ਜਲੰਧਰ :- ਨਾਰੀ ਸ਼ਕਤੀਕਰਣ ਦੀ ਵਿਅਕਤੀ ਸੰਸਥਾ; ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਅਕਾਦਮਿਕ ਸੈਸ਼ਨ 2020-21 ਲਈ ਦਾਖਲਾ ਪ੍ਰਕਿਰਿਆ ਚੱਲ ਰਹੀ ਹੈ। ਕਾਲਜ ਪ੍ਰਿੰਸੀਪਲ ਡਾ.ਨਵਜੋਤ ਮੈਡਮ ਦੀ ਯੋਗ ਅਗਵਾਈ ਵਿੱਚ ਇਹ ਸੰਸਥਾ ਅਕਾਦਮਿਕ, ਸਭਿਆਚਾਰਕ ਤੇ ਖੇਡ ਗਤੀਵਿਧੀਆ ਵਿੱਚ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੁਹ ਰਹੀ ਹੈ। ਚੰਗੀ ਵਿੱਦਿਆ ਹਾਸਲ ਕਰਨ ਦੇ ਨਾਲ-ਨਾਲ ਕਾਲਜ ਦਾ ਇੱਕ ਵੱਡਾ ਮੰਤਵ ਇਹ ਹੈ ਕਿ ਕੋਈ ਧੀ ਆਰਥਿਕ ਤੰਗੀ ਕਾਰਨ ਵਿੱਦਿਆ ਤੋਂ ਵਾਂਝੀ ਨਾ ਰਹੇ। ਇਸ ਉਦੇਸ਼ ਦੀ ਪੂਰਤੀ ਲਈ ਕਾਲਜ ਵੱਲੋ ਹੋਣਹਾਰ ਅਤੇ ਜ਼ਰੂਰਤਮੰਦ ਵਿਦਿਆਰਥਣਾ ਨੂੰ ਵੱਡੀ ਮਾਤਰਾ ਵਿੱਚ ਆਰਥਿਕ ਸਹਾਇਤਾ ਹਰ ਸਾਲ ਪ੍ਰਦਾਨ ਕੀਤੀ ਜਾਂਦੀ ਹੈ। ਸਰਦਾਰ ਬਲਬੀਰ ਸਿੰਘ ਸਕਾਲਰਸ਼ਿਪ ਦੇ ਅੰਤਰਗਤ 70% ਤੋਂ 74.9% ਤੱਕ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾ ਨੂੰ ਕਾਲਜ ਫੀਸ ਵਿੱਚ 10% ਰਿਆਇਤ ਦਿੱਤੀ ਜਾਂਦੀ ਹੈ, 75% ਤੋਂ 79.9% ਅੰਕਾਂ ਵਾਲੀਆਂ ਵਿਦਿਆਰਥਣਾ ਨੂੰ 20%, 85% ਤੋਂ 89.9% ਅੰਕ ਹਾਸਿਲ ਕਰਨ ਵਾਲੀਆਂ ਵਿਦਿਆਰਥਣਾ ਨੂੰ 15% , 80% ਤੋਂ 84.9% ਅੰਕ ਹਾਸਿਲ ਕਰਨ ਵਾਲੀਆਂ ਵਿਦਿਆਰਥਣਾ ਨੂੰ 20%, 85% ਤੋਂ 89.9% ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾ ਨੂੰ 25% ਅਤੇ 90% ਤੋਂ ਵੱਧ ਅੰਕ ਕਰਨ ਵਾਲੀਆਂ ਵਿਦਿਆਰਥਣਾ ਨੂੰ 50% ਤੱਕ ਫੀਸ ਵਿੱਚ ਰਿਆਇਤ ਦਿੱਤੀ ਜਾਂਦੀ ਹੈ। ਸਰਦਾਰ ਬਲਬੀਰ ਸਿੰਘ ਸਕਾਲਰਸ਼ਿਪ ਤੋਂ ਇਲਾਵਾ ਬਹੁਤ ਸਾਰੀਆਂ ਐਨ. ਜੀ. ਓ ਅਤੇ ਸੰਸਥਾਵਾ ਕਾਲਜ ਨਾਲ ਜੁੜੀਆਂ ਹੋਈਆਂ ਹਨ; ਜਿਵੇਂ ਜੱਟ ਸਿੱਖ ਸਕਾਲਰਸ਼ਿਪ, ਮਾਨਵ ਸਹਿਯੋਗ ਸੁਸਾਇਟੀ, ਲਾਇਨਜ਼ ਕਲੱਬ, ਜੇ. ਸੀ. ਆਈ ਕਲੱਬ ਆਦਮਪੁਰ, ਬਾਪੂ ਇੰਦਰ ਸਿੰਘ ਚੈਰੀਟੇਬਲ ਟਰੱਸਟ ਆਦਿ ਪ੍ਰਮੁੱਖ ਤੋਰ’ ਤੇ ਸ਼ਾਮਿਲ ਹਨ। ਇਹ ਸਭ ਹਰ ਸਾਲ ਕਾਲਜ ਦੀਆ ਵਿਦਿਆਰਥਣਾ ਨੂੰ ਬਹੁਤ ਵੱਡੀ ਮਾਤਰਾ ਵਿੱਚ ਆਰਥਿਕ ਸਹਾਇਤਾ ਪ੍ਰਦਾਨ ਕਰਦੀਆਂ ਹਨ। ਇੱਥੋਂ ਤੱਕ ਕਿ ਕਾਲਜ ਪ੍ਰਿੰਸੀਪਲ ਡਾ.ਨਵਜੋਤ ਮੈਡਮ ਖ਼ੁਦ ਤੇ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਮੈਂਬਰ ਵੀ ਆਪਣੀ ਤਾਨਖਾਹ ਵਿੱਚੋ ਕੁੱਝ ਹਿੱਸਾ ਹੋਣਹਾਰ ਤੇ ਆਰਥਿਕ ਤੋਰ ‘ਤੇ ਕਮਜ਼ੋਰ ਵਿਦਿਆਰਥਣਾ ਦੀ ਮਦਦ ਲਈ ਦਿੰਦੇ ਹਨ। ਇਸ ਤਰਾਂ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਆਰਟਸ, ਕੰਪਿਊਟਰ ਸਾਇੰਸ, ਫੈਸ਼ਨ ਡਿਜਾਇਨਿੰਗ, ਕੋਸਮੋਟੋਲੋਜੀ ਆਦਿ ਕਈ ਤਰ੍ਹਾਂ ਦੇ ਕੋਰਸਾਂ ਲਈ ਸਭ ਤੋਂ ਘੱਟ ਫੀਸ ਲੈ ਕੇ ਚੰਗੀ ਮਿਆਰੀ ਵਿੱਦਿਆ ਪ੍ਰਦਾਨ ਕਰਦਾ ਹੈ।