ਅੰਮ੍ਰਿਤਸਰ- ਜ਼ਿਲ੍ਹੇ ਅੰਦਰ ਹੈਡ ਟੀਚਰ ਅਤੇ ਸੈਂਟਰ ਹੈਡ ਟੀਚਰ ਦੀਆਂ ਤਰੱਕੀਆਂ ‘ਚ ਹੋ ਰਹੀ ਬੇਲੋੜੀ ਦੇਰੀ ਦਾ ਗੰਭੀਰ ਨੋਟਿਸ ਲੈੱਦਿਆਂ ਐਲੀਮੈਂਟਰੀ ਟੀਚਰ ਯੂਨੀਅਨ ਦੇ ਇੱਕ ਵਫ਼ਦ ਵੱਲੋੰ ਅੱਜ ਜਿਲਾ ਭਲਾਈ ਅਫਸਰ ਪਲਵ ਸ਼੍ਰੇਸ਼ਟਾ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਕੰਵਲਜੀਤ ਸਿੰਘ ਨਾਲ ਇੱਕੋ ਸਮੇਂ ਵਿਸ਼ੇਸ਼ ਮੀਟਿੰਗ ਕੀਤੀ ਗਈ।
ਐਲੀਮੈਟਰੀ ਟੀਚਰਜ ਯੂਨੀਅਨ (ਰਜਿ:) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਅਤੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਅਗਵਾਈ ‘ਚ ਹੋਈ ਇਸ ਵਿਸ਼ੇਸ਼ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਅਧਿਆਪਕ ਆਗੂਆਂ ਨੇ ਦੱਸਿਆ ਕਿ ਇਸ ਦੌਰਾਨ ਜ਼ਿਲ੍ਹੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੀਆਂ ਤਰੱਕੀਆਂ ‘ਚ ਹੋ ਰਹੀ ਦੇਰੀ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ। ਉਨ੍ਹਾਂ ਦੱਸਿਆ ਕਿ ਈ.ਟੀ.ਯੂ. ਵੱਲੋਂ ਕੀਤੀ ਗਈ ਇਸ ਸਾਂਝੀ ਮੀਟਿੰਗ ਦਾ ਮੁੱਖ ਮਕਸਦ ਤਰੱਕੀਆਂ ਕਰਨ ਲਈ ਦੋਵਾਂ ਵਿਭਾਗਾਂ ਵੱਲੋ ਚੱਲ ਰਹੀ ਪ੍ਰਕ੍ਰਿਆ ਬਾਰੇ ਨੇੜਿਓਂ ਜਾਨਣ ਅਤੇ ਭਲਾਈ ਵਿਭਾਗ ਵੱਲੋ ਵਾਰ-ਵਾਰ ਜਿਲ੍ਹਾ ਸਿੱਖਿਆ ਦਫਤਰ ਵੱਲੋਂ ਪੇਸ਼ ਕੀਤੇ ਜਾਂਦੇ ਰਿਕਾਰਡ ਨੂੰ ਵਾਪਸ ਮੋੜਨ ਦੇ ਅਸਲ ਕਾਰਨਾਂ ਦਾ ਪਤਾ ਲਾਉਣਾ ਸੀ।
ਅਧਿਆਪਕ ਆਗੂਆਂ ਨੇ ਦੱਸਿਆ ਕਿ ਉਕਤ ਦੋਵੇਂ ਅਧਿਕਾਰੀਆਂ ਨਾਲ ਤੁਰੰਤ ਤਰੱਕੀਆਂ ਕਰਨ ਲਈ ਜਰੂਰੀ ਵਿਚਾਰਾਂ ਕਰਨ ਤੋਂ ਇਲਾਵਾ ਉਹ ਕਾਰਨ ਜਾਣੇ ਗਏ, ਜਿਸ ਕਾਰਨ ਤਰੱਕੀਆਂ ਕਰਨ ‘ਚ ਦੇਰੀ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਭਲਾਈ ਅਫਸਰ ਵੱਲੋਂ ਰਿਕਾਰਡ ‘ਚ ਕੁਝ ਜਰੂਰੀ ਰਹਿ ਗਈਆਂ ਦਰੁਸਤੀਆਂ ਕਰਨ ਬਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਨੋਟ ਕਰਾਇਆ ਗਿਆ, ਜਿਸ ਸਬੰਧੀ ਜਿਲ੍ਹਾ ਸਿਖਿਆ ਅਫਸਰ (ਐਲੀ:) ਵੱਲੋਂ ਬੁੱਧਵਾਰ ਤੱਕ ਭਲਾਈ ਦਫਤਰ ਵੱਲੋਂ ਦੱਸੇ ਨੁਕਤਿਆਂ ਅਨੁਸਾਰ ਸਾਰਾ ਰਿਕਾਰਡ ਮੁਕੰਮਲ ਕਰਨ ਦਾ ਪੂਰਨ ਭਰੋਸਾ ਦਿੱਤਾ ਗਿਆ।
