ਜਲੰਧਰ 06 ਮਈ 2020
ਨੌਜਵਾਨਾਂ ਨੂੰ ਦੇਸ਼ ਅਤੇ ਦੁਨੀਆਂ ਵਿੱਚ ਹੋ ਰਹੀਆਂ ਗਤੀਵਿਧੀਆਂ, ਭਵਿੱਖ ਅਤੇ ਰੋਜ਼ਗਾਰ ਦੇ ਮੌਕਿਆਂ ਨਾਲ ਜੋੜੀ ਰੱਖਣ ਲਈ ਜ਼ਿਲ•ਾ ਰੋਜਗਾਰ ਅਤੇ ਕਾਰੋਬਾਰ ਜਲੰਧਰ ਵਲੋਂ ਅੱਜ ਈ-ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸੀ.ਈ.ਓ.ਜ਼ਿਲ•ਾ ਰੋਜ਼ਗਾਰ ਬਿਊਰੋ ਅਤੇ ਕਾਰੋਬਾਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਅਤੇ ਵਿਦਿਆਰਥੀ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਲਗਾਏ ਗਏ ਕਰਫ਼ਿਊ/ਲਾਕਡਾਊਨ ਦੌਰਾਨ ਜ਼ਿਲ•ਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਆਉਣ ਦੇ ਅਸਮਰੱਥ ਹਨ। ਉਨ•ਾਂ ਕਿਹਾ ਕਿ ਇਹ ਸਮਾਂ ਹੈ ਕਿ ਜਦੋਂ ਨੌਜਵਾਨ ਕਾਲਜਾਂ ਵਿੱਚ ਦਾਖਲੇ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ। ਉਨ•ਾਂ ਕਿਹਾ ਕਿ ਭਾਵੇਂ ਅਖ਼ਬਾਰਾਂ ਅਤੇ ਮੈਗਜ਼ੀਨ ਛੱਪ ਤਾਂ ਰਹੇ ਹਨ ਪਰ ਅਵਾਜਾਈ ਸੇਵਾਵਾਂ ਬੰਦ ਹੋਣ ਕਰਕੇ ਇਨਾਂ ਨੂੰ ਘਰਾਂ ਤੱਕ ਪਹੁੰਚਾਉਣ ਵਿੱਚ ਮੁਸ਼ਕਿਲ ਆ ਰਹੀ ਹੈ।
ਉਨ•ਾਂ ਕਿਹਾ ਕਿ ਇਸ ਸਮੱਸਿਆ ਨੂੰ ਦੂਰ ਕਰਦਿਆਂ ਜ਼ਿਲ•ਾ ਰੋਜ਼ਗਾਰ ਤੇ ਕਾਰੋਬਾਰ ਜਲੰਧਰ ਵਲੋਂ ਨੌਜਵਾਨਾਂ ਲਈ ਲਾਕਡਾਊਨ ਦੇ ਸਮੇਂ ਦੌਰਾਨ ਡਿਜੀਟਲ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਰੋਜ਼ਗਾਰ ਪ੍ਰਾਪਤੀ ਦੇ ਚਾਹਵਾਨ ਨੌਜਵਾਨ ਅਤੇ ਵਿਦਿਆਰਥੀ ਡਿਜੀਟਲ ਲਾਇਬ੍ਰੇਰੀ ਰਾਹੀਂ ਹਿੰਦੀ,ਪੰਜਾਬੀ ਅਤੇ ਅੰਗਰੇਜੀ ਦੀਆਂ ਅਖ਼ਬਾਰਾਂ, ਇੰਪਲਾਇਮੈਂਟ ਨਿਊਜ, ਮੁਕਾਬਲੇ ਦੀਆਂ ਸਫ਼ਲਤਾਵਾਂ, ਪ੍ਰਤੀਯੋਗਤਾ ਦਰਪਣ ਅਤੇ ਹੋਰ ਉਪਯੋਗੀ ਸਮੱਗਰੀ ਪੜ• ਸਕਦੇ ਹਨ ਜਿਨਾਂ ਨੂੰ ਜ਼ਿਲ•ਾ ਰੋਜਗਾਰ ਤੇ ਕਾਰੋਬਾਰ ਜਲੰਧਰ ਵਲੋਂ ਰੋਜ਼ਾਨਾ ਅਪਡੇਟ ਕੀਤਾ ਜਾਵੇਗਾ।
ਡਿਪਟੀ ਡਾਇਰੈਕਟਰ ਜ਼ਿਲ•ਾ ਰੋਜ਼ਗਾਰ ਤੇ ਕਾਰੋਬਾਰ ਜਲੰਧਰ ਸੁਨੀਤਾ ਕਲਿਆਣ ਨੇ ਦੱਸਿਆ ਕਿ 600 ਤੋਂ ਵੱਧ ਨੌਜਵਾਨਾਂ ਵਲੋਂ ਜ਼ਿਲ•ਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਪਾਸ ਰਜਿਸਟਰਡ ਹੋਏ ਹਨ। ਉਨ•ਾਂ ਕਿਹਾ ਕਿ ਨੌਜਵਾਨ ਇਸ https://drive.google.com/drive/folders/੧fd੬ed੪Q੭eQYpw੩“W6੦XcSmvRXjPowwyk . ਲਿੰਕ ‘ਤੇ ਅਸਾਨ ਕਲਿੱਕ ਨਾਲ ਡਿਜੀਟਲ ਲਾਇਬ੍ਰੇਰੀ ਨਾਲ ਜੁੜ ਸਕਣਗੇ।
——————–