ਜਲੰਧਰ :ਥਾਣਾ ਆਦਮਪੁਰ ਦੀ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ , ਟੈਕਨੀਕਲ ਸੈੱਲ ਅਤੇ ਫੋਰੈਂਸਿਕ ਟੀਮ ਦੀ ਮਦਦ ਨਾਲ ਅੰਨੇ ਕਤਲ ਦੀ ਗੁੱਥੀ 04 ਘੰਟੇ ਵਿਚ ਸੁਲਝਾ ਕੇ ਦੋਸ਼ੀ ਪੰਕਜ਼ ਚੋਹਾਨ ਪੁੱਤਰ ਨਰਿੰਦਰ ਚੋਹਾਨ ਵਾਸੀ ਅਲੀਗੜ੍ਹ ਜਿਲਾ ਅਲੀਗੜ੍ਹ ਸਟੇਟ ਉਤਰ ਪ੍ਰਦੇਸ਼ ਹਾਲ ਵਾਸੀ ਜੱਟਾਂ ਮੁਹੱਲਾ ਆਦਮਪੁਰ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕਰਕੇ ਕਤਲ ਵਿਚ ਵਰਤਿਆ ਹੋਇਆ ਦਾਤਰ ਬਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਮਾਣਯੋਗ ਨਵਜੋਤ ਸਿੰਘ ਮਾਹਲ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ),ਸੀ ਹਰਿੰਦਰ ਸਿੰਘ ਮਾਨ ਪੀਪੀਐਸ ਉਪ ਪੁਲਿਸ ਕਪਤਾਨ ਸ/ਡ ਆਦਮਪੁਰ ਦੀ ਅਗਵਾਈ ਹੇਠ ਇੰਸਪੈਕਟਰ ਗੁਰਿੰਦਰਜੀਤ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਸਮੇਤ ਸਾਥੀ ਕਰਮਚਾਰੀਆ ਦੀ ਮਦਦ ਨਾਲ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਟੈਕਨੀਕਲ ਸੈੱਲ ਅਤੇ ਫੋਰੈਂਸਿਕ ਟੀਮ ਦੀ ਮਦਦ ਨਾਲ ਅੰਨੇ ਕਤਲ ਦੀ ਗੁੱਥੀ ਨੂੰ 04 ਘੰਟੇ ਵਿਚ ਸੁਲਝਾ ਕੇ ਦੋਸ਼ੀ ਪੰਕਜ਼ ਚੋਹਾਨ ਪੁੱਤਰ ਨਰਿੰਦਰ ਚੋਹਾਨ ਵਾਸੀ ਅਲੀਗੜ੍ਹ ਜਿਲਾ ਅਲੀਗੜ੍ਹ ਸਟੇਟ ਉਤਰ ਪ੍ਰਦੇਸ਼ ਹਾਲ ਵਾਸੀ ਜੱਟਾਂ ਮੁਹੱਲਾ ਆਦਮਪੁਰ ਨੂੰ ਮੁਕੱਦਮਾ ਵਿਚ ਗ੍ਰਿਫਤਾਰ ਕਰਕੇ ਕਤਲ ਵਿਚ ਵਰਤਿਆ ਹੋਇਆ ਦਾਤਰ ਬ੍ਰਾਮਦ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਸ਼ਿਵਮ ਕੁਮਾਰ ਪੁੱਤਰ ਪੱਪੂ ਕੁਮਾਰ ਵਾਸੀ ਬਡਾਰੀ ਬਜੁਰਗ ਜਿਲਾ ਅਲੀਗੜ੍ਹ ਉੱਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਅਮਰੀਕ ਸਿੰਘ ਵਾਸੀ ਜੱਟ ਮੁਹੱਲਾ ਆਦਮਪੁਰ ਦਾ ਪਿਤਾ ਪੱਪੂ ਕੁਮਾਰ ਕੈਟਰਿੰਗ ਸਟਾਲ ਅਤੇ ਗੋਲਗੱਪੇ ਬਣਾਉਣ ਦਾ ਕੰਮ ਆਪਣੇ ਖਰੀਦੇ ਹੋਏ ਮਕਾਨ ਵਾਰਡ ਨੰਬਰ 10 ਆਦਮਪੁਰ ਵਿਚ ਕਰਦਾ ਸੀ ਜਿਥੇ ਮਿਤੀ 09.07.20920 ਨੂੰ ਸ਼ਾਮ ਦੋ ਵਕਤ ਘਰ ਤੋਂ ਰੋਟੀ ਖਾ ਕੇ ਮਕਾਨ ਵਿਚ ਸੌਣ ਗਿਆ ਸੀ ਮਿਤੀ 10.07.2020 ਨੂੰ ਵਕਤ ਕਰੀਬ (6:30) ਵਜੇ ਤੱਕ ਉਸਦਾ ਪਿਤਾ ਪੱਪੂ ਕੁਮਾਰ ਘਰ ਨਾ ਆਇਆ ਤਾਂ ਉਸਨੇ ਜਾ ਕੇ ਮਕਾਨ ਵਿਚ ਜਾ ਕੇ ਦੇਖਿਆ ਤਾਂ ਉਸਦੇ ਪਿਤਾ ਪੱਪੂ ਕੁਮਾਰ ਦੀ ਲਾਸ਼ ਖੂਨ ਨਾਲ ਲੱਥਪੱਥ ਹੋਈ ਮੰਜੇ ਤੇ ਬਰਾਂਡੇ ਵਿਚ ਪਈ ਸੀ ਜਿਸ ਦੀ ਗਰਦਨ ਅਤੇ ਸੱਜੇ ਬਾਂਹ ਬੂਰੀ ਤਰਾਂ ਵੱਢੀ ਹੋਈ ਸੀ ਜੋ ਉਸਦੇ ਪਿਤਾ ਕੈਂਪੂ ਕੁਮਾਰ ਦਾ ਕਿਸੇ ਨਾਮਲੂਮ ਵਿਅਕਤੀ ਤੇਜ ਹਥਿਆਰ ਨਾਲ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ ਜਿਸ ਦਾ ਉਥੇ ਮੋਬਾਇਲ ਫੋਨ ਅਤੇ ਰੂਪਏ ਉਥੇ ਹੀ ਪਏ ਹਨ ਜਿਸਤੇ ਇੰਸਪੈਕਟਰ ਗੁਰਿੰਦਰਜੀਤ ਸਿੰਘ ਇਸ ਇਤਲਾਹ ਤੇ ਮੁਕੱਦਮਾ ਨੰਬਰ 169 ਮਿਤੀ 0.07.2019 ਜੁਰਮ 302 ਭ/ਦ ਥਾਣਾ ਆਦਮਪੁਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਅੰਨੇ ਕਤਲ ਨੂੰ ਟਰੇਸ ਕਰਨ ਲਈ 97 ਟੀਮਾਂ ਤਿਆਰ ਕਰਕੇ ਵੱਖ – ਵੱਖ ਐਂਗਲ ਤੋਂ ਤਫਤੀਸ਼ ਕਰਨ ਲਈ ਟਾਸਕ ਦਿੱਤਾ ਗਿਆ ਸੀ ਦੋਰਾਨੇ ਤਫਤੀਸ਼ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼,ਟੈਕਨੀਕਲ ਸੈੱਲ ਅਤੇ ਫੋਰੈਂਸਿਕ ਟੀਮ ਦੀ ਮਦਦ ਨਾਲ ਦੋਸ਼ੀ ਦੀ ਸ਼ਨਾਖਤ ਕਰਕੇ ਦੋਰਾਨੇ ਤਫਤੀਸ਼ ਬੱਸ ਸਟੈਂਡ ਆਦਮਪੁਰ ਤੋਂ ਦੋਸ਼ੀ ਪੰਕਜ਼ ਚੋਹਾਨ ਪੁੱਤਰ ਨਰਿੰਦਰ ਚੋਹਾਨ ਵਾਸੀ ਅਲੀਗੜ੍ਹ ਜਿਲਾ ਅਲੀਗੜ੍ਹ ਸਟੇਟ ਉਤਰ ਪ੍ਰਦੇਸ਼ ਹਾਲ ਵਾਸੀ ਜੱਟਾਂ ਮੁਹੱਲਾ ਆਦਮਪੁਰ ਨੂੰ ਕਾਬੂ ਕਰਕੇ ਉਤਕ ਮੁਕੱਦਮਾ ਵਿਚ ਸ਼ਾਮਿਲ ਤਫਤੀਸ਼ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਪੁੱਛ ਗਿੱਛ ਦੌਰਾਨ ਮੰਨਿਆ ਕਿ ਮ੍ਰਿਤਕ ਪੱਪੂ ਦੀ ਪਤਨੀ ਨਾਲ ਉਸਦੇ ਨਜਾਇਜ਼ ਸਬੰਧ ਸਨ , ਜਿਸ ਬਾਰੇ ਪੱਪੂ ਨੂੰ ਪਤਾ ਲੱਗ ਚੁੱਕਾ ਸੀ ਤੇ ਉਹ ਉਸਨੂੰ ਆਪਣੇ ਘਰ ਆਉਣ ਤੋਂ ਰੋਕਦਾ ਸੀ ਇਸੇ ਰੰਜਿਸ਼ ਕਰਕੇ ਬੀਤੀ ਰਾਤ ਕਰੀਬ 3:30/4:00 ਵਜੇ ਉਸਨੇ ਪੱਪੂ ਦੇ ਮਕਾਨ ਦਾ ਗੇਟ ਟੱਪ ਕੇ ਪੋਪੂ ਦਾ ਸੁੱਤੇ ਪਏ ਦਾ ਦਾਤਰ ਨਾਲ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਜਿਸਨੇ ਆਪਣੇ ਕੀਤੇ ਫਰਦ ਇੰਕਸ਼ਾਫ ਮੁਤਾਬਿਕ ਜੇਰੇ ਹਿਰਾਸਤ ਪੁਲਿਸ ਕਤਲ ਵਿਚ ਵਰਤਿਆ ਦਾਤਰ ਆਪਣੇ ਘਰੋਂ ਬ੍ਰਾਮਦ ਕਰਵਾਇਆ ਜਿਸਨੂੰ ਉਕਤ ਮੁਕੱਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਮ੍ਰਿਤਕ ਦਾ ਨਾਮ ਪਤਾ : ਪੱਪੂ ਕੁਮਾਰ ਵਾਸੀ ਬਡਾਰੀ ਬਜ਼ੁਰਗ ਜਿਲਾ ਅਲੀਗੜ੍ਹ ਉੱਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਅਮਰੀਕ ਸਿੰਘ ਵਾਸੀ ਜੱਟ ਮੂਹੋਲਾ ਆਦਮਪੁਰ