ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਵਿਦਿਆਲਾ, ਆਟੋਨਾਮਸ ਕਾਲਜ, ਨਾਰੀ ਸਿੱਖਿਆ ਵਿੱਚ ਮੋਹਰੀ ਅਤੇ ਇੰਡੀਆ ਟੁਡੇ ਮੈਗਜ਼ੀਨ ਦੇ ਸਰਵੇਖਣ ’ਚ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਜਲੰਧਰ ਦੇ ਪੀ.ਜੀ. ਡਿਪਾਰਟਮੈਂਟ ਆਫ ਜਰਨਲਿਜ਼ਮ ਐਂਡ ਮਾਸ ਕਮਿਊਨਿਕੇਸ਼ਨਜ਼ ਦੀਆਂ ਵਿਦਿਆਰਥਣਾਂ ਨੇ ਬੀ.ਏ. ਜਰਨਲਿਜ਼ਮ ਸਮੈਸਟਰ ਚੌਥਾ ਦੇ ਪ੍ਰੀਖਿਆ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਵਿਦਿਆਲਾ ਦਾ ਮਾਣ ਵਧਾਇਆ। ਕਾਲਜ ਨੂੰ ਪ੍ਰਾਪਤ ਆਟੋਨਾਮਸ ਦਰਜੇ ਦੇ ਅੰਤਰਗਤ ਆਯੋਜਿਤ ਹੋਇਆਂ ਇਹਨਾਂ ਪ੍ਰੀਖਿਆਵਾਂ ਵਿੱਚ ਸ਼ਵੇਤਾ ਨੇ 342/450 ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਇਸਦੇ ਨਾਲ ਹੀ ਇਸ ਹੀ ਸਮੈਸਟਰ ਵਿੱਚ ਹੀਨਾ 337/450 ਅੰਕਾਂ ਨਾਲ ਦੂਸਰੇ ਅਤੇ ਹਰਸਿਮਰਨਜੀਤ ਕੌਰ 335/450 ਅੰਕਾਂ ਨਾਲ ਤੀਸਰੇ ਸਥਾਨ ’ਤੇ ਰਹੀ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਸ਼ਾਨਦਾਰ ਪ੍ਰੀਖਿਆ ਨਤੀਜਿਆਂ ਲਈ ਹੋਣਹਾਰ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਅਤੇ ਨਾਲ ਹੀ ਉਹਨਾਂ ਨੂੰ ਸਖਤ ਮਿਹਨਤ ਅਤੇ ਲਗਨ ਨਾਲ ਨਿਰੰਤਰ ਅੱਗੇ ਵਧਦੇ ਹੋਏ ਸਫਲਤਾ ਦੀ ਨਵੀਨ ਉਚਾਈਆਂ ਨੂੰ ਛੂਹਣ ਦੀ ਪ੍ਰੇਰਣਾ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਵਿਭਾਗ ਦੇ ਪ੍ਰਾਧਿਆਪਕਾਂ ਦੁਆਰਾ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾਂਦੇ ਯਤਨਾਂ ਦੀ ਸ਼ਲਾਘਾ ਕੀਤੀ।