ਹੈਰੀ ਬੈਂਸ ਕੈਬਨਿਟ ਮਿਨਿਸਟਰ, ਮਿਨਿਸਟਰੀ ਆਫ਼ੳਮਪ; ਲੇਬਰ ਬ੍ਰਿਟਿਸ਼
ਕੋਲੰਬੀਆ, ਕਨੇਡਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ, ਸ. ਜਗਦੀਪ
ਸਿੰਘ ਸ਼ੇਰਗਿੱਲ ਮੈਂਬਰ ਗਵਰਨਿੰਗ ਕੌਂਸਿਲ ਅਤੇ ਪ੍ਰੋ. ਜਸਰੀਨ ਕੌਰ ਡੀਨ ਅਕਾਦਮਿਕ ਮਾਮਲੇ ਨੇ ਗੁਲਦਸਤੇ
ਦੇ ਕੇ ਉਹਨਾਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਸਾਨੂੰ ਇਸ ਗੱਲ ਦਾ
ਫ਼ੳਮਪ;ਖ਼ਰ ਹੈ ਕਿ ਸ੍ਰੀ ਹੈਰੀ ਬੈਂਸ ਦੁਆਬੇ ਦੀ ਧਰਤੀ ਦੇ ਜੰਮਪਲ ਹਨ ਤੇ ਕਨੈਡਾ ਵਿਖੇ ਬ੍ਰਿਟਿਸ਼ ਕਲੰਬੀਆ ’ਚ
ਬਤੌਰ ਕੈਬਨਿਟ ਮਿਨਿਸਟਰ ਲੇਬਰ ਮਿਨਿਸਟਰੀ ਸੋਸਾਇਟੀ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਹਨਾਂ
ਕਿਹਾ ਕਿ ਸ੍ਰੀ ਬੈਂਸ ਨੇ ਇੱਕ ਦ੍ਰਿੜ ਪੰਜਾਬੀ ਵਜੋਂ ਮਿਹਨਤ, ਲਗਨ ਅਤੇ ਪੂਰੀ ਸਮਰਥਾ ਨਾਲ ਕਨੇਡਾ ਵਿਖੇ
ਆਪਣੇ ਆਪ ਨੂੰ ਸਥਾਪਿਤ ਕੀਤਾ ਹੈ। ਕਨੇਡਾ ਦੀ ਰਾਜਨੀਤੀ ਵਿੱਚ ਬਤੌਰ ਕੈਬਨਿਟ ਮੰਤਰੀ ਉਹਨਾਂ ਦੀ
ਇਸ ਪ੍ਰਾਪਤੀ ਨੇ ਜਿੱਥੇ ਸਮੂਹ ਪੰਜਾਬੀਆਂ ਦਾ ਮਾਣ ਨਾਲ ਸਿਰ ਉੱਚਾ ਕੀਤਾ ਹੈ, ਉੱਥੇ ਉਹ ਸਾਡੇ
ਸਾਹਮਣੇ ਇੱਕ ਰੋਲ ਮਾਡਲ ਵਜੋਂ ਵੀ ਪੇਸ਼ ਹੁੰਦੇ ਹਨ। ਇਸ ਮੌਕੇ ਸ੍ਰੀ ਹੈਰੀ ਬੈਂਸ ਨੇ ਕਨੇਡਾ ਵਿਖੇ
ਸੰਘਰਸ਼ ਦੇ ਦਿਨ ਬਾਰੇ ਜਾਣਕਾਰੀ ਦਿੱਤੀ ਅਤੇ ਬਤੌਰ ਕੈਬਨਿਟ ਮੰਤਰੀ, ਲੇਬਰ ਮਿਨਿਸਟਰੀ ਦੇ ਆਪਣੇ ਅਨੁਭਵ
ਸਾਂਝੇ ਕੀਤੇ। ਸਮਾਗਮ ਵਿੱਚ ਸ. ਹਰਮਿੰਦਰ ਸਿੰਘ ਅਟਵਾਲ ਯੂ.ਕੇ. ਤੋਂ, ਸ. ਪਰਮਿੰਦਰ ਸਿੰਘ ਹੇਅਰ,
ਐਗਜ਼ੈਕਟਿਵ ਮੈਂਬਰ ਸਿੱਖ ਕੌਂਸਲ ਸ. ਸਰਬਜੋਤ ਸਿੰਘ ਲਾਲੀ, ਐਗਜ਼ੈਕਟਿਵ ਮੈਂਬਰ ਜੱਟ ਸਿੱਖ ਕੌਂਸਲ, ਸ.
ਦਾਤਾਰ ਸਿੰਘ ਲਾਲੀ, ਲਾਈਫ ਮੈਂਬਰ ਜੱਟ ਸਿੱਖ ਕੌਂਸਲ ਤੋਂ ਇਲਾਵਾ ਵੱਖ ਵੱਖ ਅਧਿਆਪਨ ਵਿਭਾਗਾ ਦੇ
ਮੁਖੀ ਅਤੇ ਸੀਨੀਅਰ ਅਧਿਆਪਕ ਸਾਹਿਬਾਨ ਹਾਜ਼ਰ ਸਨ। ਸਮਾਗਮ ਦੌਰਾਨ ਮੰਚ ਸੰਚਾਲਨ ਡਾ.
ਸੁਰਿੰਦਰਪਾਲ ਮੰਡ ਨੇ ਬਾਖੂਬੀ ਕੀਤਾ।