ਜਲੰਧਰ : ਲੋਕਾਂ ਦੀ ਦਿੱਕਤ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਐਤਵਾਰ ਨੂੰ ਲਾਗੂ ਲਾਕਡਾਊਨ ਵਿਚ ਢਿੱਲ ਦਿੱਤੀ ਸੀ। ਕੈਪਟਨ ਨੇ ਕਿਹਾ ਸੀ ਕਿ ਐਤਵਾਰ ਨੂੰ ਆਵਾਜਾਈ ਤੇ ਰੋਕ ਨਹੀ ਹੋਵੇਗੀ ਅਤੇ ਲੋਕ ਆਈ ਕਾਰਡ ਦਿਖਾ ਕੇ ਜ਼ਰੂਰੀ ਕੰਮ ਤੇ ਜਾ ਸਕਦੇ ਹਨ। ਹਾਲਾਂਕਿ ਮੁੱਖ ਮੰਤਰੀ ਨੇ ਦੁਕਾਨਾਂ ਬੰਦ ਰਹਿਣ ਦੀ ਹੀ ਗੱਲ ਕਹੀ ਸੀ, ਪਰ ਦੁਕਾਨਦਾਰਾਂ ਨੂੰ ਸਥਿਤੀ ਸਪੱਸ਼ਟ ਨਹੀ ਹੋ ਰਹੀ ਸੀ ਕਿ ਦੁਕਾਨਾਂ ਖੁੱਲਣੀਆਂ ਹਨ ਜਾਂ ਨਹੀ। ਇਸ ਤੇ ਜਲੰਧਰ ਦੇ ਡੀ ਸੀ ਘਣਸਿ਼ਆਮ ਥੋਰੀ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਐਤਵਾਰ ਨੂੰ ਸਿਰਫ਼ ਜ਼ਰੂਰਤ ਦੇ ਸਮਾਨ ਦੀਆਂ ਦੁਕਾਨਾਂ ਹੀ ਖੁੱਲਣਗੀਆਂ। ਸ਼ਹਿਰ ਵਿਚ ਧਾਰਾ 144 ਲਾਗੂ ਰਹੇਗੀ ਅਤੇ ਕੋਈ ਵੀ ਬਾਜਾਰ ਅਤੇ ਹੋਰ ਦੁਕਾਨਾਂ ਨਹੀ ਖੁੱਲ ਸਕਦੀਆਂ। ਉਥੇ ਪਬਲਿਕ ਟਰਾਂਸਪੋਰਟ ਆਮ ਦਿਨਾਂ ਵਾਂਗ ਚਲਦੀ ਰਹੇਗੀ।