ਵਾਸ਼ਿੰਗਟਨ :-  ਅਮਰੀਕੀ ਵਿਦੇਸ਼ ਮੰਤਰੀ ਮਾਈਕ ਪਾਂਪੀਓ ਨੇ ਚੀਨ ‘ਤੇ ਭੜਕਦੇ ਹੋਏ ਕਿਹਾ ਕਿ ਚੀਨ ਭਾਰਤ ਤੇ ਭੁਟਾਨ ‘ਚ ਹਾਲੀਆ ਘੁਸਪੈਠ ਦੀਆਂ ਘਟਨਾਵਾਂ ਉਸ ਦੇ ਇਰਾਦੇ ਪ੍ਰਗਟ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸ਼ਾਸਨ ਵਿਚ ਚੀਨ ਦੇਖਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜੇ ਉਹ ਅਜਿਹਾ ਕਰਦਾ ਹੈ ਤਾਂ ਦੂਸਰੇ ਦੇਸ਼ਾਂ ਤੋਂ ਉਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਏਗਾ ਜਾਂ ਨਹੀਂ। ਜਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਕਾਰ 5 ਮਈ ਤੋਂ ਹੀ ਪੂਰਬੀ ਲਦਾਖ ‘ਚ ਅਸਲ ਕੰਟਰੋਲ ਰੇਖਾ ਨਾਲ ਲੱਗੇ ਕਈ ਇਲਾਕਿਆਂ ‘ਚ ਤਿੱਖਾ ਸੰਘਰਸ਼ ਬਣਿਆ ਹੋਇਆ ਹੈ।