ਨਕੋਦਰ, 31 ਜੁਲਾਈ- ਕੇ ਆਰ ਐੱਮ. ਡੀ.ਏ.ਵੀ.ਕਾਲਜ, ਨਕੋਦਰ ਵਿਖੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ
ਅਗਵਾਈ ‘ਚ ਇਤਿਹਾਸ ਵਿਭਾਗ ਅਤੇ ਆਈ ਕਿਊ ਏ ਸੀ. ਦੇ ਸਾਂਝੇ ਯਤਨਾ ਸਦਕਾ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ
ਇੱਕ ਵੈਬੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਮੇਹਰ ਚੋਦ
ਯੂਨੀਵਰਸਿਟੀ ਮੁਕਤਸਰ ਦੇ ਪ੍ਰੋ. ਡਾ. ਗੁਰਜੀਤ ਸਿੰਘ ਅਤੇ ਪ੍ਰਸਿੱਧ ਪੱਤਰਕਾਰ ਕੇ ਐੱਲ. ਗਰਗ ਨੇ ਸ਼ਿਰਕਤ ਕੀਤੀ। ਵੈਬੀਨਾਰ
ਦੀ ਸ਼ੁਰੂਆਤ ਡੀ.ਏ.ਵੀ. ਗਾਨ ਨਾਲ ਕੀਤੀ ਗਈ। ਪ੍ਰੋ. ਸੋਨੀਆ ਅਰੋੜਾ ਮੁਖੀ ਇਤਿਹਾਸ ਵਿਭਾਗ ਨੇ ਵੀਰ ਸ਼ਹੀਦਾਂ ਨੂੰ ਯਾਦ ਕਰਨ
ਅਤੇ ਉਨ੍ਹਾਂ ਦੇ ਦਰਸਾਏ ਪੂਰਨਿਆਂ ‘ਤੇ ਚੱਲਣ ਲਈ ਕਿਹਾ । ਪ੍ਰਿੰਸੀਪਲ ਡਾ. ਅਨੂਪ ਕੁਮਾਰ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ
ਸਵਾਗਤ ਕੀਤਾ ਅਤੇ ਕਿਹਾ ਕਿ ਸ਼ਹੀਦ ਊਧਮ ਸਿੰਘ ਇੱਕ ਗਰੀਬ ਪਰਿਵਾਰ ਵਿਚੋਂ ਉੱਠ ਕੇ ਇਤਿਹਾਸ ਲਈ ਉਦਾਹਣ ਸਥਾਪਤ
ਕਰਦਾ ਹੈ। ਅੱਜ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ‘ਤੇ ਬਲਦੇਵ ਸਿੰਘ ਸੜਕਨਾਮਾ
ਦਾ ਨਾਵਲ “ਸੂਰਜ ਕਦੇ ਮਰਦਾ ਨਹੀਂ” ਜਾਰੀ ਕੀਤਾ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਨਾਵਲ ਦੀ ਭੂਮਿਕਾ ਰੌਚਕ ਸ਼ਬਦਾਂ ਵਿਚ
ਬੋਨ੍ਹੀ ਅਤੇ ਇਸਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਨਾਵਲ ਨੂੰ ਸਾਹਿਤ ਲਈ ਇੱਕ ਵੱਡੀ ਦੇਣ ਦੱਸਿਆ।
ਮੁੱਖ ਬੁਲਾਰੇ ਡਾ. ਗੁਰਜੀਤ ਸਿੰਘ ਨੇ ਸਾਹਿਤ ਅਤੇ ਇਤਿਹਾਸ ਵਿਚ ਡੂੰਘਾ ਸਬੈਧ ਦੱਸਿਆ। ਉਨ੍ਹਾਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਝਲੀ
ਦਿੱਤੀ ਅਤੇ ਕਿਹਾ ਕਿ ਇਹ ਪੰਜਾਬੀ ਦਾ ਪਹਿਲਾ ਨਾਵਲ ਹੈ, ਜੋ ਸ਼ਹੀਦ ਊਧਮ ਸਿੰਘ ਬਾਰੇ ਇਨੀ ਵਿਸਥਾਰ ਵਿਚ ਜਾਣਕਾਰੀ ਦਿੰਦਾ
ਹੈ। ਉਨ੍ਹਾਂ ਨੇ ਨਾਵਲ ਦੇ ਆਲੋਚਨਾਤਮਕ ਪੱਖਾਂ ਨੂੰ ਵੀ ਉਜਾਗਰ ਕੀਤਾ । ਪ੍ਰਿੰਸੀਪਲ ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਨਾਵਲਕਾਰ ਨੇ
ਆਪਣੇ ਇਸ ਨਾਵਲ ਵਿਚ ਸ਼ਹੀਦ ਊਧਮ ਸਿੰਘ ਬਾਰੇ ਬਹੁਤ ਸਾਰੇ ਇਤਿਹਾਸਕ ਸਬੂਤ ਦਰਸਾਏ ਹਨ ਅਤੇ ਸਮਝਾਇਆ ਹੈ ਕਿ ਸਾਨੂੰ
ਉਨ੍ਹਾਂ ਦੇ ਜੀਵਨ ਤੋਂ ਪ੍ਰਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਾਵਲਕਾਰ ਬਲਦੇਵ ਸਿੰਘ ਇੱਕ ਸੋਸਥਾ ਦਾ ਕੌਮ ਕਰ ਰਹੇ ਹਨ।
ਪ੍ਰਸਿੱਧ ਪੱਤਰਕਾਰ ਕੇ ਐੱਲ. ਗਰਗ ਨੇ ਕਿਹਾ ਕਿ ਇਸ ਨਾਵਲ ਵਿਚ ਇਤਿਹਾਸ, ਪੱਤਰਕਾਰੀ ਅਤੇ ਸਾਹਿਤ ਦਾ ਸੁਮੇਲ ਕੀਤਾ
ਗਿਆ ਹੈ। ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਦੇ ਉਸਾਰੇ ਬਿਬ ਤੱ ਜਾਗਰੂਕ ਹੋਣ ਲਈ ਕਿਹਾ। ਇਹ ਨਾਵਲ ਬੱਚਿਆਂ ਨੂੰ ਸ਼ਹੀਦਾਂ ਨਾਲ
ਸਾਂਝ ਪਵਾਏਗਾ। ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਦੱਸਿਆ ਕਿ ਇਹ ਨਾਵਲ ਸ਼ਹੀਦ ਊਧਮ ਸਿਘ ਨੂੰ ਸ਼ਰਧਾਂਝਲੀ ਹੈ ਅਤੇ
ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਅਤੇ ਸਾਹਿਤ ਨਾਲ ਜੋੜਨ ਦਾ ਯਤਨ ਹੈ। ਇਸ ਮੌਕੇ ਡਾ. ਕਮਲਜੀਤ ਸਿੰਘ, ਪ੍ਰੋ. ਕਰਮਜੀਤ
ਸਿੰਘ, ਪ੍ਰੋ. ਜਸਵੀਰ ਸਿੰਘ ਅਤੇ ਹੋਰ ਸਟਾਫ਼ ਮੈਂਬਰਾਂ ਵੀ ਹਾਜ਼ਰ ਸਨ। ਅਖ਼ੀਰ ‘ਚ ਪ੍ਰੋ. ਇੰਦੂ ਬੱਤਰਾ, ਆਈ ਕਿਊ ਏ ਸੀ
ਕੋਆਰਡੀਨੇਟਰ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੈਨਵਾਦ ਕੀਤਾ।