ਜਲੰਧਰ () ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਵਲੋਂ
ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ “ਐਪੀਡੈਮਿਕ ਡਿਜੀਜ ਐਕਟ 1887” ਦੇ
ਸੈਕਸ਼ਨ 2,3 ਤੇ 4 ਅਧੀਨ ਦਿੱਤੀਆਂ ਗਈਆਂ ਪਾਵਰਾਂ ਦੀ ਵਰਤੋਂ ਕਰਦੇ ਹੋਏ ਨੋਟੀਫਿਕੇਸ਼ਨ
ਨੰ: 14/7/2020 -4/ਸਿ.ਪ/677 ਮਿਤੀ 5.3.2020 ਰਾਂਹੀ ਕੋਵਿਡ-19 ਤੋਂ ਬਚਾਅ ਅਤੇ
ਰੋਕਥਾਮ ਦੇ ਲਈ ਰੇਗੂਲੇਸ਼ਨ ਜਾਰੀ ਕੀਤੇ ਹਨ। ਓਪਰੋਕਤ ਰੈਗੂਲੇਸ਼ਨ ਦੇ ਰੂਲ 12(ਣਿ) ਦੇ
ਅਨੁਸਾਰ ਡਾਇਰੈਕਟਰ ਹੈਲਥ ਸਰਵਿਸਸ ਨੂੰ ਕੋਵਿਡ-19 ਦੀ ਰੋਕਥਾਮ ਲਈ ਕੋਈ ਵੀ ਫੈਸਲਾ
ਲੈਣ ਲਈ ਅਧਿਕਾਰਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੁਝ ਸੋਧਾਂ ਵਿੱਚ ਇਹ ਪਾਇਆ
ਗਿਆ ਹੈ ਕਿ ਜਰੂਰੀ ਸਮਾਜਿਕ ਦੂਰੀ ਤੋਂ ਇਲਾਵਾ ਚਿਹਰੇ ਤੇ ਮਾਸਕ ਪਾਉਣ ਨਾਲ ਕੋਰੋਨਾ
ਵਾਇਰਸ ਨੂੰ ਇੱਕ ਤੋਂ ਦੂਜੇ ਵਿਅਕਤੀ ਤੱਕ ਫੈਲਣ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਰਿਹਾ
ਹੈ।ਇਸ ਦੇ ਨਾਲ ਹੀ ਵੱਡੇ ਪੱਧਰ ਤੇ ਲੋਕਾਂ ਦੀ ਭਲਾਈ ਲਈ ਜਨਤਕ ਸਥਾਨ ਤੇ ਜਾਣ ਸਮੇਂ ਹਰ
ਵਿਅਕਤੀ ਦੇ ਚਿਹਰੇ ‘ਤੇ ਮਾਸਕ ਪਾਉਣਾ ਜਰੂਰੀ ਹੈ।
ਉਨਾ ਕਿਹਾ ਕਿ ਰੇਗੂਲੇਸ਼ਨ ਦੇ ਰੂਲ 12 (ਣਿ) ਅਧੀਨ ਪ੍ਰਾਪਤ ਪਾਵਰਾਂ ਦਾ
ਇਸਤੇਮਾਲ ਕਰਦੇ ਹੋਏ ਜ਼ਿਲ੍ਹੇ ਵਿੱਚ ਹੇਠ ਲਿਖੇ ਰੋਕਥਾਮ ਦੇ ਉਪਰਾਲੇ ਲਾਗੂ ਕੀਤੇ ਜਾਂਦੇ
ਹਨ ਕਿ ਕਿਸੇ ਵੀ ਕਿਸੇ ਜਨਤਕ ਸਥਾਨ,ਗਲੀਆਂ, ਹਸਪਤਾਲ,ਦਫਤਰ,ਮਾਰਕੀਟ ਆਦਿ ਵਿੱਚ ਜਣ ਸਮੇਂ
ਸੂਤੀ ਕਪੜੇ ਦਾ ਮਾਸਕ ਜਾਂ ਟ੍ਰਿਪਲ ਲੇਅਰ ਮਾਸਕ ਪਾਉਣਾ ਜਰੂਰੀ ਹੋਵੇਗਾ। ਕਿਸੇ ਵੀ
ਵਾਹਨ ਵਿੱਚ ਸਫਰ ਕਰ ਰਿਹਾ ਵਿਅਕਤੀ ਵੀ ਇਹ ਮਾਸਕ ਜਰੂਰ ਪਾਵੇਗਾ।ਕਿਸੇ ਵੀ ਦਫਤਰ / ਕੰਮ ਦੇ
ਸਥਾਨ/ ਕਾਰਖਾਨੇ ਆਦਿ ਵਿੱਚ ਕੰਮ ਕਰਨ ਵਾਲਾ ਹਰ ਵਿਅਕਤੀ ਵੀ ਉਪਰੋਕਤ ਦਰਸਾਏ
ਅਨੁਸਾਰ ਮਾਸਕ ਪਹਿਨੇਗਾ।ਇਸ ਵਿੱਚ ਉਹ ਮਾਸਕ ਵੀ ਸ਼ਾਮਿਲ ਹੈ, ਜੋ ਕਿ ਘਰ ‘ਚ ਸੂਤੀ
ਕੱਪੜੇ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨੂੰ ਸਾਬਣ/ ਡਿਟਰਜੈਂਟ ਨਾਲ ਚੰਗੀ ਤਰਾਂ ਧੋ ਕੇ
ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।ਜੇ ਕਰ ਮਾਸਕ ਉਪਲੱਭਧ ਨਹੀਂ ਹੈ ਤਾਂ
ਰੁਮਾਲ,ਦੁਪੱਟਾ.ਪਰਨਾ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ।ਜੇ ਕਰ ਕੋਈ ਵਿਅਕਤੀ ਇਨਾ
ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ
ਜਾਵੇਗੀ। ਉਨਾ ਕਿਹਾ ਕਿ ਇਨਾ ਹਦਾਇਤਾਂ ਦੀ ਇੰਨ ਬਿਨ ਪਾਲਣਾ ਕਰਨਾ ਯਕੀਨੀ ਬਣਾਇਆ
ਜਾਵੇ।