ਜਲੰਧਰ : (ਗੁਰਦੀਪ ਸਿੰਘ ਹੋਠੀ ਕੈਮਰਾਮੈਨ ਪ੍ਰਗਟ ਸਿੰਘ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅੱਜ ਜਲੰਧਰ ਦੌਰੇ ਦੌਰਾਨ ਰਾਜਬੀਰ ਸਿੰਘ ਐਡਵੋਕੇਟ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਜਲੰਧਰ ਦੇ ਗ੍ਰਹਿ ਗੁਰੂ ਅਮਰਦਾਸ ਕਾਲੋਨੀ ਜਲੰਧਰ ਵਿਖੇ ਪਹੁੰਚੇ । ਐਡਵੋਕੇਟ ਰਾਜਬੀਰ ਸਿੰਘ ਵੱਲੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਨਰਿੰਦਰ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ ਜਲੰਧਰ ,ਕਰਮਪਾਲ ਸਿੰਘ ਸਾਬਕਾ ਪ੍ਰਧਾਨ ਬਾਰ ਐਸੇ, ਅਵਤਾਰ ਸਿੰਘ ਬੈਂਸ, ਦਰਸ਼ਨ ਸਿੰਘ ਕਟਾਰੀਆ, ਹਰਵਿੰਦਰ ਸਿੰਘ ਐਡਵੋਕੇਟ, ਪਰਮਿੰਦਰ ਵਿੱਜ, ਜਸਪਾਲ ਸਿੰਘ ਕੈਨ ਵਰਲਡ, ਤਜਿੰਦਰ ਸਿੰਘ, ਬਿਕਰਮ ਗੋਗੀ ,ਮੰਦਰ ਕਮੇਟੀ ਦੇ ਪ੍ਰਧਾਨ ਹਜਾਰੀ ਲਾਲ, ਡਾ ਮਿੱਤਲ, ਸੁਰੇਸ਼ ਕੁਮਾਰ ,ਐਸ ਕੇ ਸ਼ਰਮਾ ਆਦਿ ਵੱਲੋਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ ।
ਇਸ ਮੌਕੇ ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਬਾਦਲ ਪਰਿਵਾਰ ਦਾ ਸਾਥ ਛੱਡਣ ਵਿੱਚ ਦੇਰ ਜ਼ਰੂਰ ਕੀਤੀ ਹੈ ।ਪ੍ਰੰਤੂ ਉਹ ਬਿਨਾਂ ਕਿਸੇ ਦਾਗ਼ ਦੇ ਬਾਹਰ ਆਏ ਹਨ ।ਬਾਦਲ ਪਰਿਵਾਰ ਦੀ ਸਿਰਸਾ ਡੇਰੇ ਨਾਲ ਮਿਲੀਭੁਗਤ ਵੀ ਜੱਗ ਜ਼ਾਹਰ ਹੋ ਚੁੱਕੀ ਹੈ ।ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਅਹੁਦੇ ਦਾ ਲਾਲਚ ਨਹੀਂ ਹੈ ਅਗਰ ਉਨ੍ਹਾਂ ਦੇ ਉਨ੍ਹਾਂ ਦੀ ਅਗਵਾਈ ਵਾਲੇ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਉਹ ਕੋਈ ਵੀ ਅਹੁਦਾ ਨਹੀਂ ਲੈਣਗੇ ਤੇ ਨਾ ਹੀ ਚੋਣ ਲੜਨਗੇ ।
ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਕਿ ਉਹ ਰਾਜਬੀਰ ਵਰਗੇ ਜੁਝਾਰੂ ਤੇ ਪੜ੍ਹੇ ਲਿਖੇ ਨੌਜਵਾਨ ਨੂੰ ਅੱਗੇ ਲਿਆਉਣਗੇ ।ਇਸ ਉਪਰੰਤ ਰਾਜਬੀਰ ਸਿੰਘ ਐਡਵੋਕੇਟ ਵੱਲੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਸਰਦਾਰ ਢੀਂਡਸਾ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਨਾਲ ਹਮੇਸ਼ਾ ਡੱਟ ਕੇ ਖੜ੍ਹੇ ਰਹਿਣਗੇ ਤੇ ਜਿੱਥੇ ਵੀ ਡਿਊਟੀ ਲਾਉਣਗੇ ।ਉਹ ਤਨਦੇਹੀ ਨਿਭਾਉਣਗੇ ।ਇਸ ਉਪਰੰਤ ਰਾਜਬੀਰ ਸਿੰਘ ਐਡਵੋਕੇਟ ਵੱਲੋਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਨਾਲ ਨਿਧੜਕ ਸਿੰਘ ਬਰਾੜ ਪਰਮਜੀਤ ਸਿੰਘ ਖ਼ਾਲਸਾ ਦਵਿੰਦਰ ਸਿੰਘ ਮੋਡਗਿੱਲ ਆਦਿ ਨੂੰ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ ।ਸੁਖਦੇਵ ਸਿੰਘ ਢੀਂਡਸਾ ਵੱਲੋਂ ਦੁਪਹਿਰ ਦਾ ਖਾਣਾ ਵੀ ਰਾਜਵੀਰ ਸਿੰਘ ਐਡਵੋਕੇਟ ਦੇ ਗ੍ਰਹਿ ਵਿਖੇ ਹੀ ਲਿਆ ਗਿਆ ।