ਜਲੰਧਰ 14 ਅਪ੍ਰੈਲ 2020
ਜ਼ਿਲ•ੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇ ਨਜ਼ਰ ਜ਼ਿਲ•ੇ ਦੀਆਂ ਮੰਡੀਆਂ ਵਿੱਚ ਭੀੜ ਇਕੱਠੀ ਨਾ ਕਰਨ ਦੇ ਮੰਤਵ ਨਾਲ ਜ਼ਿਲ•ਾ ਪ੍ਰਸ਼ਾਸਨ ਵਲੋਂ ਅਹਿਮ ਫੈਸਲਾ ਲੈਂਦਿਆਂ ਪਹਿਲਾਂ ਬਣਾਏ ਗਏ 78 ਖ਼ਰੀਦ ਸੈਂਟਰਾਂ ਤੋਂ ਇਲਾਵਾ 78 ਵਾਧੂ ਖ਼ਰੀਦ ਸੈਂਟਰ ਬਣਾਏ ਗਏ ਹਨ।
ਇਹ ਫ਼ੈਸਲਾ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਖਰੀਦ ਪ੍ਰਕਿਰਿਆ ਦੌਰਾਨ ਮੰਡੀਆਂ ਵਿੱਚ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਅਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਫ਼ਸਲ ਦਾ ਇਕ ਇਕ ਦਾਣਾ ਖ਼ਰੀਦ ਕਰਨ ਦੀ ਵਚਨਬੱਧਤਾ ਤਹਿਤ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਖ਼ਰੀਦ 15 ਅਪ੍ਰੈਲ ਤੋਂ ਸ਼ੁਰੂ ਹੋ ਕੇ 31 ਮਈ ਤੱਕ ਚੱਲੇਗੀ। ਉਨ•ਾਂ ਦੱਸਿਆ ਕਿ ਇਸ ਵਾਰ 5.31 ਲੱਖ ਮੀਟਰਿਕ ਟਨ ਕਣਕ ਮੰਡੀਆਂ ਵਿੱਚ ਆਉਣ ਦੀ ਸੰਭਾਵਨਾ ਹੈ ਜਿਸ ਲਈ ਸਾਰੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਮੰਡੀਆਂ ਵਿੱਚ 30*30 ਦੇ ਖਾਨੇ ਬਣਾਏ ਗਏ ਹਨ ਅਤੇ ਇਕ ਖਾਨੇ ਵਿੱਚ ਇਕ ਕਿਸਾਨ ਆਪਣੀ ਫਸਲ ਢੇਰੀ ਕਰ ਸਕਦਾ ਹੈ ਤਾਂ ਕਿ ਸਮਾਜਿਕ ਦੂਰੀ ਨੂੰ ਬਣਾਈ ਰਖਿਆ ਜਾ ਸਕੇ।
ਉਨ•ਾਂ ਦੱਸਿਆ ਕਿ ਖ਼ਰੀਦ ਪ੍ਰਕਿਰਿਆ ਦੌਰਾਨ ਮਾਰਕੀਟ ਕਮੇਟੀਆਂ ਵਲੋਂ ਆੜ•ਤੀਆ ਨੂੰ ਕੂਪਨ ਜਾਰੀ ਕੀਤੇ ਜਾਣਗੇ ਅਤੇ ਇਹ ਕੂਪਨ ਅਗੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਖਾਲੀ ਉਪਲਬੱਧ ਜਗ•ਾ ਦੇ ਅਧਾਰ ‘ਤੇ ਆੜ•ਤੀਆਂ ਵਲੋਂ ਇਕ ਦਿਨ ਲਈ ਇਕ ਜਾਂ ਵੱਖੋ ਵੱਖਰੇ ਦਿਨਾਂ ਲਈ ਦਿੱਤੇ ਜਾਣਗੇ ਤਾਂ ਜੋ ਮੰਡੀਆਂ ਵਿੱਚ ਭੀੜ ਇਕੱਠੀ ਨਾ ਹੋ ਸਕੇ। ਉਨ•ਾਂ ਕਿਹਾ ਕਿ ਕਿਸਾਨ ਇਕ ਕੂਪਨ ਨਾਲ 50 ਕੁਇੰਟਲ ਦੀ ਇਕ ਟਰਾਲੀ ਕਣਕ ਦੀ ਮੰਡੀ ਵਿੱਚ ਲਿਆ ਸਕਣਗੇ। ਸ੍ਰੀ ਸ਼ਰਮਾ ਨੇ ਦੁਹਰਾਇਆ ਕਿ ਜ਼ਿਲ•ਾ ਪ੍ਰਸ਼ਾਸਨ ਇਸ ਔਖੀ ਘੜੀ ਵਿੱਚ ਕਿਸਾਨਾਂ ਦਾ ਇਕ ਇਕ ਦਾਣਾ ਖ਼ਰੀਦ ਕਰਨ ਲਈ ਵਚਨਬੱਧ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸਨ ਵਲੋਂ 78 ਖ਼ਰੀਦ ਕੇਂਦਰਾਂ ਤੋਂ ਇਲਾਵਾ ਵਾਧੂ 78 ਖ਼ਰੀਦ ਕੇਂਦਰ ਬਣਾਏ ਗਏ ਹਨ ਜਿਸ ਨਾਲ ਜ਼ਿਲ•ੇ ਵਿੱਚ ਕੁੱਲ ਖ਼ਰੀਦ ਕੇਂਦਰਾਂ ਦੀ ਗਿਣਤੀ 156 ਹੋ ਗਈ ਹੈ। ਉਨ•ਾਂ ਦੱਸਿਆ ਕਿ ਆਰਜ਼ੀ ਤੌਰ ‘ਤੇ ਨਵੇਂ ਬਣਾਏ ਗਏ ਖ਼ਰੀਦ ਕੇਂਦਰਾਂ ਵਿੱਚ ਏ.ਐਸ.ਰਾਈਸ ਮਿਲਜ਼, ਤ੍ਰਿਵੈਣੀ ਰਾਈਸ ਮਿਲਜ਼, ਸ੍ਰੀ ਗਣੇਸ਼ ਰਾਈਸ ਮਿਲਜ਼, ਐਮ.ਆਰ.ਰਾਈਸ ਮਿਲਜ, ਦਸਮੇਸ਼ ਰਾਈਸ਼ ਮਿਲਜ, ਸ਼ਾਹਕੋਟ ਰਾਈਸ਼ ਮਿਲਜ਼, ਸਤਲੁਜ ਰਾਈਸ਼ ਮਿਲਜ, ਦੁਰਗਾ ਰਾਈਸ ਮਿਲਜ਼, ਜੋਸਨ ਰਾਈਸ ਮਿਲਜ਼, ਆਰ.ਕੇ.ਰਾਈਸ ਮਿਲਜ਼,ਨੱਢਾ ਰਾਈਸ਼ ਮਿਲਜ, ਰਿਸ਼ੀ ਰਾਈਸ ਮਿਲਜ਼, ਸੇਵਕ ਰਾਈਜ਼ ਮਿਲਜ, ਭੋਲਾ ਰਾਈਸ ਮਿਲਜ਼, ਮਹਾ ਲਕਸ਼ਮੀ ਰਾਈਸ ਮਿਲਜ਼, ਐਸ.ਏ. ਐਗਰੋ ਇੰਡਸਟਰੀ, ਜੀ.ਆਰ.ਰਾਈਸ ਮਿਲਜ਼, ਹਾਈ ਟੈਕ ਐਗਰੋ ਇੰਡਸਟਰੀ, ਪੀਤੰਬਰਾ ਰਾਈਸ ਮਿਲਸ਼ ਅਤੇ ਜੈ ਅੰਬੈ ਰਾਈਸ ਮਿਲਜ ਸ਼ਾਹਕੋਟ, ਮੈ/ਸ ਭਗਵਤੀ ਰਾਈਸ਼ ਮਿਲਜ, ਮੈ/ਸ ਮਹਾਂਦੇਵ ਰਾਈਸ ਮਿਲਜ, ਮੈ/ਸ ਭੋਲੇ ਸੰਕਰ ਰਾਈਸ ਮਿਲਜ਼, ਮੈ/ਸ ਏ ਵਨ ਰਾਈਸ ਮਿਲਜ, ਮੈ/ਸ ਹੇਮਕੁੰਟ ਰਾਈਸ ਮਿਲਜ਼, ਜੈ ਸ਼ੰਕਰ ਰਾਈਸ ਮਿਲਜ ਅਤੇ ਨਵਰਾਜ ਐਗਰੋ ਮਿਲਜ ਨਕੋਦਰ, ਮੈ/ਸ ਓ ਬਾਬੂ ਰਾਈਸ਼ ਮਿਲਜ਼, ਮਿਗਲਾਨੀ ਰਾਈਸ ਮਿਲਜ਼, ਓ ਬਾਪੂ ਰਾਈਸ ਮਿਲਜ਼, ਸਵਾਸਤਿਕ ਐਗਰੋ ਇੰਡਸਟਰੀ, ਨਵ ਦੁਰਗਾ ਐਗਰੋ ਮਿਲਜ਼, ਨੈਣਾ ਦੇਵੀ ਐਗਰੋ ਮਿਲਜ਼, ਏ.ਆਰ.ਰਾਈਸ ਮਿਲਜ, ਸੂਦ ਰਾਈਜ ਮਿਲਜ, ਐਮ.ਪੀ.ਆਰ.ਰਾਈਸ ਮਿਲਜ ਅਤੇ ਨਰਾਇਣ ਰਾਈਸ ਮਿਲਜ਼ ਮਹਿਤਪੁਰ, ਸੁਸ਼ੀਲ ਕੁਮਾਰ ਜੈ ਗੋਪਾਲ , ਸੁਸ਼ੀਲ ਕੁਮਾਰ ਜੈ ਗੋਪਾਲ-2, ਮਨ ਰਾਈਸ ਮਿਲਜ਼, ਗੁਰੂ ਤੇਗ ਰਾਈਸ ਮਿਲਜ਼, ਗੁਰੂ ਤੇਗ ਰਾਈਸ਼ ਮਿਲਜ-3, ਧਰਮ ਐਗਰੋ ਇੰਡਸਟਰੀ ਅਤੇ ਕਿੰਗ ਰਾਈਸ ਮਿਲਜ਼ ਫਿਲੌਰ, ਜੇ.ਆਰ. ਮਿਲਜ਼, ਢੀਂਡਸਾ ਰਾਈਸ ਮਿਲਜ਼, ਸਰਸਵਤੀ ਰਾਈਸ ਮਿਲਜ਼ ਅਤੇ ਐਸ.ਆਰ.ਪੀ.ਐਸ. ਰਾਈਸ ਮਿਲਜ਼ ਅਪਰਾ, ਅੰਨਪੂਰਨਾ ਰਾਈਸ ਮਿਲਜ਼, ਅੰਨਪੂਰਨਾ ਰਾਈਸ ਮਿਲਜ਼-2, ਮਾਲਵਾ ਫੂਡ, ਕਿੰਗ ਐਗਰੋ ਇੰਡਸਟਰੀ, ਫਰੈਂਡਜ਼ ਟਰੇਡਰਜ਼, ਡੀ.ਆਰ. ਰਾਈਸ ਮਿਲਜ਼, ਸ੍ਰੀ ਗਣੇਸ਼ ਰਾਈਸ ਮਿਲਜ਼, ਕ੍ਰਿਸ਼ਨਾ ਫੌਡ, ਕ੍ਰਿਸ਼ਨਾ ਐਗਰੋ, ਨਮੋ ਰਾਈਸ ਮਿਲਜ਼, ਵਾਸੂਦੇਵ ਐਗਰੋ ਮਿਲਜ਼ ਅਤੇ ਟਰੇਡ ਇੰਡੀਆ ਲਿਮਟਿਡ ਨੂਰਮਹਿਲ, ਜੀ.ਜੀ.ਐਗਰੋ ਨਿਊ ਮਾਲਵਾ ਰਾਈਸ ਮਿਲਜ਼, ਚੌਧਰੀ ਰਾਈਸ਼ ਮਿਲਜ ਅਤੇ ਸ਼ਿਵ ਸ਼ੰਕਰ ਰਾਈਸ਼ ਮਿਲਜ ਗੁਰਾਇਆ, ਸ੍ਰੀ ਕ੍ਰਿਸ਼ਨਾ ਰਾਈਸ ਮਿਲਜ, ਓਮ ਰਾਈਸ ਮਿਲਜ਼ ਅਤੇ ਸ੍ਰੀ ਕ੍ਰਿਸ਼ਨਾ ਰਾਈਸ ਮਿਲਜ਼-2 ਭੋਗਪੁਰ, ਰਾਜਿੰਦਰ ਰਾਈਸ਼ ਮਿਲਜ਼, ਰਾਜਿੰਦਰ ਰਾਈਸ਼ ਮਿਲਜ਼-2, ਭੰਡਾਰੀ ਰਾਈਸ਼ ਮਿਲਜ਼, ਸ਼ਿਵਵੰਸ਼ ਐਗਰੋ ਇੰਡਸਟਰੀ, ਜੀ.ਜੇ.ਐਗਰੋ ਇੰਡਸਟਰੀ ਅਤੇ ਕਲਿਆਣ ਰਾਈਸ ਮਿਲਜ਼ ਕਰਤਾਰਪੁਰ, ਈਮ ਇੰਪੈਕਸ ਐਮ.ਕੇ ਟਰੇਡਿੰਗ , ਦਿਲਬਾਗ ਰਾਈਸ਼ ਮਿਲਜ਼ ਅਤੇ ਬਰਾਦਰਜ ਰਾਈਜ਼ ਮਿਲਜ਼ ਜਲੰਧਰ ਦਿਹਾਤੀ, ਪੂਰਨ ਚੰਦ ਰਾਈਸ਼ ਮਿਲਜ਼ ਜਲੰਧਰ ਕੈਂਟ ਅਤੇ ਪੰਜਾਬ ਰਾਈਸ ਮਿਲਜ਼ ਆਦਮਪੁਰ ਸ਼ਾਮਿਲ ਹਨ।