
ਮੁਸਲਿਮ ਭਾਈਚਾਰੇ ਦਾ ਸਾਂਝੀਵਾਲਤਾ ਦਾ ਪ੍ਰਤੀਕ ਤਿਓਹਾਰ ਈਦ-ਉਲ-ਜੁਹਾ,ਕੋਵਿਡ19 ਦੇ ਮੱਦੇਨਜ਼ਰ ਸਮਾਜਿਕ ਦੂਰੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸੀਮਤ ਵਿਅਕਤੀਆਂ ਦੀ ਹਾਜ਼ਰੀ ਵਿੱਚ ਇਹ ਤਿਉਹਾਰ ਮਨਾਇਆ ਗਿਆ, ਪਿਛਲੇ ਸਮੇਂ ਦੌਰਾਨ ਈਦ ਉਲ ਜੁਹਾ ਮੌਕੇ ਮਸਜਿਦ ਬਲਾਲ ਅਸ਼ੋਕ ਨਗਰ ਵਿਖੇ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਅਕਾਲੀ ਆਗੂ ਮੁਸਲਿਮ ਭਾਈਚਾਰੇ ਨੂੰ ਵਧਾਈ ਦੇਣ ਲਈ ਉਚੇਚੇ ਤੌਰ ਤੇ ਹਾਜ਼ਰੀ ਭਰਦੇ ਹਨ,ਪਰ ਇਸ ਵਾਰ ਸੀਮਤ ਪ੍ਰੋਗਰਾਮ ਹੋਣ ਕਾਰਨ ਅੱਜ ਜੱਥੇਦਾਰ ਕੁਲਵੰਤ ਸਿੰਘ ਮੰਨਣ ਈਦ-ਉਲ-ਜੁਹਾ ਦੀ ਮੁਸਲਿਮ ਭਾਈਚਾਰੇ ਨੂੰ ਵਧਾਈ ਦੇਣ ਲਈ ਦਿਲਬਾਗ ਹੁਸੈਨ (ਸਾਬਕਾ ਚੇਅਰਮੈਨ ਪੰਜਾਬ ਮੁਸਲਿਮ ਵੈਲਫੇਅਰ ਐਂਡ ਡਿਵੈਲਪਮੈਂਟ ਬੋਰਡ) ਦੇ ਘਰ ਉਚੇਚੇ ਤੌਰ ਵਧਾਈ ਦੇਣ ਲਈ ਪਹੁੰਚੇ,ਇਸ ਮੌਕੇ ਜੱਥੇਦਾਰ ਮੰਨਣ ਨੇ ਦਿਲਬਾਗ ਹੁਸੈਨ ਤੇ ਇਰਸ਼ਾਦ ਸਲਮਾਨੀ ਪ੍ਰਧਾਨ, ਪ੍ਰਬੰਧਕ ਕਮੇਟੀ ਮਸਜਿਦ ਬਲਾਲ ਅਸ਼ੋਕ ਨਗਰ ਤੇ ਸਮੂਹ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਤਿਓਹਾਰ ਹੈ ਤੇ ਉਨ੍ਹਾਂ ਨੇ ਸਮਾਜ ਦੀ ਭਲਾਈ ਲਈ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਦਾ ਸਨੇਹਾ ਦਿਤਾ।ਇਸ ਮੌਕੇ ਮਨਿੰਦਰ ਪਾਲ ਸਿੰਘ ਗੁੰਬਰ, ਕਮਲੇਸ਼ ਕੁਮਾਰ ਧੰਨੋਵਾਲੀ, ਅਰਜਨ ਸਿੰਘ,ਨਦੀਮ ਅਹਿਮਦ, ਨਜ਼ੀਰ ਅਹਿਮਦ, ਮੁਹੰਮਦ ਆਰ ਐਫ, ਰਹਿਮਤ ਅਲੀ ਢੱਡਾ,ਹਸਨਦੀਨ ਆਦਿ ਹਾਜ਼ਰ ਸਨ।