ਜਲੰਧਰ :- ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੌਰਥ ਕੈਂਪਸ (ਮਕਸੂਦਾਂ)
ਦੀ ਰਿਸਰਚ ਟੀਮ ਜਿਸ ਵਿੱਚ ਸੀਟੀਆਈਟੀਆਰ ਈਸੀਈ
ਦੇ ਅਸਿਸਟੈਂਟ ਪ੍ਰੋਫੈਸਰ ਨਵਦੀਪ ਸਿੰਘ ਅਤੇ ਮਕੈਨਿਕਲ
ਇੰਜੀਨਿਅਰਿੰਗ ਦੇ ਵਿਕਾਸ ਕੁਮਾਰ ਨੇ ਰੀਚਾਰਜਬਲ ਅਤੇ
ਪੋਰਟੇਬਲ ਯੂਵੀਸੀ ਸੈਨੀਟਾਈਜ਼ਰ ਬੈਟਨ (ਡਾਂਗ) ਵਿਕਸਿਤ ਕੀਤਾ
ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਇਆ ਵਿਕਾਸ ਕੁਮਾਰ ਨੇ
ਕਿਹਾ ਕਿ ਬੈਟਨ (ਡਾਂਗ) ਵਿੱਚ 6000 ਐੱਚ.ਐੱਮ.ਐੱਚ ਦੀ
ਬੈਟਰੀ ਨਾਲ ਲੈਸ ਹੈ ਜੋ ਆਮ ਮਾਇਕਰੋ ਯੂਐਸਬੀ ਚਾਰਜਰ ਦੇ ਨਾਲ
ਸਿੰਗਲ ਫੁਲ ਚਾਰਜ ਤੇ ਲਗਭਗ 5-6 ਬੈਕਅਪ ਦਿੰਦਾ ਹੈ। ਇਸ ਦੇ ਨਾਲ
ਹੀ ਰੀਚਾਰਜਬਲ ਅਤੇ ਪੋਰਟੇਬਲ ਯੂਵੀਸੀ ਸੈਨੀਟਾਈਜ਼ਰ ਬੈਟਨ
(ਡਾਂਗ) ਸਿਰਫ 20 ਸੈਕਿੰਡ ਵਿੱਚ ਸਤਹ ਖੇਤਰ ਤੋਂ ਇੱਕ ਇੰਚ
ਉਪਰ ਤੱਕ ਫੈਲੇ ਕੀਟਾਣੂਆਂ ਨੂੰ 99.9 ਪ੍ਰਤਿਸ਼ਤ ਤੱਕ ਖਤਮ ਕਰ ਦਿੰਦਾ
ਹੈ। ਇਸਦੇ ਹੈੰਡਲ ਵਿੱਚ ਓਨ ਅਤੇ ਓਫ ਦਾ ਬਟਨ ਦਿੱਤਾ ਗਿਆ ਹੈ ਜਿਸ
ਨਾਲ ਰੀਚਾਰਜਬਲ ਅਤੇ ਪੋਰਟੇਬਲ ਯੂਵੀਸੀ ਸੈਨੀਟਾਈਜ਼ਰ ਬੈਟਨ
(ਡਾਂਗ) ਨੂੰ ਇਸਤੇਮਾਲ ਕਰਨਾ ਆਸਾਨ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੌਬਾਇਲ ਫੋਨ ਨੂੰ ਸਾਫ ਕਰਨ
ਲਈ ਅਲਕੋਹਲ ਅਧਾਰਤ ਸੈਨੀਟਾਈਜ਼ਰ ਦਾ ਇਸਤੇਮਾਲ ਕੀਤਾ
ਜਾਂਦਾ ਹੈ। ਜਿਸ ਨਾਲ ਮੋਬਾਇਲ ਫੋਨ ਵਿੱਚ ਸਕ੍ਰੀਨ ਡੈਮੇਜ, ਹੈਡਫੋਨ
ਜੈਕ ਅਤੇ ਸਪੀਕਰ ਖਰਾਬ ਹੋਣ ਆਦਿ ਸਮੱਸਿਆਵਾਂ ਆ ਰਹਿਆਂ
ਹਨ। ਇਸੇ ਲਈ ਮੋਬਾਇਲ ਫੋਨ ਵਿੱਚ ਆ ਰਹਿਆਂ ਸਮੱਸਿਆਵਾਂ ਨੂੰ
ਖਤਮ ਕਰਨ ਲਈ ਇਸ ਤਰ੍ਹਾਂ ਦੇ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ
ਹਨ।

ਨੌਰਥ ਕੈਂਪਸ ਮਕਸੂਦਾਂ ਦੇ ਡਾਇਰੈਟਰ ਡਾ.ਜਸਦੀਪ ਕੌਰ ਧਾਮੀ ਨੇ
ਟੀਮ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ
ਵਧੇਰੇ ਖੋਜ ਅਧਾਰਤ ਗਤੀਵਿਧੀਆਂ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਤ
ਕੀਤਾ।
ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰਕੈਟਰ ਮਨਬੀਰ ਸਿੰਘ ਨੇ
ਕੋਵੀਡ-19 ਦੇ ਵਿਚਕਾਰ ਇਸ ਕੀਟਾਣੂਨਾਸ਼ਕ ਨੂੰ ਵਿਕਸਤ ਕਰਨ
ਲਈ ਟੀਮ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ
ਕੀਤੀ।