ਜਲੰਧਰ  : ਪਿਛਲੇ ਦਿਨੀਂ ਮੁਹਾਲੀ ਵਿੱਚ ਕਵਰੇਜ਼ ਕਰ ਰਹੇ ਪੰਜਾਬੀ ਅਖ਼ਬਾਰ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਨੂੰ ਪੁਲਿਸ ਦੇ ਦੋ ਏ.ਐਸ.ਆਈ. ਨੇ ਅਗਵਾ ਕਰ ਕੇ ਉਸ ਦੀ ਥਾਣੇ ਵਿੱਚ ਲਿਜਾ ਕੇ ਭਾਰੀ ਮਾਰ ਕੁੱਟ ਕੀਤੀ ਸੀ ਅਤੇ ਗੁਰਸਿੱਖ ਹੋਣ ਕਰਕੇ ਕਕਾਰਾਂ ਦੀ ਬੇਅਦਬੀ ਕੀਤੀ ਸੀ। ਜਦੋਂ ਏ.ਐਸ.ਆਈ. ਉਸ ਦੀ ਕੁੱਟਮਾਰ ਕਰ ਰਹੇ ਸਨ ਤਾਂ ਥਾਣੇ ਵਿੱਚ ਬੈਠੇ ਐਸ.ਐਚ.ਓ. ਨੇ ਚੀਕਾਂ ਸੁਣ ਕੇ ਉਹ ਦੋ ਏ.ਐਸ.ਆਈ. ਤੋਂ ਮੇਜਰ ਸਿੰਘ ਨੂੰ ਛੁਡਵਾਇਆ ਸੀ। ਸੱਟਾਂ ਜ਼ਿਆਦਾ ਹੋਣ ਕਰਕੇ ਪੱਤਰਕਾਰ ਮੇਜਰ ਸਿੰਘ ਨੂੰ ਸਥਾਨਕ ਮੁਹਾਲੀ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਜੋ ਹੁਣ ਵੀ ਜ਼ੇਰੇ ਇਲਾਜ਼ ਹੈ। ਇਸ ਤਸ਼ੱਦਦ ਦੀ ਗੰਭੀਰਤਾ ਨੂੰ ਲੈਂਦੇ ਹੋਏ ਸਥਾਨਕ ਐਸ.ਐਸ.ਪੀ. ਨੇ ਪਹਿਲਾ ਦੋਸ਼ੀਆਂ ਨੂੰ ਲਾਇਨ ਹਾਜ਼ਰ ਕੀਤਾ ਅਤੇ ਉਨ• ਵਲੋਂ ਕੀਤੇ ਤਸ਼ੱਦਦ ਕਰਕੇ ਉਨ• ਦੋ ਏ.ਐਸ.ਆਈ. ਨੂੰ ਮੁਅੱਤਲ ਕਰ ਦਿੱਤਾ ਸੀ , ਪਰ ਹੁਣ ਤੱਕ ਉਨ• ਦੋਸ਼ੀਆਂ ਵਿਰੁੱਧ ਕੋਈ ਪਰਚਾ ਨਹੀਂ ਦਰਜ ਕੀਤਾ ਗਿਆ। ਇਸ ਸੰਬੰਧੀ ਅੱਜ ਪਿੰ੍ਰਟ ਐਂਡ ਇਲੈਕਟ੍ਰੋਨਿਕਸ ਮੀਡਿਆ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਰਿੰਦਰ ਪਾਲ , ਵਾਇਸ ਪ੍ਰਧਾਨ ਕੁਮਾਰ ਅਮਿਤ ਅਤੇ ਯੂ.ਐਨ.ਆਈ. ਦੇ ਬਿਊਰੋ ਹੈਡ ਸ਼੍ਰੀ ਅਨਿਲ ਡੋਗਰਾ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਦੇ ਮੌਜੂਦ ਨਾ ਹੋਣ ਕਾਰਨ ਡਿਪਟੀ ਕਮਿਸ਼ਨਰ ਪੁਲਿਸ ਸ. ਗੁਰਮੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ,ਜਿਸ ਵਿੱਚ ਯੂਨੀਅਨ ਨੇ ਮੰਗ ਕੀਤੀ ਕਿ ਪੱਤਰਕਾਰ ਮੇਜਰ ਸਿੰਘ ਨੂੰ ਕੁੱਟਣ ਵਾਲੇ ਦੋਸ਼ੀਆਂ ਵਿਰੁੱਧ ਅਗਵਾ ਕਰਨ , ਕੁੱਟਮਾਰ ਕਰਨ ਅਤੇ ਗੁਰਸਿੱਖ ਹੋਣ ਕਰਕੇ ਦੋਸ਼ੀਆਂ ਵਿਰੁੱਧ ਢੁਕਵੀਆਂ ਧਾਰਾ ਲਗਾ ਕੇ ਪਰਚਾ ਦਰਜ ਕੀਤਾ ਜਾਵੇ ਅਤੇ ਉਨ• ਦੋਸ਼ੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ। ਉਨ• ਕਿਹਾ ਕਿ ਸਾਡੀ ਯੂਨੀਅਨ ਹਰ ਵੇਲੇ ਪੱਤਰਕਾਰਾਂ ਨਾਲ ਡੱਟ ਕੇ ਖੜੀ ਹੈ। ਉਨ• ਕਿਹਾ ਕਿ ਪੱਤਰਕਾਰਾਂ ਦਾ ਕੰਮ ਖਾਮੀਆ ਨੂੰ ਉਜਾਗਰ ਕਰਨਾ ਹੈ ਜਿਸ ਕਰਕੇ ਪੁਲਿਸ ਦੇ ਦੋ ਏ.ਐਸ.ਆਈ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਪੱਤਰਕਾਰ ਮੇਜਰ ਸਿੰਘ ਉੱਪਰ ਤਸ਼ੱੱਦਦ ਕੀਤਾ। ਉਨ• ਡੀ.ਜੀ.