ਜਲੰਧਰ 20 ਸਤੰਬਰ ( ) ਜਲੰਧਰ ਸ਼ਹਿਰ ਦੀ ਇਕ ਜੱਥੇਬੰਦੀ ਵੱਲੋਂ ਜਲੰਧਰ ਦੇ ਕਾਂਗਰਸੀ ਆਗੂਆਂ ਦੇ ਨਾਲ ਰਲ ਕੇ ਜੱਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਜਾ ਕੇ, ਮੀਡੀਆ ਨੂੰ ਨਾਲ ਲਿਜਾ ਕੇ ਆਪਣੀ ਸਿਆਸਤ ਚਮਕਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ,ਇਸ ਸਬੰਧੀ ਅੱਜ ਮਨਿੰਦਰ ਪਾਲ ਸਿੰਘ ਗੁੰਬਰ ਜਨਰਲ ਸਕੱਤਰ (ਮੀਡੀਆ ਇੰਚਾਰਜ) ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਜੱਥੇਬੰਦੀ ਦੇ ਲੋਕ ਕਾਂਗਰਸ ਤੇ ਸਿੱਖ ਵਿਰੋਧੀ ਲੋਕਾਂ ਨਾਲ ਰਲ ਕੇ ਸਿੱਖ ਧਰਮ ਅਤੇ ਉੱਚ ਪੱਧਰੀ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਚਾਲਾਂ ਚਲ ਰਹੇ ਹਨ, ਇਨ੍ਹਾਂ ਵਲੋਂ ਕਾਂਗਰਸੀ ਆਗੂਆਂ ਨੂੰ ਸਹਿਯੋਗ ਕਰਨਾ ਬਹੁਤ ਮੰਦਭਾਗਾ ਹੈ।ਇਹ ਕਾਂਗਰਸੀ ਆਗੂ ਦੱਸਣ ਕਿ 1984 ਦੇ ਸਮੇਂ ਗਾਇਬ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਥੇ ਹਨ, ਦਰਬਾਰ ਸਾਹਿਬ ਦੇ ਅੰਦਰ ਫ਼ੌਜੀ ਟੈਂਕ ਤੋਪਾਂ ਨਾਲ ਲੈਸ ਆਪਣੇ ਹੀ ਦੇਸ਼ ਦੀਆਂ ਫੋਜਾਂ ਚਾੜ੍ਹ ਕੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਕੇ, ਦਰਬਾਰ ਸਾਹਿਬ ਅੰਦਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇੱਕਤ੍ਰ ਹੋਏ ਸ਼ਰਧਾਲੂ ਜਿਨ੍ਹਾਂ ਵਿੱਚ ਬੇਕਸੂਰ ਮਸੂਮ ਬੱਚੇ, ਇਸਤ੍ਰੀਆਂ, ਬਜ਼ੁਰਗ ਤੇ ਨੋਜ਼ਵਾਨਾਂ ਦਾ ਕਤਲੇਆਮ ਕਰਕੇ, ਦਿੱਲੀ ਸਮੇਤ ਸਾਰੇ ਦੇਸ਼ ਵਿੱਚ ਗਿਣੀ ਮਿਥੀ ਸਾਜਿਸ਼ ਅਧੀਨ ਬੇਦੋਸ਼ੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖਾਂ ਦਾ ਕਤਲੇਆਮ ਕਰਕੇ, ਸਿੱਖਾਂ ਦੀਆਂ ਧੀਆਂ ਭੈਣਾਂ ਮਾਵਾਂ ਨੂੰ ਬੇਪੱਤ ਕਰਕੇ ਵਿਧਵਾ ਬਣਾਕੇ ਇਹ ਕਾਂਗਰਸੀ ਆਗੂ ਹੁਣ ਸਿੱਖਾਂ ਦੀ ਉੱਚ ਪੱਧਰੀ ਸੰਸਥਾਂ, ਜੋਕਿ ਸ਼ਹੀਦੀਆਂ ਦੇ ਕੇ ਪ੍ਰਾਪਤ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਕੇ ਤੋੜਨ ਲਈ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਕੇ ਕੋਝੀ ਸਿਆਸਤ ਕਰ ਰਹੇ ਹਨ।ਕੁਝ ਸਿੱਖ ਭਰਾ ਕਾਂਗਰਸੀ ਵੀ ਹਨ ਪਰ ਆਪਣੇ ਆਪ ਨੂੰ ਕਾਂਗਰਸੀ ਅਖਵਾਉਣ ਤੋਂ ਝਿਜਕਦੇ ਹਨ, ਸ਼ਰਮ ਮਹਿਸੂਸ ਕਰਦੇ ਹਨ ਤੇ ਅੰਦਰੋਂ ਕਾਂਗਰਸ ਦੀ ਮਦਦ ਕਰਦੇ ਹਨ, ਕਾਂਗਰਸ ਸਰਕਾਰ ਦੇ ਖ਼ਿਲਾਫ਼ ਜਾਂਦੇ ਹਰ ਮੁੱਦੇ ਤੇ ਪਰਦਾ ਪਾਉਂਦੇ ਹਨ, ਕਾਂਗਰਸੀ ਆਗੂ ਆਪਣੇ ਆਪ ਨੂੰ ਪੰਥਕ ਦਰਸਾਉਂਦੇ ਹੋਏ ਦਰਬਾਰ ਸਾਹਿਬ ਉਪਰ ਹਮਲਾ ਕਰਕੇ ਕੀਤੇ ਗੁਨਾਹਾਂ ਤੇ ਪਰਦਾ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਦੇ ਹਨ ਤੇ ਸੰਗਤਾਂ ਨੂੰ ਗੁਮਰਾਹ ਕਰਦੇ ਹਨ।ਇਸ ਸਬੰਧੀ ਸ੍ਰ ਗੁੰਬਰ ਨੇ ਜੱਥੇਬੰਦੀ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਜ਼ਬਰ ਜੁਲਮ ਦਾ ਖਾਤਮਾ ਕਰਨ ਲਈ ਬਹਾਦਰੀ ਨਾਲ ਲੜਨ ਲਈ ਖਾਲਸੇ ਦੀ ਸਿਰਜਣਾ ਕੀਤੀ ਗਈ ਸੀ,ਨਾ ਕਿ ਇਨ੍ਹਾਂ ਜ਼ਾਲਮ ਕਾਂਗਰਸੀਆਂ ਨਾਲ ਸਹਿਯੋਗ ਕਰਨ ਲਈ,ਕਾਂਗਰਸੀ ਆਗੂਆਂ ਵੱਲੋਂ ਸਿੱਖ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਅਤੇ ਕਾਂਗਰਸ ਵੱਲੋਂ ਕੀਤੇ ਗੁਨਾਹਾਂ ਤੇ ਪਰਦਾ ਪਾਉਣ ਦੀਆਂ ਇਨ੍ਹਾਂ ਦੀਆਂ ਚਾਲਾਂ ਨੂੰ ਸਮਝਣਾ ਚਾਹੀਦਾ ਹੈ।