ਅਾਦਮਪੁਰ, 5 ਅਗਸਤ — ਸਰਕਾਰੀ ਸਕੂਲਾਂ ਦੇ ਅਧਿਅਾਪਕਾਂ ਦੀ ਜੱਥੇਬੰਦੀ ਗੌਰਮਿੰਟ ਟੀਚਰਜ ਯੂਨੀਅਨ ਤੇ ਮੁਲਾਜਮ ਫੈਡਰੇਸ਼ਨ ਦੇ ਅਾਗੂਅਾਂ ਵਲੌਂ ਅੱਜ ਅਾਪਣੇ ਘਰਾਂ ਤੇ ਕਾਲੇ ਝੰਡੇ ਲਹਿਰਾ ਕੇ ਸਰਕਾਰਾਂ ਦੀਅਾਂ ਲੋਕ ਵਿਰੋਧੀ ਨੀਤੀਅਾਂ ਦਾ ਵਿਰੋਧ ਕੀਤਾ ਗਿਅਾ I ਜਿਲਾ ਪ੍ਧਾਨ ਪੁਸ਼ਪਿੰਦਰ ਵਿਰਦੀ ਤੇ ਬਲਾਕ ਪ੍ਧਾਨ ਸ਼ਿਵਰਾਜ ਕੁਮਾਰ ਨੇ ਇਸ ਸੰਬੰਧੀ ਦੱਸਿਅਾ ਕਿ ਸਰਕਾਰਾਂ ਪਬਲਿਕ ਸੈਕਟਰ ਨੂੰ ਕਮਜੋਰ ਕਰਕੇ ਪ੍ਾਈਵੇਟਕਰਨ ਨੂੰ ਬੜਾਵਾ ਦੇ ਰਹੀਅਾਂ ਹਨ I ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਦੇਣ ਤੇ ਪੇਅ ਕਮਿਸ਼ਨ ਲਾਗੂ ਕਰਨ ਦੀਅਾਂ ਮੰਗਾਂ ਤੌਂ ਸਰਕਾਰ ਮੁੱਕਰ ਗਈ ਹੈ ਤੇ ਲੋਕ ਮੁੱਦਿਅਾਂ ਨੂੰ ਅਣਗੋਲਿਅਾ ਕੀਤਾ ਜਾ ਰਿਹਾ ਹੈ I ਇਸ ਕਰਕੇ ਮੁਲਾਜਮ ਜੱਥੇਬੰਦੀਅਾਂ ਦੇ ਮੈਂਬਰਾਂ ਵਲੌਂ ਕਾਲੇ ਝੰਡੇ ਦਿਖਾ ਕੇ ਲੋਕ ਮਾਰੂ ਨੀਤੀਅਾਂ ਖਿਲਾਫ ਵੱਡੇ ਪੱਧਰ ਤੇ ਪ੍ਦਰਸ਼ਨ ਕੀਤਾ ਗਿਅਾ I ਏਸ ਮੌਕੇ ਬਿ੍ਜ ਲਾਲ, ਕੁਲਵੀਰ ਸਿੰਘ, ਮਨਜੋਤ ਸਿੰਘ, ਗੁਰਿੰਦਰ ਸਿੰਘ, ਸਰੋਜ ਰਾਣੀ, ਚਰਨਜੀਤ , ਅਰਸ਼ਦੀਪ ਸਿੰਘ, ਸੰਤੋਖ ਸਿੰਘ, ਤਰਲੋਚਨ ਸਿੰਘ ਤੇ ਵੱਖ ਵੱਖ ਅਧਿਅਾਪਕ ਅਾਗੂ ਹਾਜਰ ਸਨ