ਪੀ. ਪੰਜਾਬ ਸ਼੍ਰੀ ਦਿਨਕਰ ਗੁਪਤਾ ਤੋਂ ਮੰਗ ਕੀਤੀ ਕਿ ਇਹੋ ਜਿਹੀਆਂ ਕਾਲੀਆਂ ਭੇਡਾਂ ਨੂੰ ਨੌਕਰੀ ਤੋਂ ਕੱਢਿਆ ਜਾਵੇ ਜੋ ਪੁਲਿਸ ਦਾ ਅਕਸ਼ ਖ਼ਰਾਬ ਕਰ ਰਹੀਆਂ ਹਨ। ਇਨ• ਦੋਸ਼ੀਆਂ ਨੂੰ ਨੌਕਰੀ ਤੋਂ ਕੱਢਣ ਨਾਲ ਕਾਂ ਮਾਰ ਕੇ ਟੰਗਣ ਵਾਲੀ ਗੱਲ ਹੋਵੇਗੀ ਤਾਂ ਜੋ ਅਜਿਹੇ ਪੁਲਿਸ ਵਾਲਿਆਂ ਦੀ ਸੋਚ ਉੱਤੇ ਕਾਬੂ ਪਾਇਆ ਜਾ ਸਕੇ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਪੁਲਿਸ ਸ. ਗੁਰਮੀਤ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਅਤੇ ਪੁਲਿਸ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਅਸੀਂ ਇਕੱਠੇ ਹੀ ਰਹਿਣਾ ਹੈ । ਸਾਨੂੰ ਹਰ ਵੇਲੇ ਪੱਤਰਕਾਰ ਭਾਈਚਾਰੇ ਦਾ ਸਾਥ ਮਿਲਦਾ ਹੈ। ਪੁਲਿਸ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਇਹੋ ਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਪੱਤਰਕਾਰ ਭਾਈਚਾਰੇ ਦਾ ਪੁਲਿਸ ਨੂੰ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਪੰਜਾਬ ਯੂਨੀਅਨ ਆਫ਼ ਜਰਨਲਿਸਟਸ ਵਲੋਂ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਜ਼ਿਲ• ਜਲੰਧਰ ਤੋਂ ਸੀਨੀਅਰ ਇੰਚਾਰਜ਼ ਸ. ਹਰਦੀਪ ਸਿੰਘ , ਮਨਮੀਤ ਸਿੰਘ ਅਤੇ ਹੋਰ ਪੱਤਰਕਾਰਾਂ ਦੀ ਅਗਵਾਈ ਹੇਠ ਵੀ ਪੱਤਰਕਾਰ ਮੇਜਰ ਸਿੰਘ ਨੂੰ ਇਨਸਾਫ਼ ਦੁਆਉਣ ਲਈ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਪੁਲਿਸ ਨੂੰ ਮੰਗ ਪੱਤਰ ਦਿੱਤਾ ਗਿਆ। ਉਨ• ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਤੁਰੰਤ ਪਰਚਾ ਦਰਜ ਕਰਕੇ ਉਨ• ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ । ਇਸ ਮੌਕੇ ਸੀਨੀਅਰ ਪੱਤਰਕਾਰ ਪਰਮਜੀਤ ਸਿੰਘ ਟਾਇਮਜ਼ ਨਾਉ ਚੈਨਲ , ਬਰਜੇਸ਼ ਐਚ.ਐਨ.ਆਈ. ਚੈਨਲ , ਸੁਰਿੰਦਰ ਰਣਦੇਵ ਫਾਸਟਵੇਅ ਚੈਨਲ , ਇਕਬਾਲ ਸਿੰਘ ਉੱਭੀ ਨਵਾਂ ਜ਼ਮਾਨਾ, ਰਮੇਸ਼ ਭਗਤ ਅੱਜ ਦੀ ਅਵਾਜ਼ , ਰਾਜਿੰਦਰ ਬਬੂਟਾ ਹਿੰਦੀ ਮਿਲਾਪ , ਸੰਦੀਪ ਵਰਮਾ ਜ਼ੀ ਇੰਡੀਆ ਚੈਨਲ, ਪਵਨ ਪੰਜਾਬ ਮੀਡਿਆ ਨਿਊਜ਼ , ਪ੍ਰਦੀਪ ਲਿਵਿੰਗ ਇੰਡਿਆ ਨਿਊਜ਼ ਚੈਨਲ, ਸੰਜੈ ਸੇਤੀਆ ਡੀ.ਐਮ. ਨਿਊਜ਼, ਦੀਪਕ ਸ਼ਰਮਾ , ਕੁਲਦੀਪ ਸਿੰਘ ਰੋਜ਼ਾਨਾ ਪਹਿਰੇਦਾਰ, ਗੁਰਬੀਰ ਸਿੰਘ ਦੈਨਿਕ ਸਵੇਰਾ ਤੋਂ ਇਲਾਵਾ ਕਈ ਹੋਰ ਇਲੈਕਟ੍ਰੋਨਿਕ ਮੀਡਿਆ ਅਤੇ ਪਿੰਟ ਮੀਡਿਆ ਦੇ ਪੱਤਰਕਾਰ ਮੌਜੂਦ ਸਨ।