ਇਸ ਮੀਟਿੰਗ ਉਪਰੰਤ ਈ.ਟੀ.ਯੂ. ਜਥੇਬੰਦੀ ਦੀ ਆਪਣੀ ਵੀ ਇੱਕ ਸੰਖੇਪ ਮੀਟਿੰਗ ਹੋਈ।ਜਿਸ ਦੌਰਾਨ ਜਥੇਬੰਦੀ ਦੇ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਦਫਤਰ ਦੇ ਰਿਕਾਰਡ ‘ਚ ਖਾਮੀਆਂ ਹੋਣ ਕਾਰਣ ਤਰੱਕੀਆਂ ‘ਚ ਹੁੰਦੀ ਜਾ ਰਹੀ ਲੰਮੀ ਦੇਰੀ ਕਾਰਨ ਐਲੀਮੈਟਰੀ ਵਰਗ ਅੰਦਰ ਭਾਰੀ ਰੋਸ ਹੈ ।ਆਗੂਆਂ ਨੇ ਜਿਲ੍ਹਾ ਸਿੱਖਿਆ ਅਫਸਰ (ਐਲੀ) ਅਤੇ ਡੀਲਿੰਗ ਹੈਂਡ ਨਾਲ ਮੌਕੇ ਤੇ ਹੀ ਗੱਲਬਾਤ ਕਰਦਿਆਂ ਇਹ ਸਪੱਸ਼ਟ ਕੀਤਾ ਕਿ ਪਿਛਲੇ ਲੰਮੇ ਸਮੇਂ ਤੋਂ ਜ਼ਿਲ੍ਹਾ ਦਫ਼ਤਰ ਵੱਲੋਂ ਵਾਰ ਵਾਰ ਪੇਸ਼ ਕੀਤੇ ਜਾ ਰਹੇ ਅਧੂਰੇ ਰਿਕਾਰਡ ਕਰਕੇ ਸਮੁੱਚਾ ਵਰਗ ਬੇਹੱਦ ਪ੍ਰੇਸ਼ਾਨ ਹੈ ਅਤੇ ਹੁਣ ਬੁੱਧਵਾਰ ਤੋੰ ਅੱਗੇ ਐਲੀਮੈੰਟਰੀ ਅਧਿਆਪਕ ਕੁਝ ਵੀ ਸਹਿਣ ਨਹੀ ਕਰਨਗੇ। ਉਨ੍ਹਾਂ ਮੌਕੇ ਤੇ ਹੀ ਸਬੰਧਤ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਤਹਿ ਸਮੇਂ ਤੱਕ ਰਿਕਾਰਡ ਹਰ ਪੱਖੋ ਮੁਕੰਮਲ ਨਾ ਹੋਇਆ ਤਾਂ ਐਲੀਮੈਟਰੀ ਅਧਿਆਪਕ ਕੋਈ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋ ਜਾਣਗੇ,ਜਿਸ ਦੀ ਸਮੁੱਚੀ ਜ਼ਿੰਮੇਵਾਰੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੀ ਹੋਵੇਗੀ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਜਤਿੰਦਰਪਾਲ ਸਿੰਘ ਰੰਧਾਵਾ ,ਸੁਧੀਰ ਢੰਡ ,ਨਵਦੀਪ ਸਿੰਘ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਵੇਰਕਾ,ਸੁਖਦੇਵ ਸਿੰਘ ਵੇਰਕਾ,ਗੁਰਪ੍ਰੀਤ ਸਿੰਘ ਥਿੰਦ, ਪਰਮਬੀਰ ਸਿੰਘ ਵੇਰਕਾ,ਮਨਿੰਦਰ ਸਿੰਘ ,ਜਸਵਿੰਦਰ ਪਾਲ ਸਿੰਘ ਜੱਸ, ਡਾ.ਗੁਰਪ੍ਰੀਤ ਸਿਂਘ ਸਿੱਧੂ ਲਖਵਿੰਦਰ ਸਿੰਘ ਦਹੂਰੀਆਂ, ਜਸਵਿੰਦਰ ਸਿੰਘ ਤਰਸਿੱਕਾ, ਦਿਲਬਾਗ ਸਿੰਘ ਬਾਜਵਾ, ਸੁਖਜਿੰਦਰ ਸਿੰਘ ਹੇਰ,ਜਤਿੰਦਰ ਸਿੰਘ,ਗੁਰਮੁੱਖ ਸਿੰਘ ਕੌਲੋਵਾਲ ,ਪ੍ਰਮੋਦ ਸਿੰਘ,ਸਤਬੀਰ ਸਿੰਘ ਕਾਹਲੋੰ,ਹਰਚਰਨ ਸ਼ਾਹ,ਰਾਜਵਿੰਦਰ ਸਿੰਘ ਲੁੱਧੜ, ਸਰਬਜੀਤ ਸਿੰਘ ਤਰਸਿੱਕਾ,ਸੁਖਦੀਪ ਸਿੰਘ ਸੋਹੀ, ਸੁਲੇਖ ਸ਼ਰਮਾ,ਵਿਨੋਦ ਭੂਸ਼ਣ, ਰਣਜੀਤ ਰਾਣਾ, ਰਾਜਿੰਦਰ ਸਿੰਘ ਰਾਜਾਸਾਂਸੀ, ਮਲਕੀਤ ਸਿੰਘ,ਨਿਸ਼ਾਨ ਸਿੰਘ,ਗੁਰਮੀਤ ਸਿੰਘ ਰਈਆ, ਦੇਵ ਰਾਜ ,ਕੁਲਦੀਪ ਕੁਮਾਰ ,ਜਸਬੀਰ ਸਿੰਘ ਜੰਡਿਆਲਾ,ਗੁਰਪ੍ਰੀਤ ਸਿੰਘ ਭੱਖਾ,ਜਸਬੀਰ ਸਿੰਘ ਅਜਨਾਲਾ ਸਮੇਤ ਵੱਡੀ ਗਿਣਤੀ ‘ਚ ਅਧਿਆਪਕ ਆਗੂ ਮੌਜੂਦ ਸਨ ।