
ਜਲੰਧਰ : ਡਾ. ਐੱਸ. ਪੀ. ਡੋਗਰਾ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ | ਬਿਮਾਰੀ ਦੇ ਚੱਲਦੇ ਡਾ. ਡੋਗਰਾ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਸ਼ਾਮ 9.30 ਵਜੇ ਉਨ੍ਹਾਂ ਨੇ ਅੰਤਿਮ ਸਵਾਸ ਲਿਆ | ਆਪਣੇ ਮਰੀਜ਼ਾਂ ਨਾਲ ਸਦਭਾਵਨਾ ਰੱਖਣ ਵਾਲੇ ਡਾ. ਡੋਗਰਾ ਵਲੋਂ ਜਿੱਥੇ ਸਮਾਜ ਸੇਵਾ ਦੇ ਕੰਮਾਂ ‘ਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਸੀ, ਉੱਥੇ ਉਹ ਆਪਣੀ ਐਸੋਸੀਏਸ਼ਨ ਲਈ ਵੀ ਤੰਨੋ ਮਨੋਂ ਕੰਮ ਕਰਦੇ ਸਨ | ਡਾ. ਡੋਗਰਾ ਦੀ ਮੌਤ ‘ਤੇ ਨੀਮਾ ਦੇ ਪ੍ਰਧਾਨ ਡਾ. ਅਨਿਲ ਨਾਗਰਥ ਤੇ ਹੋਰ ਮੈਂਬਰਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਹ ਡਾਕਟਰਾਂ ਦੀ ਸੰਸਥਾ ਨੈਸ਼ਨਲ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ) ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਸਨ।