ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿਆਰ ਝੋਨੇ ਦੀ ਨਵੀਂ ਕਿਸਮ ਪੀ ਆਰ128 ਪੀ ਆਰ129 ਬੀਜ਼ ਜਿਹੜੇ ਅਧਿਕਾਰਤ ਤੌਰ ਤੇ ਵਿਕਰੀ ਲਈ ਨਹੀਂ ਦਿੱਤੇ ਗਏ ਸਨ ਉਹ ਬੀਜ਼ ਪ੍ਰਾਈਵੇਟ ਸਟੋਰਾਂ ਤੋਂ ਕਿਵੇਂ ਮਿਲ ਰਹੇ ਹਨ, ਬਿਨਾਂ ਮਨਜ਼ੂਰੀ ਲਏ ਝੋਨੇ ਦਾ ਬ੍ਰੀਡਰ ਬੀਜ਼ ਤਿਆਰ ਕਰਕੇ ਕਿਸਾਨਾਂ ਨੂੰ ਚਾਰ ਗੁਣਾ ਵੱਧ ਕੀਮਤ ਤੇ ਬੀਜ਼ ਵੇਚਣ ਦੇ ਇਕ ਹੋਰ ਵੱਡੇ ਘੁਟਾਲੇ ਨੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ, ਘੁਟਾਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਨੰਬਰ 1ਦੇ ਸਾਹਮਣੇ ਬਰਾੜ ਸੀਡਜ ਸਟੋਰ ਨੂੰ ਉਕਤ ਦੋਵੇਂ ਕਿਸਮਾਂ ਦੇ ਨਾਮ ਤੇ ਨਕਲੀ ਬੀਜ਼ ਵੇਚਦੇ ਹੋਏ ਫੜਿਆ ਗਿਆ,ਬਰਾੜ ਸੀਡਜ ਸਟੋਰ ਵਲੋਂ ਇਹ ਦੋਵੇਂ ਕਿਸਮਾਂ ਦੇ ਬੀਜ ਬਿਨਾਂ ਆਗਿਆ ਦੇ ਵੇਚਿਆ ਹੀ ਨਹੀਂ ਗਿਆ ਸਗੋਂ 70 ਰੁਪਏ ਕਿਲੋ ਵਾਲਾ 200 ਰੁਪਏ ਕਿਲੋ ਜੋ ਕਿ ਵੀਹ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵੇਚ ਕੇ ਬੇਹਿਸਾਬ ਮੁਨਾਫ਼ਾ ਕਮਾ ਕੇ ਕਿਸਾਨਾਂ ਦੀ ਵੱਡੀ ਲੁੱਟ ਕੀਤੀ ਗਈ ਹੈ।
ਇਸ ਘੁਟਾਲੇ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਦੇ ਵਫ਼ਦ ਵਲੋਂ ਮਾਨਯੋਗ ਡਿਪਟੀ ਕਮਿਸ਼ਨਰ ਸਹਿਬ ਨੂੰ ਘੁਟਾਲੇ ਦੀ ਜਾਂਚ ਲਈ ਮੰਗ ਪੱਤਰ ਸੌਂਪਿਆ ਗਿਆ। ਵਫ਼ਦ ਵਿਚ ਸ਼ਾਮਲ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ, ਸ੍ਰੀ ਪਵਨ ਟੀਨੂੰ ਵਿਧਾਇਕ, ਜੱਥੇਦਾਰ ਕੁਲਵੰਤ ਸਿੰਘ ਮੰਨਣ ਜ਼ਿਲ੍ਹਾ ਪ੍ਰਧਾਨ ਜਲੰਧਰ ਸ਼ਹਿਰੀ, ਬਲਦੇਵ ਖਹਿਰਾ ਵਿਧਾਇਕ, ਸਰਬਜੀਤ ਸਿੰਘ ਮੱਕੜ,ਸੇਠ ਸੱਤਪਾਲ ਮੱਲ, ਬਚਿੱਤਰ ਸਿੰਘ ਕੋਹਾੜ, ਬਲਜੀਤ ਸਿੰਘ ਨੀਲਾਮਹਿਲ ਕਮਲਜੀਤ ਸਿੰਘ ਭਾਟੀਆ, ਪ੍ਰੋਫੈਸਰ ਮਨਜੀਤ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਇਹ ਸੈਂਕੜੇ ਕਰੋੜਾਂ ਰੁਪਏ ਦਾ ਬੀਜ਼ ਘੁਟਾਲਾ ਕਾਂਗਰਸੀ ਆਗੂਆਂ ਦੀ ਬੇਈਮਾਨ ਬੀਜ਼ ਉਤਪਾਦਕਾਂ ਤੇ ਵਿਕਰੇਤਾਵਾਂ ਦੇ ਨਾਲ ਮਿਲੀਭੁਗਤ ਹੈ, ਕਾਂਗਰਸੀ ਮੰਤਰੀਆਂ ਵਲੋਂ ਘੁਟਾਲਿਆਂ ਦੀ ਸਰਪ੍ਰਸਤੀ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਖੇਤੀ ਬਾੜੀ ਵਿਭਾਗ ਮੁਤਾਬਕ ਬਰਾੜ ਸੀਡਜ ਸਟੋਰ ਲੁਧਿਆਣਾ ਨੇ ਇਹ ਬੀਜ ਕਰਨਾਲ ਐਗਰੀ ਸੀਡਜ ਪਿੰਡ ਵੈਰੋਕੇ, ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਤੋਂ ਖਰੀਦਿਆ ਹੈ, ਲੁਧਿਆਣਾ ਪੁਲਿਸ ਥਾਣਾ ਡਵੀਜ਼ਨ ਨੰਬਰ 5, ਪੁਲਿਸ ਕਮਿਸ਼ਨਰੇਟ ਵਿਖੇ ਬਰਾੜ ਸੀਡਜ ਸਟੋਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪ੍ਰੰਤੂ ਜਦੋਂ ਗੰਭੀਰ ਧਾਰਾਵਾਂ ਲਗਾਉਣਗੀਆਂ ਚਾਹੀਦੀਆਂ ਸਨ ਉਹ ਨਹੀਂ ਲਗਾਈਆਂ ਗਈਆਂ ਅਤੇ ਕਰਨਾਲ ਐਗਰੀ ਸੀਡਸ, ਗੁਰਦਾਸਪੁਰ ਦੀ ਇਕਾਈ ਜੋ ਕਿ ਬੇ ਸ਼ੁਦਾ ਬੀਜ਼ ਸਪਲਾਈ ਕਰਦੀ ਹੈ ਜਿਸ ਤੋਂ ਬੀਜ਼ ਆਇਆ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਕੋਈ ਸਟਾਕ ਸੀਲ ਨਹੀਂ ਕੀਤਾ ਗਿਆ, ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
ਇਸ ਮੌਕੇ ਮਨਿੰਦਰ ਪਾਲ ਸਿੰਘ ਗੁੰਬਰ ਪ੍ਰੈਸ ਸਕੱਤਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਵਫ਼ਦ ਨੇ ਮਾਨਯੋਗ ਡਿਪਟੀ ਕਮਿਸ਼ਨਰ ਸਹਿਬ ਰਾਹੀਂ ਮਾਨਯੋਗ ਰਾਜਪਾਲ ਜੀ ਪੰਜਾਬ ਚੰਡੀਗੜ੍ਹ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਗੰਭੀਰ ਮਸਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸਚਾਈ ਲੋਕਾਂ ਦੇ ਸਾਹਮਣੇ ਆ ਸਕੇ। ਉਨ੍ਹਾਂ ਸਿਆਸੀ ਆਗੂਆਂ ਨੂੰ ਬੇਨਕਾਬ ਕੀਤਾ ਜਾਵੇ ਜੋ ਇਸ ਅਤੀ ਘਿਨਾਉਣੇ ਜੁਰਮ ਵਿੱਚ ਭਾਗੀਦਾਰ
ਹਨ। ਕਰਨਾਲ ਐਗਰੀ ਸੀਡਸ ਦੇ ਪ੍ਰਬੰਧਕਾਂ ਸਮੇਤ ਸਾਰੇ ਬੀਜ਼ ਵਿਕਰੇਤਾਵਾਂ ਨੂੰ ਵੀ ਹਿਰਾਸਤ ਵਿਚ ਲੈ ਕੇ ਤਫਤੀਸ਼ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ, ਤੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਅਸਲੀ ਕਿਸਮਾਂ ਦੇ ਬੀਜ਼ ਮੁਫ਼ਤ ਦਿੱਤੇ ਜਾਣ।
ਇਸ ਮੌਕੇ ਵਫ਼ਦ ਨੇ ਸਾਰੇ ਪ੍ਰਭਾਵਿਤ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਬਿਨਾਂ ਝਿਜਕੇ ਅੱਗੇ ਆਉਣ ਤੇ ਆਪਣੀਆਂ ਸ਼ਿਕਾਇਤਾਂ ਦਰਜ਼ ਕਰਵਾਉਣ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾ ਸਕੇ। ਅਸੀਂ ਕਿਸਾਨਾਂ ਦੇ ਨਾਲ ਅਜਿਹਾ ਧੱਕਾ ਨਹੀਂ ਹੋਣ ਦਿਆਂਗੇ, ਅਸੀਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਮਜਬੂਰ ਕਰ ਦਿਆਂਗੇ।
ਇਸ ਮੌਕੇ ਮਨਿੰਦਰ ਪਾਲ ਸਿੰਘ ਗੁੰਬਰ ਪ੍ਰੈਸ ਸਕੱਤਰ ਨੇ ਪਾਰਟੀ ਵਰਕਰਾਂ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਪਾਰਟੀ ਸੁਪਰੀਮੋ ਸ੍ਰ ਸੁਖਬੀਰ ਸਿੰਘ ਬਾਦਲ ਦੇ ਅਦੇਸ਼ਾ ਅਨੁਸਾਰ ਕਰੋਨਾ ਮਹਾਂਮਾਰੀ ਦੇ ਚਲਦਿਆਂ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦਿਆਂ ਜ਼ਿਲ੍ਹਾ ਪ੍ਰਧਾਨ, ਸਾਂਸਦ, ਸਾਬਕਾ ਸਾਂਸਦ, ਵਿਧਾਇਕ, ਸਾਬਕਾ ਵਿਧਾਇਕ, ਹਲਕਾ ਇੰਚਾਰਜਾਂ ਸਮੇਤ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਮੰਗ ਪੱਤਰ ਦਿੱਤਾ ਗਿਆ ਹੈ, ਸਮਾਂ ਆਉਣ ਤੇ ਵੱਡੇ ਪੱਧਰ ਤੇ ਇੱਕਠ ਵੀ ਕੀਤੇ ਜਾਣਗੇ।
ਇਸ ਮੌਕੇ ਐਚ ਐਸ ਵਾਲੀਆ, ਤਜਿੰਦਰ ਸਿੰਘ ਨਿੱਝਰ, ਗੁਰਪ੍ਰੀਤ ਸਿੰਘ ਖਾਲਸਾ, ਰਣਜੀਤ ਸਿੰਘ ਰਾਣਾ, ਗੁਰਦੇਵ ਸਿੰਘ ਗੋਲਡੀ ਭਾਟੀਆ, ਰਵਿੰਦਰ ਸਿੰਘ ਸਵੀਟੀ ਭਜਨ ਲਾਲ ਚੋਪੜਾ, ਸੁਰਿੰਦਰ ਸਿੰਘ ਐਸ਼ ਟੀ ਸੁਖਮਿੰਦਰ ਸਿੰਘ ਰਾਜਪਾਲ,ਅਰਜਨ ਸਿੰਘ ਆਦਿ ਹਾਜ਼ਰ ਸਨ।