ਜਲੰਧਰ : ਲ਼ਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ
ਅਤੇ ਆਈ. ਟੀ. ਵਿਭਾਗ ਦਾ ਪ੍ਰੀਖਿਆ ਨਤੀਜ਼ਾ ਸ਼ਾਨਦਾਰ ਰਿਹਾ। ਜਿਸਦੇ ਅੰਤਰਗਤ
ਐਮ.ਐਸ.ਸੀ. ਆਈ.ਟੀ. ਸਮੈਸਟਰ ਤੀਸਰਾ ਦੀ ਵਿਦਿਆਰਥਣ ਸਿਮਰਨਜੋਤ ਕੌਰ ਨੇ 76.1%
(457/600) ਅੰਕ ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ
ਗਿਆਰ੍ਹਵਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾਂ ਸਿਮਰਨਜੋਤ ਕੌਰ ਨੇ
ਐਮ.ਐਸ.ਸੀ.ਆਈ.ਟੀ. ਸਮੈਸਟਰ ਪਹਿਲਾ ਵਿਚ ਯੂਨੀਵਰਸਿਟੀ ਵਿਚ ਚੌਥਾ ਅਤੇ
ਐਮ.ਐਸ.ਸੀ.ਆਈ.ਟੀ. ਸਮੈਸਟਰ ਦੂਸਰਾ ਵਿਚ ਯੂਨੀਵਰਸਿਟੀ ਵਿਚ ਸੱਤਵਾ ਸਥਾਨ ਹਾਸਿਲ
ਕੀਤਾ ਸੀ। ਉਸਦੀ ਇਸ ਪ੍ਰਾਪਤੀ ਤੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਉਸਨੂੰ
ਸਨਮਾਨਿਤ ਕੀਤਾ ਅਤੇ ਕੰਪਿਊਟਰ ਸਾਇੰਸ ਅਤੇ ਆਈ. ਟੀ. ਵਿਭਾਗ ਦੇ ਮੁਖੀ ਡਾ.
ਰਮਨਪ੍ਰਤਿ ਕੋਹਲੀ ਨੂੰ ਅਤੇ ਵਿਭਾਗ ਦੇ ਬਾਕੀ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ।