
ਫਗਵਾੜਾ 18 ਸਤੰਬਰ (ਸ਼ਿਵ ਕੋੜਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਲੋਂ 140ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਬਲੱਡ ਬੈਂਕ ਦੇ ਬਾਹਰ ਪਾਰਕ ਵਿਚ ਕੀਤਾ ਗਿਆ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਪਿਛਲੇ ਕਰੀਬ ਬਾਰਾਂ ਸਾਲ ਤੋਂ ਇਹ ਉਪਰਾਲਾ ਲਗਾਤਾਰ ਜਾਰੀ ਹੈ। ਇਸ ਵਾਰ ਦੇ ਰਾਸ਼ਨ ਵੰਡ ਸਮਾਗਮ ਦੇ ਆਯੋਜਨ ਵਿਚ ਸਮਾਜ ਸੇਵਕ ਰਮੇਸ਼ ਗਾਬਾ, ਰਮੇਸ਼ ਦੁੱਗਲ, ਵਿਨੋਦ ਮੜੀਆ, ਮਨੀਸ਼ ਬੱਤਰਾ, ਤਾਰਾ ਚੰਦ ਚੁੰਬਰ, ਦਲਜੀਤ ਚਾਨਾ, ਅਵਤਾਰ ਸਿੰਘ ਕੋਛੜ ਅਤੇ ਰਜਿੰਦਰ ਸਿੰਘ ਕੋਛੜ, ਡਾ. ਆਸ਼ੂਦੀਪ ਅਤੇ ਐਨ.ਆਰ.ਆਈ. ਸਤਪਾਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਜੋ ਲੋਕ ਰਾਸ਼ਨ ਲੈਣ ਆਉਣ ਵਿਚ ਅਸਮਰਥ ਰਹੇ ਉਹਨਾਂ ਨੂੰ ਰਜਿੰਦਰ ਸਿੰਘ ਕੋਛੜ ਅਤੇ ਅਵਤਾਰ ਸਿੰਘ ਕੋਛੜ ਵਲੋਂ ਆਪਣੀ ਦੁਕਾਨ ਤੋਂ ਰਾਸ਼ਨ ਪ੍ਰਦਾਨ ਕੀਤਾ ਗਿਆ। ਇਸ ਮੌਕੇ ਮੋਹਨ ਲਾਲ ਤਨੇਜਾ, ਰਾਮ ਰਤਨ ਵਾਲੀਆ, ਸੁਰਿੰਦਰ ਪਾਲ, ਪੁਨੀਤ ਕੁਮਾਰ, ਅਨਿਲ ਭੱਲਾ ਆਦਿ ਹਾਜਰ ਸਨ।