ਜਲੰਧਰ: ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਸ਼ਹਿਰੀ ਪੁਲਿਸ ਨੇ ਇਕ ਨਵੀਂ ਮਿਸਾਲ ਕਾਇਮ ਕਰਦਿਆਂ 45 ਫੈਕਟਰੀਆਂ ਦੇ 2000 ਦੇ ਕਰੀਬ ਮਜ਼ਦੂਰਾਂ ਲਈ 95 ਲੱਖ ਰੁਪਏ ਦੀ ਰਾਸ਼ੀ ਨੂੰ ਯਕੀਨੀ ਬਣਾਇਆ ਗਿਆ।
ਕਰਫ਼ਿਊ ਦੌਰਾਨ ਲੈਦਰ ਕੰਪਲੇਕਸ ਅਤੇ ਸਰਜੀਕਲ ਕੰਪਲੈਕਸ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਇਨ ਮਜ਼ਦੂਰਾਂ ਨੂੰ ਆਪਣਾ ਜੀਵਨ ਨਿਰਬਾਹ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੁਲਿਸ ਕਮਿਸ਼ਨਰ ਦੀ ਉਸਾਰੂ ਪਹਿਲ ਸਦਕਾ ਪੁਲਿਸ ਵਿਭਾਗ ਵਲੋਂ ਇਹ ਮਸਲਾ ਉਦਯੋਗਪਤੀਆਂ ਨਾਲ ਉਠਾਉਂਦਿਆ ਉਨ ਨੂੰ ਇਨ ਮਜ਼ਦੂਰਾਂ ਨੂੰ ਬਣਦੀ ਤਨਖ਼ਾਹ ਦੀ ਅਦਾਇਗੀ ਲਈ ਕਿਹਾ ਗਿਆ ਤਾਂ ਕਿ ਮਜ਼ਦੂਰਾਂ ਨੂੰ ਕੋਈ ਮੁਸਕਿਲ ਪੇਸ਼ ਨਾ ਆ ਸਕੇ। ਜਿਉਂ ਹੀ ਉਦਯੋਗਪਤੀਆਂ ਵਲੋਂ ਫੈਕਟਰੀ ਮਜ਼ਦੂਰਾਂ ਦੀ ਬਣਦੀ ਤਨਖ਼ਾਹ ਦੀ ਅਦਾਇਗੀ ਕਰਨ ਦੀ ਹਾਮੀ ਭਰੀ ਗਈ ਤਾਂ ਪੁਲਿਸ ਵਿਭਾਗ ਵਲੋਂ ਫੈਕਟਰੀਆਂ ਦੇ ਨੁਮਾਇੰਦਿਆਂ ਨੂੰ ਤਿੰਨ ਘੰਟੇ ਦੇ ਵਿੱਚ ਵਿੱਚ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਦੇ ਹੋਏ 701 ਈ-ਪਾਸ ਜਾਰੀ ਕੀਤੇ ਗਏ ।
ਜ਼ਿਕਰਯੋਗ ਹੈ ਕਿ ਚਮੜਾ ਕੰਪਲੈਕਸ ਦੀਆਂ 10 ਫੈਕਟਰੀਆਂ ਦੇ 1000 ਮਜ਼ਦੂਰਾਂ ਅਤੇ ਸਰਜੀਕਲ ਕੰਪਲੈਕਸ ਦੀਆਂ 35 ਫੈਕਟਰੀਆਂ ਦੇ 1000 ਮਜ਼ਦੂਰਾਂ ਨੂੰ ਕ੍ਰਮਵਾਰ 50 ਲੱਖ ਤੇ 45 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ। ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਜਿਹੇ ਯਤਨ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰੱਖੇ ਜਾਣਗੇ ਤਾਂ ਜੋ ਲੋੜਵੰਦ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਈ ਜਾ ਸਕੇ। ਸ੍ਰੀ ਭੁੱਲਰ ਨੇ ਇਹ ਵੀ ਦੱਸਿਆ ਕਿ ਲੋਕ ਭਲਾਈ ਕਾਰਜਾਂ ਵਿੱਚ ਪੰਜਾਬ ਪੁਲਿਸ ਦੀ ਪੁਰਾਤਨ ਰਵਾਇਤ ਨੂੰ ਕਾਇਮ ਰੱਖਦਿਆਂ ਸ਼ਹਿਰੀ ਪੁਲਿਸ ਵਲੋਂ ਲੋੜਵੰਦ ਲੋਕਾਂ ਨੂੰ 9460 ਖਾਣੇ ਦੇ ਪੈਕਟ ਵੰਡੇ ਗਏ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸ਼ਹਿਰੀ ਪੁਲਿਸ ਲੋਕਾਂ ਦੀ ਪੂਰੀ ਉਤਸ਼ਾਹ ਤੇ ਮਿਸ਼ਨਰੀ ਭਾਵਨਾ ਨਾਲ ਸੇਵਾ ਕਰਨ ਲਈ ਵਚਨਬੱਧ ਹੈ। ਸ਼ਹਿਰੀ ਪੁਲਿਸ ਅਮਨ ਕਾਨੂੰਨ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਅਤੇ ਆਮ ਲੋਕਾਂ ਦੀਆਂ ਜਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਪੂਰੀ ਤਰ ਤਿਆਰ ਬਰ ਤਿਆਰ ਹੈ ।