
ਜਲੰਧਰ 18 ਸਤੰਬਰ : ਹਿੰਦ ਕਮਿਊਨਿਸਟ ਪਾਰਟੀ ( ਮਾਰਕਸਵਾਦੀ ) ਦੇ ਪੰਜਾਬ ਸੂਬਾ ਸਕੱਤਰੇਤ ਦੀ ਇੱਕ ਵਿਸ਼ੇਸ਼ ਮੀਟਿੰਗ ਇੱਥੇ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਵਿਖੇ ਹੋਈ ਜਿਸਦੀ ਪ੍ਰਧਾਨਗੀ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਕੀਤੀ। ਮੀਟਿੰਗ ਵਿੱਚ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪਿਛਲੇ ਕੰਮਾਂ ਦੀ ਰੀਵੀਊ ਰੀਪੋਰਟ ਪੇਸ਼ ਕੀਤੀ ਜਿਸ ਨੂੰ ਗੰਭੀਰ ਵਿਚਾਰ ਵਟਾਂਦਰੇ ਪਿਛੋਂ ਸਰਵ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਮੀਟਿੰਗ ਦੇ ਫੈਸਲੇ ਪ੍ਰੈਸ ਨੂੰ ਜਾਰੀ ਕਰਦੇ ਹੋਏ ਕਾਮਰੇਡ ਸੇਖੋਂ ਨੇ ਦੱਸਿਆ ਕਿ ਪਾਰਟੀ ਦੀ ਪੋਲਿਟ ਬਿਊਰੋ ਦੇ ਸੱਦੇ ਉੱਤੇ 19 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਪੰਜਾਬ ਭਰ ਵਿੱਚ ਇੱਕ ਜਨਤਕ ਮੁਹਿੰਮ ਚਲਾਈ ਜਾਵੇਗੀ ਜਿਸ ਦੌਰਾਨ ਸੈਂਕੜੇ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਸ਼ਾਲ ਜਨਤਕ ਮੀਟਿੰਗਾਂ ਕੀਤੀਆਂ ਜਾਣਗੀਆਂ । ਇਸ ਮੀਟਿੰਗ ਦੌਰਾਨ ਮੋਦੀ ਸਰਕਾਰ ਵਲੋਂ ਸੀ.ਪੀ.ਆਈ. ( ਐਮ. ) ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ , ਸੰਸਾਰ ਪ੍ਰਸਿੱਧ ਅਰਥ ਸ਼ਾਸਤਰੀ ਬੀਬੀ ਜਿਯੇਤੀ ਘੋਸ਼ ਅਤੇ ਹੋਰ ਅਗਾਂਹ ਵਧੂ ਅਤੇ ਜਮਹੂਰੀ ਵਿਚਾਰ ਧਾਰਾ ਵਾਲੇ ਬੁੱਧੀ ਜੀਵੀਆਂ ਨੂੰ ਇੱਕ ਬਹੁਤ ਹੀ ਘਿਨਾਉਣੀ ਸਾਜਸ਼ ਅਧੀਨ ਦਿੱਲੀ ਵਿਖੇ ਫਰਵਰੀ ਵਿੱਚ ਹੋਏ ਫਿਰਕੂ ਦੰਗਿਆ ਵਾਸਤੇ ਦੋਸ਼ੀ ਠਹਿਰਾਉਣ ਦੀਆਂ ਕਮੀਨੀਆਂ ਹਰਕਤਾਂ ਦਾ ਪਰਦਾ ਫਾਸ਼ ਕੀਤਾ ਜਾਵੇਗਾ ਅਤੇ ਮੋਦੀ ਸਰਕਾਰ ਦੀਆਂ