ਜਲੰਧਰ :- ਅੱਜ ਸਮੁੱਚਾ ਸੰਸਾਰ ਕੋਵਿਡ-19 ਦੀ ਮਹਾਂਮਾਰੀ ਦੇ ਮੁਸ਼ਕਲ ਦੌਰ ਵਿੱਚੋਂ
ਗੁਜ਼ਰ ਰਿਹਾ ਹੈ। ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ
ਵਿੱਚ ਲਿਆ ਹੋਇਆ ਹੈ।ਵਾਸਲ ਐਜੂਕੇਸ਼ਨ ਸੁਸਾਇਟੀ ਦੁਆਰਾ ਸੰਚਾਲਿਤ
ਆਈਵੀਵਰਲਡ ਸਕੂਲ, ਜਲੰਧਰ ਇਸ ਮੁਸ਼ਕਲ ਦੌਰ ਵਿੱਚ ਵਿਦਿਆਰਥੀਆਂ ਨੂੰ
ਆਨਲਾਈਨ ਪੜ੍ਹਾਈ ਕਰਵਾਉਣ ਦੇ ਨਾਲ਼-ਨਾਲ਼ ਆਪਣੇ ਕਰਮਚਾਰੀਆਂ ਦੀ
ਸੁਰੱੱਖਿਆ ਲਈ ਵੀ ਵਚਨਬੱਧ ਹੈ।ਇਸ ਉਦੇਸ਼ ਲਈ ਵਾਸਲ ਐਜੂਕੇਸ਼ਨ
ਸੁਸਾਇਟੀ ਦੁਆਰਾ ਡਾ. ਅੰਮ੍ਰਿਤਪਾਲ ਸਿੰਘ ਜੀ ਦੀ ਅਗਵਾਈ ਵਿੱਚ ਸਿਹਤ
ਵਿਭਾਗ ਦੀ ਟੀਮ ਦੁਆਰਾ ਕੋਵਿਡ-19 ਟੈਸਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ
ਦੋ ਤਰ੍ਹਾਂ ਦੇ ਟੈਸਟ ‘ਰੈਪਿਡ ਐਂਟੀਜੈਨ ਟੈਸਟਿੰਗ’ ਅਤੇ ‘ਆਰ. ਟੀ. ਪੀ. ਸੀ.
ਆਰ’ ਕੀਤੇ ਗਏ।ਸਿਹਤ ਸੁਰੱੱਖਿਆ ਸੰਬੰਧੀ ਪ੍ਰਬੰਧਾਂ ਨੂੰ ਧਿਆਨ
ਵਿੱਚ ਰੱਖਦੇ ਹੋਏ ਅਧਿਆਪਕਾਂ ਅਤੇ ਹੋਰ ਵਿਭਾਗੀ ਕਰਮਚਾਰੀਆਂ ਨੁੰ
ਵੱਖ-ਵੱਖ ਸਮੂਹਾਂ ਵਿੱਚ ਜਾਂਚ ਲਈ ਬੁਲਾਇਆ ਗਿਆ।ਕੋਵਿਡ-19 ਟੈਸਟ ਦਾ ਇਹ
ਕਾਰਜ ਸਕੂਲ ਕੈਂਪਸ ਵਿੱਚ ਚਾਰ ਦਿਨਾਂ ਤੱਕ ਕਰਵਾਇਆ ਗਿਆ ਅਤੇ ਇਸ ਵਿੱਚ
ਸਕੂਲ ਨਾਲ਼ ਜੁੜੇ ਹਰ ਕਰਮਚਾਰੀ ਦਾ ਕੋਰੋਨਾ ਟੈਸਟ ਕੀਤਾ ਗਿਆ।ਇਸ ਦੇ
ਨਾਲ਼-ਨਾਲ਼ ਡਾ. ਅੰਮ੍ਰਿਤਪਾਲ ਸਿੰਘ ਜੀ ਅਤੇ ਉਹਨਾਂ ਦੀ ਟੀਮ ਨੇ ਕੋਰੋਨਾ
ਵਾਇਰਸ ਤੋਂ ਬਚਣ ਦੇ ਤਰੀਕਿਆਂ ਅਤੇ ਘਰ ਵਿੱਚ ਹੀ ਇਕਾਂਤਵਾਸ ਕਰਨ
ਸੰਬੰਧੀ ਜਾਣਕਾਰੀ ਦਿੱਤੀ।
ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਅਧਿਅਕਸ਼ ਕੇ. ਕੇ. ਵਾਸਲ,
ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਆਰ. ਕੇ.
ਵਾਸਲ, ਡਾਇਰੈਕਟਰ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਜੀ ਅਤੇ
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਐੱਸ. ਚੌਹਾਨ ਜੀ ਨੇ ਡਾ. ਅੰਮ੍ਰਿਤਪਾਲ
ਸਿੰਘ ਜੀ ਅਤੇ ਉਹਨਾਂ ਦੀ ਟੀਮ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸਕੂਲ
ਆਪਣੇ ਸਾਰੇ ਕਰਮਚਾਰੀਆਂ ਦੀ ਸਲਾਮਤੀ ਪ੍ਰਤੀ ਹਮੇਸ਼ਾ ਜਾਗਰੁਕ ਅਤੇ
ਵਚਨਬੱਧ ਰਹੇਗਾ ਤਾਂ ਜੋ ਕੋਵਿਡ-19 ਵਰਗੀ ਨਾਮੁਰਾਦ ਬਿਮਾਰੀ ਦਾ ਡੱਟ ਕੇ
ਸਾਹਮਣਾ ਕੀਤਾ ਜਾ ਸਕੇ।