ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਲੋਂ ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ
ਨੂੰ ਪੜਾਈ ਵਿੱਚ ਮਦਦ ਕਰਨ ਲਈ ਵਿਸ਼ੇਸ਼ ਸਕਾਲਰਸ਼ਿਪ ਦਿੱਤੀ ਜਾਵੇਗੀ।ਪ੍ਰਿੰਸੀਪਲ ਡਾ. ਜਗਰੂਪ
ਸਿੰਘ ਨੇ ਦੱਸਿਆ ਕਿ ਕਾਲਜ ਵਲੋਂ ਐਮ.ਸੀ.ਪੀ. ਟਿਊਸ਼ਨ ਫੀਸ ਵੇਵਰ ਸਕੀਮ ਸ਼ੁਰੂ ਕੀਤੀ ਗਈ
ਹੈ।ਜਿਸ ਅਧੀਨ ਸਟੇਟ ਵਿੱਚੋਂ ਪਹਿਲੇ ਅਤੇ ਦੂਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ
ਦੀ ਕਰਮਵਾਰ ਪੂਰੀ ਅਤੇ ਅੱਧੀ ਟਿਊਸ਼ਨ ਫੀਸ ਮਾਫ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਾਲਜ
ਦੇ 6 ਵਿਦਿਆਰਥੀਆਂ ਨੂੰ ਪ੍ਰੋ. ਕਲਦੀਪ ਲੜੋਈਆਂ ਟਰਸਟ ਵੱਲੋਂ 36000 ਰੁਪਏ ਦੀ
ਸਕਾਲਰਸ਼ਿਪ ਦਿੱਤੀ ਜਾਂਦੀ ਹੈ ਜਿਸ ਵਿੱਚ ਲੜਕੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ।ਇਸ ਦੇ ਨਾਲ ਹੀ
ਪ੍ਰੋ. ਠਾਕਰ ਦਾਸ ਸ਼ਰਮਾ ਸਕਾਲਰਸ਼ਿਪ, ਪ੍ਰੋ. ਕੰਵਲਜੀਤ ਢੁੱਡੀਕੇ ਸਕਾਲਰਸ਼ਿਪ, ਐਮ.ਸੀ.ਪੀ.ਸੀ.
ਅਲੂਮਨੀ ਸਕਾਲਰਸ਼ਿਪ, ਐਨ.ਜੀ.ੳ. ਹਿੳਮੈਨਿਟੀ ਸਕਾਲਰਸ਼ਿਪ ਰਾਹੀ ਵਿਦਿਆਰਥੀਆਂ ਨੂੰ ਦੋ
ਲੱਖ ਤੋਂ ਜਿਆਦਾ ਸਕਾਲਰਸ਼ਿਪ ਦਿੱਤੀ ਜਾਂਦੀ ਹੈ।ਫਾਦਰਲੈਸ ਚਾਈਲਡ ਜਾਂ ਆਰਥਿਕ ਪੱਖੋ
ਕਮਜ਼ੋਰ ਵਿਦਿਆਰਥੀਆਂ ਨੂੰ ਫੀਸ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ। ਪ੍ਰਿੰਸੀਪਲ ਡਾ.
ਜਗਰੂਪ ਸਿੰਘ ਨੇ ਦੱਸਿਆ ਲੋੜਵੰਦ ਵਿਦਿਆਰਥੀ ਜਿਨ੍ਹਾਂ ਨੇ ਇਹ ਸਕਾਲਰਸ਼ਿਪ ਲੈਣੀ ਹੋਵੇ
ਅਡਮਿਸ਼ਨ ਮੌਕੇ ਦਫਤਰ ਵਿੱਚੋਂ ਫਾਰਮ ਲੈ ਕੇ ਅਪਲਾਈ ਕਰ ਸਕਦੇ ਹਨ। ਐਡਮਿਸ਼ਨ ਵਾਸਤੇ
ਕਾਲਜ ਦਫਤਰ ਸਵੇਰੇ 9.00 ਵਜੇ ਤੋਂ ਲੈ ਕੇ ਸ਼ਾਮੀ 4.00 ਵਜੇ ਤੱਕ ਖੁੱਲਾ ਰਹਿੰਦਾ ਹੈ। ਇਸ
ਦੇ ਨਾਲ ਹੀ ਕਾਲਜ ਵਿੱਚ ‘ਕਮਾੳ ਅਤੇ ਪੜੋ’ ਮੁਹਿੰਮ ਅਧੀਨ ਆਰਥਿਕ ਤੌਰ ਤੇ ਕਮਜ਼ੋਰ
ਵਿਦਿਆਰਥੀਆਂ ਨੂੰ ਪਾਰਟ ਟਾਈਮ ਕੰਮ ਦੁਆਉਣ ਵਿੱਚ ਵੀ ਕਾਲਜ ਸਟਾਫ ਵਲੋਂ ਮਦਦ
ਕੀਤੀ ਜਾਂਦੀ ਹੈ।ਇਸ ਮੁਹਿੰਮ ਵਿੱਚ ਮੇਹਰ ਚੰਦ ਪੋਲੀਟੈਕਨਿਕ ਦੇ ਪੁਰਾਣੇ ਵਿਦਿਆਰਥੀ
ਜਿਹੜੇ ਅੱਜ ਸਫਲ ਉਦਯੋਗਪਤੀ ਹਨ, ਵੱਧ ਚੜ ਕੇ ਹਿੱਸਾ ਪਾ ਰਹੇ ਹਨ।