
ਅਾਦਮਪੁਰ —- ਅਾਦਮਪੁਰ ਬਲਾਕ ਵਿੱਚ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਬਾਰਵੀਂ ਜਮਾਤ ਦਾ ਨਤੀਜਾ 100 ਪ੍ਤੀਸ਼ਤ ਰਿਹਾ I ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਮੈਡਮ ਰਾਜ ਰਾਣੀ ਅਤੇ ਲੈਕਚਰਾਰ ਗੁਰਿੰਦਰ ਸਿੰਘ ਨੇ ਦੱਸਿਅਾ ਕਿ ਬਾਰਵੀਂ ਜਮਾਤ ਦੇ 12 ਵਿਦਿਅਾਰਥੀਅਾਂ ਨੇ 90 ਪ੍ਤੀਸ਼ਤ ਤੌਂ ਵੱਧ ਅੰਕ ਪ੍ਾਪਤ ਕਰ ਕੇ ਸਕੂਲ ਦਾ ਮਾਣ ਵਧਾਇਅਾ I ਵਿਦਿਅਾਰਥਣਾਂ ਗਗਨਦੀਪ ਕੌਰ ਤੇ ਜਸਪ੍ੀਤ ਕੌਰ ਨੇ 437 ਅੰਕ ਲੈ ਕੇ ਪਹਿਲਾ , ਸੁਰਜੀਤ ਕੌਰ ਨੇ 433 ਅੰਕ ਲੈ ਕੇ ਦੂਜਾ ਅਤੇ ਨਵਨੀਤ ਕੌਰ ਨੇ 428 ਅੰਕ ਲੈ ਕੇ ਤੀਸਰਾ ਸਥਾਨ ਪ੍ਾਪਤ ਕੀਤਾ I ਸਕੂਲ ਵਿਚ ਪੜਾਏ ਜਾਂਦੇ ਵਿਸ਼ਿਅਾਂ ਅੰਗਰੇਜੀ, ਹਿਸਟਰੀ, ਇਕਨੋਮਿਕਸ,ਕੰਪਿੳੂਟਰ, ਪੰਜਾਬੀ, ਗਣਿਤ, ਸਰੀਰਿਕ ਸਿੱਖਿਅਾ ਤੇ ਵੋਕੇਸ਼ਨਲ ਦਾ ਸਮੁੱਚਾ ਰਿਜਲਟ 100 ਪ੍ਤੀਸ਼ਤ ਤੇ ਸ਼ਾਨਦਾਰ ਰਿਹਾ I ਕੁੱਲ 119 ਬੱਚਿਅਾਂ ਨੇ ਪੇਪਰ ਦਿੱਤੇ ਤੇ 119 ਬੱਚੇ ਹੀ ਪਾਸ ਹੋ ਗਏ I ਸਕੂਲ ਪਿ੍ਸੀਪਲ ਰਾਜ ਰਾਣੀ ਤੇ ਸਟਾਫ ਵਲੌਂ 90 ਪ੍ਤੀਸ਼ਤ ਤੌਂ ਵੱਧ ਅੰਕ ਲੈਣ ਵਾਲੇ ਵਿਦਿਅਾਰਥੀਅਾਂ ਗਗਨਦੀਪ ਕੌਰ, ਸੁਰਜੀਤ ਕੌਰ, ਹਰਮਨਦੀਪ, ਗਗਨਦੀਪ , ਸੋਨੀਅਾ ,ਜਸਪ੍ੀਤ, ਨਵਨੀਤ , ਸੰਜਨਾ, ਅਨੂ, ਬਲਕਾਰ ਸਿੰਘ, ਸਾਹਿਲ ਬੈਂਸ ਤੇ ਸਤਨਾਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ I ਏਸ ਮੌਕੇ ਲੈਕਚਰਾਰ ਸੁਰੇਸ਼ ਕੁਮਾਰ, ਲੈਕਚਰਾਰ ਸੁਨੀਲ ਕੁਮਾਰ, ਲੈਕਚਰਾਰ ਗੁਰਿੰਦਰ ਸਿੰਘ, ਲੈਕਚਰਾਰ ਭੁਪਿੰਦਰ ਸਿੰਘ, ਲੈਕ ਜਰਨੈਲ ਭੱਟੀ, ਕੋਚ ਗੁਰਚਰਨ ਸਿੰਘ,ਮਾ. ਪਰਮਜੀਤ , ਮਾ. ਤਲਿੰਦਰ ਸੰਧੂ, ਮੈਡਮ ਤਨੂਜਾ, ਮਾ. ਚੰਦਰ ਕਾਂਤ ਤੇ ਸਮੂਹ ਸਟਾਫ ਹਾਜਰ ਸਨ