ਜਲੰਧਰ 01 ਜੁਲਾਈ 2020
ਕੋਰੋਨਾ ਵਾਇਰਸ ਖਿਲਾਫ਼ ਜੰਗ ਦੌਰਾਨ ਇਕ ਹੋਰ ਕਾਮਯਾਬੀ ਹਾਸਿਲ ਕਰਦਿਆਂ ਅੱਜ ਕੋਵਿਡ ਕੇਅਰ ਸੈਂਟਰ ਜਲੰਧਰ ਤੋਂ ਇਲਾਜ ਉਪਰੰਤ 26 ਕੋਰੋਨਾ ਪ੍ਰਭਾਵਿਤ ਮਰੀਜ਼ਾ ਨੂੰ ਛੁੱਟੀ ਦਿੱਤੀ ਗਈ।
ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਮਿਲਣ ਵਾਲੇ ਮਰੀਜ਼ਾਂ ਵਿੱਚ ਪ੍ਰਕਾਸ਼, ਜਾਨਕੀ, ਮਲਕੀਅਤ ਸਿੰਘ, ਅਜਮੇਰ ਸਿੰਘ, ਗੁਰਮਿੰਦਰ ਸਿੰਘ, ਗੁਰਸੇਵਕ ਸਿੰਘ, ਏਕਮਵੀਰ ਸਿੰਘ, ਅਕਾਸ਼ਦੀਪ ਸਿੰਘ,ਬਲਵਿੰਦਰ ਸਿੰਘ, ਅਨਹਦ ਸਿੰਘ, ਬਲਜਿੰਦਰ ਕੰਬੋਜ, ਬਲਜੀਤ ਸਿੰਘ, ਭਾਨ ਸਿੰਘ, ਸੋਹਨ ਸਿੰਘ, ਮਦਨ ਲਾਲ, ਦਰਸ਼ਨ ਸਿੰਘ, ਅਪਸਾ, ਇਸਲਾਮ, ਰਾਜੂ, ਨੀਟੂ,ਸ਼ੇਖੋ, ਬਬਲੀ, ਭੋਨੂੰ, ਪੱਪੂ ਅਤੇ ਬਬੀਤਾ ਸ਼ਾਮਿਲ ਸਨ ਜਿਨਾਂ ਨੂੰ ਕੋਵਿਡ ਕੇਅਰ ਸੈਂਟਰ ਵਿਖੇ ਕੋਰੋਨਾ ਪਾਜੀਟਿਵ ਪਾਏ ਜਾਣ ਉਪਰੰਤ ਦਾਖਿਲ ਕਰਵਾਇਆ ਗਿਆ ਜਿਥੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜਗਦੀਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਵਲੋਂ ਇਨਾਂ ਦਾ ਇਲਾਜ ਕੀਤਾ ਗਿਆ।
ਛੁੱਟੀ ਮਿਲਣ ਉਪਰਤ ਇਨ•ਾਂ ਸਾਰੇ ਮਰੀਜ਼ਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਲਈ ਕੀਤੇ ਗਏ ਪੁਖ਼ਤਾ ਇੰਤਜ਼ਾਮਾਂ ਲਈ ਧੰਨਵਾਦ ਕੀਤਾ ਗਿਆ। ਉਨ•ਾਂ ਵਲੋਂ ਇਸ ਔਖੀ ਘੜੀ ਵਿੱਚ ਡਾਕਟਰਾਂ ਅਤੇ ਹੋਰਨਾਂ ਸਿਹਤ ਵਰਕਰਾਂ ਵਲੋਂ ਉਨ•ਾਂ ਲਈ ਮਿਆਰੀ ਇਲਾਜ ਨੂੰ ਯਕੀਨੀ ਬਣਾਉਣ ਦੀ ਵੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਡਾਕਟਰਾਂ ਅਤੇ ਸਮੁੱਚੇ ਅਮਲੇ ਨੂੰ ਵਧਾਈ ਦਿੰਦਿਆਂ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਜ਼ਿਲ•ਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਖਿਲਾਫ਼ ਲੜੀ ਜਾ ਰਹੀ ਜੰਗ ਦੌਰਾਨ ਇਹ ਇਕ ਵੱਡੀ ਸਫ਼ਲਤਾ ਹੈ।