ਜਲੰਧਰ: ਮੇਘ ਸਮਾਜ ਦੀਆਂ ਔਰਤਾਂ ਨੂੰ ਅਸ਼ਲੀਲਤ ਗਾਲਾਂ ਕਢਣ ਤੇ ਸ਼ਿਵ ਸੈਨਾ ਹਿੰਦ ਦੇ ਨੇਤਾ ਉਪਰ ਮਾਮਲਾ ਦਰਜ਼ ਕਰ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।ਜਾਣਕਾਰੀ ਅਨੁਸਾਰ ਬੀਤੇ ਦਿਨੀ ਸ਼ਿਵ ਸੈਨਾ ਹਿੰਦ ਦੇ ਨੇਤਾ ਸੰਦੀਪ ਪਾਹਵਾ ਪੁੱਤਰ ਬਲਵੰਤ ਰਾਏ ਵਾਸੀ ਭਾਰਗੋ ਕੈਂਪ ਵਲੋਂ ਵਟਸਪ ਤੇ ਮੇਘ ਸਮਾਜ ਦੀਆਂ ਮਹਿਲਾਵਾਂ ਨੂੰ ਅਸ਼ਲੀਲਤ ਗਾਲ੍ਹਾਂ ਕਢਿਆ ਗਇਆ ਜਿਸਦੇ ਚਲਦਿਆਂ ਪੰਜਾਬ ਅਤੇ ਨਾਲ ਲਗਦੇ ਸੂਬਿਆਂ ਚ ਵਸਦੇ ਮੇਘ ਸਮਾਜ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ,ਤੇ ਜਲੰਧਰ ਚ ਸਾਬਕਾ ਗਊ ਸੇਵਾ ਬੋਰਡ ਦੇ ਚੇਅਰਮੈਂਨ ਕੀਮਤੀ ਭਗਤ,ਸਤਿਗੁਰੂ ਕਬੀਰ ਸੈਨਾ ਦੇ ਜ਼ਿਲਾ ਪ੍ਰਮੁੱਖ ਰਿੰਕੂ ਭਗਤ,ਹਿੰਦੂਸਤਾਨ ਮੇਘ ਸੈਨਾ ਦੇ ਪ੍ਰਵਕਤਾ ਰਵੀ ਭਗਤ,ਕੌਂਸਲਰ ਬਚਨ ਲਾਲ,ਕੌਂਸਲਰ ਪ੍ਰਭ ਦਿਆਲ ਭਗਤ,ਕੌਂਸਲਰ ਰਜੀਵ ਓਂਕਾਰ ਟੀਕਾ, ਕੌਂਸਲਰ ਪਤੀ ਰਕੇਸ਼ ਗਣੁ,ਕਬੀਰ ਸੈਨਾ ਦੇ ਜ਼ਿਲਾ ਪ੍ਰਭਾਰੀ ਅਮਿਤ ਜੱਟ,ਸ਼ਮੀ ਭਗਤ,ਸੁਰਿੰਦਰ ਲੋਹਰ,ਅੰਮ੍ਰਿਤ ਭਗਤ,ਸਾਬਕਾ ਕੌਂਸਲਰ ਦਰਸ਼ਨ ਲਾਲ,ਸੁਭਾਸ਼ ਗੋਰੀਆ ਨੇ ਪੁਲਿਸ ਕਮਿਸ਼ਨਰ ਨੂੰ ਮਿਲਕੇ ਸ਼ਿਵ ਸੈਨਾ ਹਿੰਦ ਦੇ ਨੇਤਾ ਸੰਦੀਪ ਪਾਹਵਾ ਦੇ ਖਿਲਾਫ ਲਿਖਤੀ ਸ਼ਿਕਾਇਤ ਕੀਤੀ ਗਈ ਸੀ।ਜਿਸਨੂੰ ਗੰਭੀਰਤਾ ਨਾਲ ਲੈਂਦੇ ਹੋ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਰੇ ਮਾਮਲੇ ਦੀ ਪੜਤਾਲ ਡੀ ਸੀ ਪੀ ਬਲਕਾਰ ਸਿੰਘ ਨੂੰ ਸੌਂਪ ਦਿੱਤੀ ਉਨ੍ਹਾਂ ਨੇ ਇਸ ਮਾਮਲੇ ਦੀ ਕਾਰਵਾਈ ਲਈ ਏ ਸੀ ਪੀ ਬਰਜਿੰਦਰ ਸਿੰਘ ਸੰਧੂ ਨੂੰ ਭੇਜੀ ਉਨ੍ਹਾਂ ਨੇ ਇਸ ਮਾਮਲੇ ਦੀ ਪੜਤਾਲ ਕਰਦਿਆਂ ਹੋਇਆਂ ਥਾਣਾ ਭਾਰਗੋ ਕੈਂਪ ਚ ਸੰਦੀਪ ਪਾਹਵਾ ਦੇ ਖਿਲਾਫ ਮਾਮਲਾ ਦਰਜ਼ ਕਰਨ ਲਈ ਭੇਜਿਆ ਜਿਥੇ ਅੱਜ ਥਾਣਾ ਭਾਰਗੋ ਕੈਂਪ ਦੇ ਮੁੱਖੀ ਦੇ ਆਦੇਸ਼ਾਂ ਤੇ ਸੰਦੀਪ ਪਾਹਵਾ ਦੇ ਖਿਲਾਫ ਮਾਮਲਾ ਦਰਜ਼ ਲੜ ਉਸ ਨੂੰ ਗਿਰਫ਼ਤਾਰ ਕਰਨ ਲਈ ਪੁਲਿਸ ਵਲੋਂ ਸ਼ਾਪਮਾਰੀ ਸ਼ੁਰੂ ਕਰ ਦਿੱਤੀ।