ਜਲੰਧਰ :
ਜ਼ਿਲ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਨੂੰ ਵੱਡੀ ਰਾਹਤ ਦੇਣ ਵੱਲ ਵਿਸ਼ੇਸ਼ ਪਹਿਲ ਕਦਮੀ ਕਰਦਿਆ ਏਸ਼ੀਆ ਦੇ ਸਭ ਤੋਂ ਪ੍ਰਮੁੱਖ ਸਹਿਕਾਰੀ ਅਦਾਰੇ ਮਾਰਕਫ਼ੈਡ ਵਲੋਂ ਆਪਣੇ ਚੰਗੇ ਖਾਧ ਪਦਾਰਥਾਂ ਦੀ ਘਰ-ਘਰ ਪਹੁੰਚਾਉਣ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ•ਾ ਮੈਨੇਜਰ ਮਾਰਕਫ਼ੈਡ ਸ੍ਰੀ ਸਚਿਨ ਗਰਗ ਨੇ ਦੱਸਿਆ ਕਿ ਲੋਕਾਂ ਨੂੰ ਘਰ-ਘਰ ਚੀਜਾਂ ਦੀ ਸਹੂਲਤ ਪਹੁੰਚਾਉਣ ਦੇ ਮੱਦੇ ਨਜ਼ਰ ਮਾਰਕਫ਼ੈਡ ਵਲੋਂ ਘਰ ਘਰ ਆਪਣੇ ਉਤਪਾਦਾਂ ਦੀ ਸਪਲਾਈ ਦੀ ਸ਼ੁਰੂਆਤ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਇਹ ਉਚ ਮਿਆਰੀ ਖਾਧ ਪਦਾਰਥ ਜਿਵੇਂ ਕਿ ਦਾਲਾਂ, ਖੰਡ, ਕਣਕ ਦਾ ਆਟਾ, ਘੀ, ਤੇਲ, ਮਸਾਲੇ, ਚਾਵਲ, ਨਮਕ ਅਤੇ ਹੋਰ ਲੋਕਾਂ ਲਈ ਵਾਜਬ ਕੀਮਤ ‘ਤੇ ਉਪਲਬੱਧ ਹੋਣਗੇ। ਉਨ•ਾਂ ਦੱਸਿਆ ਕਿ ਲੋਕਾਂ ਦੇ ਘਰਾਂ ਤੱਕ ਸਮਾਨ ਪੁਜਦਾ ਕਰਨ ਨੂੰ ਯਕੀਨੀ ਬਣਾਉਣ ਲਈ ਅਨੇਕਾਂ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਜ਼ਿਲ•ਾ ਮੈਨੇਜਰ ਮਾਰਕਫ਼ੈਡ ਨੇ ਅੱਗੇ ਦੱਸਿਆ ਕਿ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਇਹ ਕਦਮ ਉਠਾਇਆ ਗਿਆ ਹੈ ਤਾਂ ਕਿ ਲੋਕਾਂ ਨੂੰ ਉਚ ਮਿਆਰੀ ਖਾਧ ਪਦਾਰਥ ਉਨ•ਾਂ ਦੇ ਘਰਾਂ ਤੱਕ ਪਹੁੰਚਾਏ ਜਾ ਸਕਣ। ਉਨ•ਾਂ ਦੱਸਿਆ ਕਿ ਜਿਹੜੇ ਲੋਕ ਇਹ ਖਾਧ ਪਦਾਰਥ ਲੈਣਾ ਚਾਹੁੰਦੇ ਹਨ ਉਹ ਮਾਰਕਫ਼ੈਡ ਦੇ ਅਧਿਕਾਰੀਆਂ ਦੇ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਦਾਣਾ ਮੰਡੀ ਦੇ ਸੇਲ ਸੈਂਟਰ ਇੰਚਾਰਜ ਦੇ ਮੋਬਾਇਲ ਨੰਬਰ 99140-18777 ਅਤੇ ਬੀ.ਐਸ.ਐਫ. ਚੌਕ ਦੇ ਸੇਲ ਸੈਂਟਰ ਇੰਚਾਰਜ ਮੋਬਾਇਲ ਨੰਬਰ 90412-84458 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।