ਜਲੰਧਰ : ਅੱਜ ਅਰਬਨ ਸਟੇਟ -1,2 ਰਿਹਾਇਸ਼ੀ ਅਤੇ ਮਾਰਕੀਟ ਦੇ ਮੁੱਖ ਆਗੂ ਜੋ ਕੂੜੇ ਦਾ ਡੰਪ ਅਰਬਨ ਸਟੇਟ ਵਿਖੇ ਲਗਾਇਆ ਜਾ ਰਿਹਾ ਹੈ ।ਉਸ ਦੇ ਸਬੰਧ ਵਿਚ ਅਰਬਨ ਸਟੇਟ ਅਤੇ ਜੋਤੀ ਨਗਰ ਦੀਆਂ ਸਾਰੀਆਂ ਸੋਸਾਇਟੀਆਂ ਵਲੋਂ ਕਾਂਗਰਸ ਦੇ ਖਿਲਾਫ ਮੈਮੋਰੈਂਡਮ ਸ.ਸਰਬਜੀਤ ਸਿੰਘ ਮੱਕੜ  ( Ex M L A ) ਨੂੰ ਦਿੱਤਾ ਗਿਆ। ਇਸ ਮੌਕੇ ਉਹਨਾਂ ਨੇ ਦਸਿਆ ਕਿ ਉਸ ਪੁੱਡਾ ਮਾਰਕੀਟ ਦੇ ਲਾਗੇ ਨਿਊ ਹੋਪ ਹੌਸਪੀਟਲ ,ਮੁਲਤਾਨੀ ਹਸਪਤਾਲ,ਸਮਸ਼ੇਰ ਸਿੰਘ ਚੈਰੀਟੇਬਲ ਹਸਪਤਾਲ ਅਤੇ ਹੋਰ ਕਈ ਹਸਪਤਾਲ ਅਤੇ ਸ਼ੋਪਿੰਗ ਮਾਲ ਹਨ। ਓਹਨਾ ਨੇ ਦਸਿਆ ਕਿ ਇਹ ਸਾਰਾ ਕੁਛ ਰੋਹਨ ਸਹਿਗਲ ਕੌਂਸਲਰ ਜਿਸ ਦਾ ਇਸ ਏਰੀਆ ਨਾਲ ਕੋਈ ਸਬੰਧ ਨਹੀਂ ਹੈ ਉਹ MLA ਪ੍ਰਗਟ ਸਿੰਘ ਨਾਲ ਮਿਲ ਕੇ ਇਸ ਅਸਥਾਨ ਤੇ ਕੂੜੇ ਦਾ ਡੰਪ ਬਣਵਾ ਰਿਹਾ ਹੈ। ਓਹਨਾ ਨੇ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਹੈ ਕਿ ਇਥੇ ਕੂੜੇ ਦਾ ਡੰਪ ਨਾ ਬਣਾਇਆ ਜਾਏ ਜੇ ਫਿਰ ਵੀ ਇਥੇ ਕੂੜੇ ਦਾ ਡੰਪ ਬਣਾਇਆ ਜਾਵੇਗਾ ਤਾਂ ਸਾਰਿਆਂ ਸੋਸਾਇਟੀ ਆਂ ਵੱਲੋਂ  ਸਰਬਜੀਤ ਸਿੰਘ ਮੱਕੜ ਜੀ ਦੇ ਅਗਵਾਈ ਵਿਚ ਸੋਸ਼ਲੇ ਡਿਸਟੈਂਸ ਨੂੰ ਧਿਆਨ ਵਿੱਚ ਰਖਦਿਆਂ 1-9-2020 ਨੂੰ ਸਵੇਰੇ 10 ਵਜੇ ਓਸੇ ਥਾਂ ਤੇ ਧਰਨਾ ਲਗਾਇਆ ਜਾਵੇਗਾ । ਜਿਸ ਵਿਚ ਉਸ ਇਲਾਕੇ ਦੇ ਵਸਨੀਕ ਅਤੇ ਦੁਕਾਨਦਾਰ ਇਕੱਠੇ ਹੋਣਗੇ। ਇਹ ਧਰਨਾ ਓਦੋਂ ਤਕ ਚਲੇਗਾ ਜਦੋਂ ਤਕ ਇਹ ਕੂੜੇ ਦਾ ਡੰਪ ਨਾ ਲਗਾਉਣ ਲਈ ਪ੍ਰਸ਼ਾਸ਼ਨ ਨਹੀਂ ਕਹਿੰਦਾ। ਇਸ ਵਫਦ ਨੇ ਕਾਰਪਰੇਸ਼ਨ ਕਮਿਸ਼ਨਰ ਸੁਰੇਸ਼ ਸ਼ਰਮਾ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਓਹਨਾ ਨੂੰ 31-08-2020 ਸਵੇਰੇ 11ਵਜੇ ਮਿਲਣ ਦਾ ਸਮਾਂ ਦਿੱਤਾ ਹੈ। ਵਫ਼ਦ ਨੇ ਦਸਿਆ ਕਿ ਮੇਅਰ ਜਗਦੀਸ਼ ਰਾਜਾ ਨਾਲ ਲਗਾਤਾਰ ਸੰਪਰਕ ਕਰਨ ਤੇ ਵੀ ਓਹਨਾ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਮੌਕੇ ਪ੍ਰਿੰਸੀਪਲ ਇੰਦਰਜੀਤ ਸਿੰਘ, ਵਾਸੂਦੇਵ ਉਪਲ , ਇਕਬਾਲ ਸਿੰਘ ਢੀਂਡਸਾ ਜੀ , ਇੰਦਰਜੀਤ ਸਿੰਘ ਸੋਨੂੰ ,ਜਤਿੰਦਰਪਾਲ ਸਿੰਘ ,ਅਮਰਦੀਪ ਸਿੰਘ , ਕੇ ਜੀ ਗੌਤਮ , ਦਵਿੰਦਰ ਸਿੰਘ ਸੰਧੂ ,ਗੁਰਮੀਤ ਸਿੰਘ , ਸੰਜੁ ਵਰਮਾ, ਕਰਮਵੀਰ ਲਾਲੀ , ਐਮ ਪੀ ਐੱਸ ਗੁਲਾਟੀ ਆਦਿ ਪਤਵੰਤੇ ਸੱਜਣ ਹਾਜਰ ਸਨ ।