ਜਲੰਧਰ : ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ 26
ਜੂਨ,2020. ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਪੰਜਾਬ ਸਰਕਾਰ ਦੇ ਦਿਸ਼ਾ-
ਨਿਰਦੇਸ਼ਾਂ ਅਨੂਸਾਰ ਅੱਜ “ਨਸ਼ਾਖੋਰੀ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰ-ਰਾਸ਼ਟਰੀ
ਦਿਵਸ” ਮਨਾਇਆ ਗਿਆ। ਇੰਟ੍ਰਨਲ ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ (ਨੋਡਲ
ਅਫ਼ਸਰ) ਨੇ ਬੱਚਿਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਤਾਂਕਿ
ਪੰਜਾਬ ਨੂੰ ਨਸ਼ਾ ਮੁੱਕਤ ਬਣਾਇਆ ਜਾ ਸਕੇ।ਇਸ ਮੋਕੇ ਤੇ ਬੱਚਿਆਂ ਨੂੰ
ਨਸ਼ਿਆ ਦੇ ਬੁਰੇ ਪ੍ਰਭਾਵ ਸਬੰਧੀ ਆਨਲਾਇੰਨ ਫ਼ਿੳਮਪ;ਲਮ ਵੀ ਦਿਖਾਈ ਗਈ।ਸੀ.ਡੀ.ਟੀ.ਪੀ.
ਵਿਭਾਗ ਵਲੋਂ ਨਸ਼ਿਆ ਖਿਲਾਫ਼ੳਮਪ; ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ।ਮਾਣਯੋਗ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਵਿਹਲੇਪਨ ਨੂੰ ਨਸ਼ਿਆਂ ਦਾ ਕਾਰਨ ਦੱਸਦੇ
ਹੋਏ ਵਿੱਦਿਆਰਥੀਆਂ ਨੂੰ ਮਿਹਨਤ ਕਰਨ ਦੀ ਨਸੀਹਤ ਦਿੱਤੀ।ਇਸ ਮੋਕੇ ਤੇ
ਮੋਜੂਦ ਸਟਾਫ਼ ਮੈਂਬਰਾਂ ਨੇ ਆਪਣੇ ਕੀਮਤੀ ਵਿਚਾਰ ਰੱਖੇ ਤਾਂਕਿ ਨਸ਼ਿਆਂ ਦੀ
ਅਲਾਮਤ ਤੋਂ ਛੁਟਕਾਰਾ ਪਾਇਆ ਜਾ ਸਕੇ।ਸੀ.ਡੀ.ਟੀ.ਪੀ. ਵਿਭਾਗ ਨੇ ਆਪਣੇ ਸਾਰੇ
ਪ੍ਰਸਾਰ ਕੇਂਦਰਾ ਤੇ ਵਿੱਦਿਆਰਥੀਆਂ ਨੂੰ ਆਨਲਾਇੰਨ ਜਾਗਰੂਕ ਕਰਨ ਦੀ
ਹਾਦਾਇਤ ਕੀਤੀ।ਸੀ.ਡੀ.ਟੀ.ਪੀ. ਵਿਭਾਗ ਦੇ ਨੇਹਾ (ਸੀ. ਡੀ. ਕੰਸਲਟੈਂਟ) ਅਤੇ ਅਖਿਲ
ਭਾਟਿਆ (ਜੂਨੀਅਰ ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਦਿਵਸ ਬੱਚਿਆਂ ਲਈ ਵਰਦਾਨ
ਸਿੱਧ ਹੋਇਆ।