ਜਲੰਧਰ :
ਕੋਰੋਨਾ ਵਾਇਰਸ ਕਰਕੇ ਪੂਰੇ ਦੇਸ਼ ਵਿੱਚ ਲਗਾਏ ਗਏ ਲਾਕ ਡਾਊਨ ਦੌਰਾਨ ਜ਼ਿਲ•ੇ ਵਿੱਚ ਫਸੇ ਲੋੜਵੰਦ ਲੋਕਾਂ ਤੱਕ ਹਰ ਤਰ•ਾਂ ਦੀ ਸਹਾਇਤਾ ਪਹੁੰਚਾਉਣ ਦੀ ਕੜੀ ਵਜੋਂ ਜ਼ਿਲ•ਾ ਪ੍ਰਸ਼ਾਸਨ ਵਲੋਂ ਗੁਰਾਇਆ ਵਿਖੇ ਜੰਮੂ-ਕਸ਼ਮੀਰ ਦੇ ਫਸੇ 20 ਲੋਕਾਂ ਦੀ ਮਦਦ ਕਰਦਿਆਂ ਉਨ•ਾਂ ਨੂੰ ਸੁੱਕਾ ਰਾਸ਼ਨ ਮੁਹੱਈਆਕ ਕਰਵਾਇਆ ਗਿਆ।
ਤਹਿਸੀਲਦਾਰ ਤਪਨ ਭਨੋਟ ਨੂੰ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਕੁਪਵਾੜਾ ਤੋਂ 20 ਦੇ ਕਰੀਬ ਲੋਕ ਗੁਰਾਇਆਂ ਵਿਖੇ ਲਾਕ ਡਾਊਨ ਕਰਕੇ ਫਸੇ ਹੋਏ ਹਨ ਅਤੇ । ਜੰਮੂ ਕਸ਼ਮੀਰ ਦੇ ਵਾਸੀ ਇਹ ਲੋਕ ਜ਼ਿਆਦਾਤਰ ਲੋਈਆਂ ਅਤੇ ਸ਼ਾਲ ਵੇਚਣ ਵਾਲੇ ਹਨ ਅਤੇ ਸਾਧਨਾਂ ਦੀ ਘਾਟ ਕਰਕੇ ਇਨਾ ਨੂੰ ਖਾਧ ਪਦਾਰਥਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਤਹਿਸੀਲਦਾਰ ਵਲੋਂ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਧਿਆਨ ਵਿੱਚ ਲਿਆਂਦਾ ਗਿਆ। ਇਸ ਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਉਪ ਮੰਡਲ ਮੈਜਿਸਟਰੇਟ ਡਾ.ਵਿਨੀਤ ਕੁਮਾਰ ਵਲੋਂ ਉਨਾਂ ਨੂੰ ਇਨਾਂ ਲੋਕਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣ ਲਈ ਕਿਹਾ ਗਿਆ।
ਇਸ ਉਪਰੰਤ ਤਹਿਸੀਲਦਾਰ ਦੀ ਅਗਵਾਈ ਵਿੱਚ ਟੀਮ ਵਲੋਂ ਗੁਰਾਇਆ ਜਾ ਕੇ ਇਨਾ ਨੂੰ ਕਣਕ ਦਾ ਆਟਾ, ਚਾਵਲ, ਦਾਲਾਂ, ਖੰਡ ਅਤੇ ਚਾਹ ਪੱਤੀ ਦੇ ਪੈਕੇਟ ਦਿੱਤੇ ਗਏ। ਇਸ ਦੇ ਨਾਲ ਹੀ ਅਧਿਕਾਰੀਆਂ ਵਲੋਂ ਆਪਣੇ ਸੰਪਰਕ ਨੰਬਰ ਵੀ ਦਿੱਤੇ ਗਏ ਤਾਂ ਜੋ ਭਵਿੱਖ ਵਿੱਚ ਲੋੜ ਪੈਣ ‘ਤੇ ਸੰਪਰਕ ਕੀਤਾ ਜਾ ਸਕੇ। ਇਸ ਤੋਂ ਇਲਾਵਾ ਟੀਮ ਵਲੋਂ ਉਨਾਂ ਨੂੰ ਜ਼ਿਲ•ਾ ਪ੍ਰਸ਼ਾਸਨ ਵਲੋਂ ਬਣਾਏ ਗਏ ਸ਼ੈਲਟਰ ਹੋਮਾਂ ਬਾਰੇ ਵੀ ਦੱਸਿਆ ਗਿਆ। ਉਨ•ਾਂ ਇਹ ਵੀ ਦੱਸਿਆ ਕਿ ਇਨਾਂ ਸ਼ੈਲਟਰ ਹੋਮਾਂ ਵਿੱਚ ਲੋਕਾਂ ਨੂੰ ਖਾਣ ਪੀਣ,ਰਹਿਣ ਤੋਂ ਇਲਾਵਾ ਹੋਰ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਪੰਜਾਬ ਸਰਕਾਰ ਅਤੇ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਇਸ ਔਖੀ ਘੜੀ ਵਿੱਚ ਮਦਦ ਪਹੁੰਚਾਉਣ ‘ਤੇ ਮਾਨਵਤਾ ਦੀ ਸੇਵਾ ਲਈ ਗੁਲਾਮ ਮੁਹੰਮਦ, ਮੁਹੰਮਦ ਗੁਲਜ਼ਾਰ, ਮੁਹੰਮਦ ਸ਼ਕੀਲ, ਨਿਆਜ਼ ਅਤੇ ਹੋਰਨਾਂ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਲੋੜਵੰਦ ਲੋਕਾਂ ਲਈ ਬਣਾਏ ਗਏ ਸ਼ੈਲਟਰ ਹੋਮ ਵਿੱਚ ਭੋਜਨ, ਰਹਿਣ, ਦਵਾਈਆਂ ਆਦਿ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਇਨ•ਾਂ ਵਿਚੋਂ ਬਹੁਤ ਲੋਕ ਸ਼ਾਲ ਅਤੇ ਲੋਈਆਂ ਵੇਚਣ ਵਾਲੇ ਹਨ ਜੋ ਰੋਜ਼ਗਾਰ ਲਈ ਇਥੇ ਆਏ ਸਨ ਅਤੇ ਦੇਸ਼ ਵਿਆਪੀ ਲਾਕ ਡਾਊਨ ਕਰਕੇ ਇਥੇ ਰੁਕੇ ਹੋਏ ਹਨ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸਨ ਦੀਆਂ ਟੀਮਾਂ ਵਲੋਂ ਲੋੜਵੰਦ ਲੋਕਾਂ ਅਤੇ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਤੱਕ ਭੋਜਨ ਪੁੱਜਦਾ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਇਸ ਔਖੀ ਘੜੀ ਵਿੱਚ ਸਭਨਾ ਦੀ ਭਲਾਈ ਲਈ ਵਚਨਬੱਧ ਹੈ।
————–