ਜਲੰਧਰ 30 ਜੁਲਾਈ 2020
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਕਰਨਲ (ਰਿਟਾ.) ਦਲਵਿੰਦਰ ਸਿੰਘ ਨੇ ਦੱਸਿਆ ਕਿ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਟੈਕਨਾਲੌਜੀ ਜਲੰਧਰ ਵਿਖੇ ਆਈਲੈਟਸ(95L“S) ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਦਫ਼ਤਰ ਵਿਖੇ 11 ਮਹੀਨਿਆਂ ਲਈ ਠੇਕੇ ਦੇ ਅਧਾਰ ’ਤੇ ਇੰਸਟਰੱਕਟਰ ਅਤੇ ਸਹਾਇਕ ਇੰਸਟਰੱਕਟਰ-ਕਮ-ਐਡਮਿਨ ਦੀ ਇਕ-ਇਕ ਅਸਾਮੀ ’ਤੇ ਸਟਾਫ਼ ਦੀ ਨਿਯੁਕਤੀ ਕੀਤੀ ਜਾਣੀ ਹੈ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਨੇ ਅੱਗੇ ਦੱਸਿਆ ਕਿ ਇੰਸਟਰੱਕਟਰ ਲਈ 20000 ਰੁਪਏ ਅਤੇ ਸਹਾਇਕ ਇੰਸਟਰੱਕਟਰ-ਕਮ-ਐਡਮਿਨ ਲਈ 15000 ਰੁਪਏ ਪ੍ਰਤੀ ਮਹੀਨਾ ਮਾਨਭੇਟਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਘੱਟੋ-ਘੱਟ ਗ੍ਰੈਜੂਏਸ਼ਨ, ਆਈਲੈਟਸ ਸਕੋਰ ਸੱਤ ਬੈਂਡ ਓਵਰਆਲ ਪ੍ਰਾਪਤ ਹੋਣਾ ਚਾਹੀਦਾ ਹੈ ਅਤੇ ਤਜਰਬੇਕਾਰ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਅਪਣਾ ਬਾਇਓਡਾਟਾ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਸ਼ਾਸਤਰੀ ਮਾਰਕਿਟ ਲਾਡੋਵਾਲੀ ਰੋਡ,ਜਲੰਧਰ ਵਿਖੇ ਮਿਤੀ 12.08.2020 ਨੂੰ ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ।