ਜਲੰਧਰ:

ਡਾ ਜਸਲੀਨ ਸੇਠੀ ਨੇ ਪ੍ਰੋਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਪੰਜਾਬ ਵਾਸੀਆਂ ਲਈ ਖੁਸ਼ੀਆਂ ਦਾ ਦਿਨ ਹੁੰਦਾ ਹੈ ਇਸ ਵਿਸਾਖੀ ਵਾਲੇ ਦਿਨ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ ਤੇ ਕਿਸਾਨ ਆਪਣੀ ਫਸਲ ਦੀ ਵਾਢੀ ਦੀ ਖੁਸ਼ੀ ਮਨਾਉਦੇ ਹਨ । ਅੱਜ ਇਸ ਸ਼ੁਭ ਦਿਹਾੜੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਘਰ ਵਿੱਚ ਰਹਿ ਕੇ ਆਪਣੇ ਪਰਿਵਾਰ ਨਾਲ ਵਿਸਾਖੀ ਮਨਾਉਣ ਅਤੇ ਦਿਨ ਪ੍ਰਤੀ ਦਿਨ ਫੈਲ ਰਹੀ ਇਸ ਕਰਨਾ ਮਾਹਾਮਾਰੀ ਤੋਂ ਸੰਸਾਰ ਨੂੰ ਬਚਾਉਣ ਲਈ ਸਵੇਰੇ 11 ਵਜੇ ਵਾਹਿਗੁਰੂ ਅੱਗੇ ਸਰਬਤ ਦੇ ਭਲੇ ਲਈ ਅਰਦਾਸ ਕਰਨ ਲਈ ਕਿਹਾ ਗਿਆ ਸੀ । ਡਾ ਸੇਠੀ ਨੇ ਕਿਹਾ ਕਿ ਅੱਜ ਵਿਸਾਖੀ ਵਾਲੇ ਦਿਨ ਨੂੰ ਅਸੀ ਸਾਰੇ ਪੰਜਾਬ ਵਾਸੀ ਬੜੇ ਧੂਮ ਧਾਮ ਨਾਲ ਮਨਾਉਂਦੇ ਹਾਂ ਪਰ ਇਸ ਕਰਨਾ ਖਾਹਾਮਾਰੀ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਕਹਿਣ ਤੇ ਅਸੀ ਭੀੜ ਨਾ ਕਰਦੇ ਹੋਏ ਇਹ ਦਿਨ ਮੈਂ ਆਪਣੇ ਘਰ ਵਿੱਚ ਸਾਰੇ ਪਰਿਵਾਰ ਮੈਂਬਰਾਂ ਨੇ ਮਿਲ ਕੇ ਮਨਾਇਆ ਅਤੇ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਕੀੜੀ ਕਿ ਅੱਜ ਪੂਰੇ ਸੰਸਾਰ ਵਿੱਚ ਫੈਲੀ ਇਸ ਕਰ ਮਾਹਾਮਾਰੀ ਕਾਰਣ ਪੀੜਤ ਲੋਕਾ ਨੂੰ ਜਲਦ ਜਲਦ ਠੀਕ ਕਰਣ ਤੇ ਇਸ ਮਾਹਾਮਾਰੀ ਤੋਂ ਲੋਕਾ ਨੂੰ ਬਚਾਉਣ ਵਿੱਚ ਲੱਗੇ ਮੈਡੀਕਲ ਸਟਾਫ , ਪੁਲਿਸ ਮੁਲਾਜਮਾ , ਸਫਾਈ ਕਰਮਚਾਰੀਆਂ ਅਦਿ ਤੇ ਮੇਹਰ ਭਰਿਆ ਹੱਥ ਰੱਖਣ ਤੋਂ ਇਸ ਮਾਹਾਮਾਰੀ ਨੂੰ ਸੰਸਾਰ ਨੂੰ ਦੂਰ ਕਰਣ । ਡਾ ਸੇਠੀ ਨੇ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਲੋਕ ਆਪਣੇ ਘਰਾ ਵਿੱਚ ਹੀ ਰਹਿਣ ਜੇਕਰ ਕਿਸੇ ਜਰੂਰੀ ਕੰਮ ਤੋਂ ਕਿਸੇ ਨੂੰ ਬਾਹਰ ਵੀ ਜਾਣਾ ਪੈਂਦਾ ਹੈ ਤਾ ਮੂੰਹ ਉੱਤੇ ਮਾਸੜ ਜਰੂਰ ਪਾ ਕੇ ਜਾਣ ਅਤੇ ਸਾਰਿਆ ਨੂੰ ਆਪਣੇ ਹੱਥ ਬੜੇ ਥੋੜੇ ਸਮੇਂ ਬਾਅਦ ਧੰਦੇ ਰਹਿਣਾ ਚਾਹੀਦਾ ਹੈ । ਆਉ ਇਸ ਔਖੀ ਘੜੀ ਵਿੱਚ ਸਾਰੇ ਇੱਕਜੁਟ ਹੋ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਵਾਹਿਗੁਰੂ ਅੱਗੇ ਅਰਜੋਈ ਕਰੀਏ